ਪੁਲਸ ਵੱਲੋਂ ਲੁਟੇਰਾ ਗੈਂਗ ਦੇ 6 ਮੈਂਬਰ ਕਾਬੂ, 4 ਭਗੌੜੇ

Thursday, Feb 06, 2020 - 06:09 PM (IST)

ਪੁਲਸ ਵੱਲੋਂ ਲੁਟੇਰਾ ਗੈਂਗ ਦੇ 6 ਮੈਂਬਰ ਕਾਬੂ, 4 ਭਗੌੜੇ

ਲੋਹੀਆਂ ਖਾਸ (ਮਨਜੀਤ, ਰਾਜਪੂਤ)— ਪਿਛਲੇ ਸਮੇਂ ਤੋਂ ਸਥਾਨਕ ਸ਼ਹਿਰ ਤੇ ਇਲਾਕੇ 'ਚ ਲੁੱਟ-ਖੋਹਾਂ ਦੀਆਂ ਵੱਖ-ਵੱਖ ਵਾਰਦਾਤਾਂ ਕਰਨ ਵਾਲੇ ਗੈਂਗ ਦੇ 6 ਮੈਂਬਰਾਂ ਨੂੰ ਲੋਹੀਆਂ ਪੁਲਸ ਵੱਲੋਂ ਕਾਬੂ ਕੀਤਾ ਗਿਆ ਜਦਕਿ 4 ਮੈਂਬਰ ਅਜੇ ਵੀ ਭਗੌੜੇ ਦੱਸੇ ਗਏ ਹਨ। ਜਾਣਕਾਰੀ ਦਿੰਦੇ ਹੋਏ ਇੰਸ. ਦਲਬੀਰ ਸਿੰਘ ਥਾਣਾ ਮੁਖੀ ਲੋਹੀਆਂ ਨੇ ਦੱਸਿਆ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਤੇ ਰਾਸ਼ਟਰੀ ਮਾਰਗ 'ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗੈਂਗ ਦੇ 6 ਮੈਂਬਰਾਂ ਨੂੰ ਏ. ਐੱਸ. ਆਈ. ਮੋਹਣ ਸਿੰਘ ਤੇ ਮਨਦੀਪ ਸਿੰਘ ਵਲੋਂ ਪੁਲਸ ਪਾਰਟੀ ਨਾਲ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਰੋਹਿਤ ਪੁੱਤਰ ਨਿਰਵੈਲ ਸਿੰਘ ਵਾਸੀ ਪਿੰਡ ਮਾਸ਼ੀਜੋਆ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਜਿੰਦਰ ਸਿੰਘ ਵਾਸੀ ਜੱਬੋਵਾਲ, ਮਨਪ੍ਰੀਤ ਕੁਮਾਰ ਉਰਫ ਬਾਊ ਪੁੱਤਰ ਪਰਮਜੀਤ ਸਿੰਘ ਵਾਸੀ ਸੱਧੂਵਾਲ, ਗੁਰਪ੍ਰੀਤ ਸਿੰਘ ਉਰਫ ਹਨੀ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਸ਼ਤਾਬਗੜ੍ਹ, ਲੱਕੀ ਸ਼ਰਮਾ ਪੁੱਤਰ ਵਿੱਕੀ ਤੇ ਸੂਰਜ ਉਰਫ ਭਾਲੂ ਪੁੱਤਰ ਮਨਦੀਪ ਕੁਮਾਰ ਦੋਵੇਂ ਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਵਜੋਂ ਹੋਈ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਰਿਮਾਂਡ ਲਿਆ ਗਿਆ, ਜਿਨ੍ਹਾਂ ਨੇ ਜਾਂਚ ਦੌਰਾਨ ਆਪਣਾ ਦੋਸ਼ ਕਬੂਲਦੇ ਹੋਏ ਦੱਸਿਆ ਕਿ ਅਸੀਂ 10 ਜਣੇ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। 

ਚਾਂਦੀ, ਮੋਬਾਇਲ, ਮੋਟਰਸਾਈਕਲ ਤੇ ਵਾਰਦਾਤਾਂ 'ਚ ਵਰਤੇ ਹਥਿਆਰ ਬਰਾਮਦ
ਥਾਣਾ ਮੁਖੀ ਦਲਬੀਰ ਸਿੰਘ ਦੱਸਿਆ ਕਿ ਉਕਤ ਦੋਸ਼ੀਆਂ ਵੱਲੋਂ ਕੀਤੀਆਂ ਗਈਆਂ ਲੁੱਟਾਂ-ਖੋਹਾਂ ਦੌਰਾਨ ਲੁੱਟੇ ਗਏ ਸਾਮਾਨ 'ਚੋਂ ਦੋਸ਼ੀਆਂ ਵਲੋਂ ਦੱਸੇ ਗਏ ਸਥਾਨ ਤੋਂ ਇਕ ਚਾਂਦੀ ਦਾ ਕੜਾ, ਦੋ ਮੋਬਾਇਲ ਫੋਨ, 4 ਮੋਟਰਸਾਈਕਲ ਤੇ ਖਾਸ ਕਰ ਕੇ ਵਾਰਦਾਤਾਂ ਸਮੇਂ ਵਰਤੇ ਗਏ ਹਥਿਆਰਾਂ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ।

ਭਗੌੜਿਆਂ ਦੀ ਭਾਲ 'ਚ ਕੀਤੀ ਜਾ ਰਹੀ ਹੈ ਛਾਪੇਮਾਰੀ
ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀਆਂ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਗੈਂਗ ਦੇ ਚਾਰ ਮੈਂਬਰ ਸਿੰਮਾ ਪੁੱਤਰ ਟੋਨੀ, ਲਵਜੀਤ ਸਿੰਘ ਉਰਫ ਲਵ ਪੁੱਤਰ ਤਰਸੇਮ ਸਿੰਘ ਸੇਮਾ ਉਰਫ ਜਸਵੀਰ ਸਿੰਘ, ਰੋਹਿਤ ਪੁੱਤਰ ਗੁਰਦੀਪ ਸਿੰਘ ਤਿੰਨੇ ਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ, ਗੋਲਡੀ ਪੁੱਤਰ ਬਲਵੀਰ ਵਾਸੀ ਜੱਬੋਵਾਲ ਭਗੌੜੇ ਹਨ ਜਿਨ੍ਹਾਂ ਦੀ ਤਲਾਸ਼ 'ਚ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਹ ਵੀ ਪੁਲਸ ਹਿਰਾਸਤ 'ਚ ਹੋਣਗੇ।


author

shivani attri

Content Editor

Related News