ਸਡ਼ਕ ਹਾਦਸੇ ’ਚ ਜ਼ਖਮੀ ਬਜ਼ੁਰਗ ਦੀ ਪੀ. ਜੀ. ਆਈ . ਵਿਖੇ ਮੌਤ

11/15/2018 1:36:18 AM

ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਕਾਰ ਦੀ ਲਪੇਟ ’ਚ ਆਉਣ ਕਾਰਨ ਜ਼ਖਮੀ ਹੋਏ ਇਕ ਬਜ਼ੁਰਗ ਵਿਅਕਤੀ ਦੀ ਪੀ.ਜੀ.ਆਈ. ਚੰਡੀਗਡ਼੍ਹ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੇ ਕਾਰ ਚਾਲਕ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸਦੀ ਭਾਲ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐੱਸ.ਆਈ. ਮੋਹਣ ਲਾਲ ਨੇ ਦੱਸਿਆ ਕਿ ਲਖਵੀਰ ਸਿੰਘ ਅਤੇ ਉਸਦਾ ਪਿਤਾ ਹਰਚਰਨ ਸਿੰਘ (65) ਵਾਸੀ  ਪਿੰਡ ਭਟੋਲੀ ਥਾਣਾ ਕੀਰਤਪੁਰ ਸਾਹਿਬ ਮਿਤੀ 8 ਨਵੰਬਰ ਨੂੰ ਬਾਬਾ ਵਿਸ਼ਵਕਰਮਾ ਮੰਦਿਰ ਫਤਿਹਪੁਰ ਬੁੰਗਾ ਮੱਥਾ ਟੇਕ ਕਿ ਆਪਣੀ ਸਕੂਟਰੀ ’ਤੇ ਵਾਪਸ ਕੀਰਤਪੁਰ ਸਾਹਿਬ ਨੂੰ ਆ ਰਹੇ ਸਨ । ਜਦੋਂ ਇਹ ਬੁੰਗਾ ਸਾਹਿਬ ਬੱਸ ਅੱਡੇ ਨਜ਼ਦੀਕ ਪੁੱਜੇ ਤਾਂ  ਰੋਪਡ਼ ਦੀ ਸਾਈਡ ਤੋਂ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨੇ ਸਕੂਟਰੀ ਦੇ ਪਿੱਛੋਂ  ਟੱਕਰ ਮਾਰੀ ਜਿਸ ਕਾਰਨ ਸਕੂਟਰੀ ਸਵਾਰ ਦੋਵੇਂ ਜ਼ਖਮੀ ਹੋ ਗਏ ਜਿਨ੍ਹਾਂ  ਨੂੰ ਇਲਾਜ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪਰ ਹਰਚਰਨ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਲਖਵੀਰ ਸਿੰਘ ਦੇ ਬਿਆਨਾ ਦੇ ਅਦਾਰ  ’ਤੇ  ਕਾਰ ਚਾਲਕ ਹਰੀਸ਼ ਸ਼ਰਮਾ ਪੁੱਤਰ ਬਲਰਾਮ ਸ਼ਰਮਾ ਵਾਸੀ ਅੰਬ ਜ਼ਿਲਾ ਊਨਾ (ਹਿ.ਪ੍ਰ.) ਦੇ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕਿ ਵਾਰਸਾਂ ਹਵਾਲੇ ਕਰ ਦਿੱਤੀ ਅਤੇ ਕਾਰ ਚਾਲਕ ਦੀ ਭਾਲ ਤੇਜ ਕਰ ਦਿੱਤੀ ਹੈ।


Related News