ਸੜਕ ਹਾਦਸੇ ''ਚ 2 ਦੀ ਮੌਤ, 3 ਗੰਭੀਰ ਜ਼ਖਮੀ

07/13/2019 5:52:17 PM

ਮੁਕੇਰੀਆਂ (ਬਲਬੀਰ)— ਇਥੋਂ 3 ਕਿਲੋਮੀਟਰ ਦੂਰ ਅੱਜ ਬਾਅਦ ਦੁਪਹਿਰ ਜੀ. ਟੀ. ਰੋਡ 'ਤੇ ਸਥਿਤ ਕਸਬਾ ਮੁਸਾਹਿਬਪੁਰ ਦੇ ਕੋਲ ਹੋਏ ਇਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ (32) ਪੁੱਤਰ ਬਲਬੀਰ ਸਿੰਘ ਨਿਵਾਸੀ ਮੀਲਵਾਂ ਆਪਣੇ ਪਿਤਾ ਜੀ. ਟੀ. ਰੋਡ 'ਤੇ ਸਫਾਈ ਕਰਨ ਵਾਲੀ ਲੇਬਰ ਜਿਨ੍ਹਾਂ 'ਚ ਇਕ ਔਰਤ ਅਤੇ ਹੋਰ ਵਿਅਕਤੀ ਸਨ, ਨੂੰ ਟਰੈਕਟਰ ਟਰਾਲੀ 'ਤੇ ਬਿਠਾ ਕੇ ਮੁਕੇਰੀਆਂ ਤੋਂ ਟੋਲ ਪਲਾਜਾ ਹਰਸਾ ਮਾਨਸਰ ਵੱਲ ਜਾ ਰਿਹਾ ਸੀ।

ਜਦੋਂ ਉਹ ਕਸਬਾ ਮੁਸਾਹਿਬਪੁਰ ਦੇ ਕੋਲ ਪੈਂਦੇ ਲੱਕੀ ਵੈਸ਼ਣੋ ਢਾਬਾ ਦੇ ਨਜ਼ਦੀਕ ਪਹੁੰਚਿਆ ਤਾਂ ਇੰਨੇ ਨੂੰ ਪਿੱਛਿਓਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ-ਟਰਾਲੀ ਬੁਰੀ ਤਰ੍ਹਾਂ ਨਾਲ ਪਲਾਟ ਗਈ ਅਤੇ ਟਰਾਲੀ 'ਚ ਸਵਾਰ ਲੇਬਰ 'ਚੋਂ ਦੇਸ ਰਾਜ (50) ਪੁੱਤਰ ਰਤਨ ਚੰਦ ਨਿਵਾਸੀ ਮੀਲਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਲਬੀਰ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਬਾਕੀ ਤਿੰਨੋਂ ਜ਼ਖਮੀ ਸੁਰਜੀਤ ਸਿੰਘ ਪੁੱਤਰ ਬਲਬੀਰ ਸਿੰਘ, ਕਰਮ ਚੰਦ ਪੁੱਤਰ ਸ਼੍ਰੀ ਰਾਮ ਨਿਵਾਸੀ ਧਮੋਤਾ, ਵੀਨਾ ਪਤਨੀ ਪ੍ਰਤਾਪ ਚੰਦ ਨਿਵਾਸੀ ਚੰਬਾ ਸਰਕਾਰ ਹਸਪਤਾਲ ਵਿਖੇ ਜੇਰੇ ਇਲਾਜ ਹਨ। ਟਰੱਕ ਡਰਾਈਵਰ ਮੌਕੇ 'ਤੇ ਟਰੱਕ ਛੱਡ ਕੇ ਦੌੜ ਗਿਆ। ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News