ਰਾਸ਼ਟਰੀ ਸੇਵਾ ਪ੍ਰੀਸ਼ਦ ਨੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ

07/07/2023 3:14:20 PM

ਜਲੰਧਰ (ਕੋਹਲੀ)-ਰਾਸ਼ਟਰੀ ਸੇਵਾ ਪ੍ਰੀਸ਼ਦ (ਰਜਿ.) ਵੱਲੋਂ ਸੇਵਾ ਅਤੇ ਪਿਆਰ ਦੀ ਮੂਰਤ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 8ਵੀਂ ਬਰਸੀ ’ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਗੀਤਾ ਮੰਦਿਰ ਆਦਰਸ਼ ਨਗਰ ਵਿਚ ਕੀਤਾ ਗਿਆ, ਜਿਸ ਵਿਚ ਸਮਾਜ ਦੇ ਹਰ ਵਰਗ ਵੱਲੋਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼੍ਰੀ ਵਿਜੇ ਚੋਪੜਾ ਜੀ ਨੇ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ, ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਰਾਸ਼ਨ ਵੰਡਣ ਦਾ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ਼ ਦੀ ਗੱਲ ਹੈ ਕਿ ਅੱਜਕਲ੍ਹ ਦੀਆਂ ਕੁੜੀਆਂ ਸੱਸ-ਸਹੁਰੇ ਦੀ ਸੇਵਾ ਨਹੀਂ ਕਰ ਰਹੀਆਂ। ਸ਼੍ਰੀ ਵਿਜੇ ਚੋਪੜਾ ਜੀ ਨੂੰ ਪ੍ਰੀਸ਼ਦ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਉਥੇ ਹੀ ਉਨ੍ਹਾਂ ਦੀ ਬਰਸੀ ਮੌਕੇ ਅੱਜ ਵੱਖ-ਵੱਖ ਥਾਵਾਂ 'ਤੇ ਮੈਡੀਕਲ ਕੈਂਪ ਵੀ ਲਗਾਏ ਗਏ ਹਨ। 

ਰਾਸ਼ਟਰੀ ਸੇਵਾ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਕੋਹਲੀ ਨੇ ਕਿਹਾ ਕਿ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੇ ਜੋ ਸਮਾਜ ਲਈ ਕੀਤਾ, ਉਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਸਦਕਾ ਹੀ ਪ੍ਰੀਸ਼ਦ ਵੱਲੋਂ ਉਕਤ ਕਾਰਜ ਕੀਤਾ ਜਾ ਰਿਹਾ ਹੈ। ਮੰਦਿਰ ਦੇ ਪ੍ਰਧਾਨ ਸੁਨੀਲ ਮਰਵਾਹਾ ਗੋਲਡੀ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਵਿਨੋਦ ਸ਼ਰਮਾ, ਅਸ਼ੋਕ ਸ਼ਰਮਾ, ਰਮਨ ਨੇਗੀ, ਰਾਕੇਸ਼ ਗੁਪਤਾ (ਗੁਪਤਾ ਪੈਟਰੋਲੀਅਮ), ਇਸ਼ੂ ਦਲੌਰੀ, ਸੁਦਰਸ਼ਨ ਮੋਂਗੀਆ, ਭੁਪਿੰਦਰ ਸਿੰਘ ਪੱਪਾ, ਪੰਡਿਤ ਸੰਦੀਪ ਸ਼ਰਮਾ ਅਤੇ ਵਿਨੇ ਮਦਾਨ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਵਰਿੰਦਰ ਸ਼ਰਮਾ ਨੇ ਕਿਹਾ ਕਿ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਮਹਾਨ ਆਤਮਾ ਸਨ। ਪਵਨ ਭੋਡੀ, ਵਿਪਨ ਸ਼ਰਮਾ ਅਤੇ ਸੂਰਜ ਪ੍ਰਕਾਸ਼ ਲਾਡੀ ਨੇ ਕਿਹਾ ਕਿ ਅਜਿਹੇ ਸੇਵਾ ਦੇ ਕੰਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ।

ਇਹ ਵੀ ਪੜ੍ਹੋ-ਪਰਿਵਾਰ 'ਚ ਮਚਿਆ ਚੀਕ-ਚਿਹਾੜਾ, ਮਾਛੀਵਾੜਾ ਦੇ ਨੌਜਵਾਨ ਦੀ ਇਟਲੀ 'ਚ ਮੌਤ

ਮੰਚ ਦਾ ਸੰਚਾਲਨ ਕਰਦਿਆਂ ਪੰਡਿਤ ਜੋਤੀ ਪ੍ਰਕਾਸ਼ ਦਾਘੀਚ ਨੇ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਤੋਂ ਵੱਡੀ ਹੋਰ ਕੋਈ ਵੀ ਸੇਵਾ ਨਹੀਂ ਹੈ। ਵਿਜੇ ਕੌੜਾ, ਸਿਧਾਂਤ ਸ਼ਰਮਾ ਅਤੇ ਪਾਰਥ ਕੋਹਲੀ ਵੱਲੋਂ ਸੁੰਦਰ ਭਜਨਾਂ ਰਾਹੀਂ ਹਾਜ਼ਰੀ ਲੁਆਈ ਗਈ। ਇਸ ਦੌਰਾਨ 15 ਲੋੜਵੰਦ ਔਰਤਾਂ ਨੂੰ ਰਾਸ਼ਨ ਅਤੇ 5 ਬਜ਼ੁਰਗਾਂ ਨੂੰ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਗੀਤਾ ਕੋਹਲੀ, ਗੁਰਪ੍ਰੀਤ ਸਿੰਘ ਐੱਸ. ਐੱਚ. ਓ., ਅਸ਼ੋਕ ਸ਼ਰਮਾ, ਅਨਿਲ ਰਾਜ ਸ਼ਰਮਾ, ਵਿਨੋਦ ਨਾਰੰਗ, ਵਿਜੇ ਸੇਠੀ, ਏਕਮਪ੍ਰੀਤ ਸਿੰਘ, ਰਮੇਸ਼ ਸ਼ਰਮਾ, ਸਤੀਸ਼ ਕਪੂਰ, ਨਰਿੰਦਰ ਸ਼ਰਮਾ, ਰਾਜਨ ਸੋਨੀ, ਗੌਤਮ ਖੋਸਲਾ, ਅਸ਼ਵਨੀ ਕੁਮਾਰ, ਵਿਕਾਸ ਸੋਂਧੀ, ਸਰਬਜੀਤ ਸਿੰਘ ਨਾਗੀ, ਕਿਸ਼ਨ ਲਾਲ ਭੋਲਾ, ਸੰਦੀਪ ਸੰਨੀ, ਅਸ਼ੋਕ ਕੁਮਾਰ, ਭਗਤ ਮਨੋਹਰ ਲਾਲ, ਯਸ਼ ਪਹਿਲਵਾਨ, ਹਰਮਨਪ੍ਰੀਤ ਸਿੰਘ, ਪੱਪੀ ਅਰੋੜਾ, ਯੁਵਰਾਜ ਆਦਿ ਵੱਲੋਂ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ।

ਇਹ ਵੀ ਪੜ੍ਹੋ- ਚੱਬੇਵਾਲ 'ਚ ਦੋ ਕਾਰਾਂ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਨਿਹੰਗ ਸਿੰਘ ਦੀ ਹੋਈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News