ਸੜਕ ਹਾਦਸੇ ''ਚ ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਰੋਸ ਪ੍ਰਦਰਸ਼ਨ

04/21/2019 12:45:54 PM

ਹਰਿਆਣਾ (ਰੱਤੀ)— ਬੀਤੇ ਦਿਨ ਵਾਪਰੇ ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨ ਨੂੰ ਇਨਸਾਫ ਨਾ ਮਿਲਣ ਕਰਕੇ ਉਸ ਦੇ ਪਰਿਵਾਰ ਅਤੇ ਸਾਥੀਆਂ ਨੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ 1.45 ਵਜੇ ਹਰਿਆਣਾ ਵੱਲੋਂ ਸਵਿਫਟ ਕਾਰ ਨੰ. ਪੀ ਬੀ 07-ਏ ਪੀ-7331 ਦਸੂਹਾ ਵੱਲ ਬਹੁਤ ਤੇਜ਼ ਰਫਤਾਰ ਜਾ ਰਹੀ ਸੀ ਅਤੇ ਦੂਜੇ ਪਾਸੇ ਦਸੂਹਾ ਵੱਲੋਂ ਮੋਟਰਸਾਈਕਲ ਸਵਾਰ ਵਿਨੇ ਕੁਮਾਰ ਪੁੱਤਰ ਅਨੂਪ ਰਾਜ ਵਾਸੀ ਪਿੰਡ ਕੰਗਮਾਈ ਤੋਂ ਹਰਿਆਣਾ ਨੂੰ ਆ ਰਿਹਾ ਸੀ ਕਿ ਅਚਾਨਕ ਸਵਿੱਫਟ ਕਾਰ ਚਾਲਕ ਨੇ ਗਲਤ ਸਾਈਡ 'ਤੇ ਜਾ ਕੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਸੀ।

PunjabKesari

ਟੱਕਰ ਵੱਜਣ ਨਾਲ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਗੰਭੀਰ ਜ਼ਖਮੀ ਮੋਟਰਸਾਈਕਲ ਸਵਾਰ ਵਿਨੇ ਕੁਮਾਰ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਹਾਦਸਾ ਸਥਾਨ ਨੇੜੇ ਨਿਹਾਲ ਸਿੰਘ ਵਾਸੀ ਲੇਹਲ ਦੀ ਜੂਸ ਦੀ ਦੁਕਾਨ ਸੀ, ਜਿਸ ਨੂੰ ਕਾਰ ਸਵਾਰ ਵੱਲੋਂ ਟੱਕਰ ਮਾਰਨ ਕਾਰਨ ਦੁਕਾਨ ਦਾ ਭਾਰੀ ਨੁਕਸਾਨ ਹੋਇਆ। ਉਕਤ ਕਾਰ ਦੀ ਟੱਕਰ ਵੱਜਣ ਨਾਲ ਸਾਈਕਲ ਸਵਾਰ ਜਸਵਿੰਦਰ ਸਿੰਘ ਵਾਸੀ ਹਾਜੀਪੁਰ ਵੀ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਸਾਈਕਲ ਨੁਕਸਾਨਿਆ ਗਿਆ।

PunjabKesari

ਕਾਰ ਚਾਲਕ 25 ਸਾਲਾ ਲੜਕਾ ਸੀ ਅਤੇ ਉਸ ਦੇ ਨਾਲ ਇਕ ਲੜਕੀ ਵੀ ਸੀ, ਮੌਕੇ ਤੋਂ ਫਰਾਰ ਹੋ ਗਏ ਸਨ। ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੇ ਨੌਜਵਾਨ ਦੀ ਮੌਤ ਦੇ ਦੋਸ਼ੀ ਕਾਰ ਚਾਲਕ ਨੂੰ ਪੁਲਸ ਵੱਲੋਂ ਅਜੇ ਤੱਕ ਕਾਬੂ ਨਾ ਕਰਨ 'ਤੇ ਹਰਿਆਣਾ-ਦਸੂਹਾ ਮੁੱਖ ਮਾਰਗ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।


shivani attri

Content Editor

Related News