ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇਸ ਅਧਿਕਾਰੀ ਨੇ ਲਗਾਇਆ ਕੋਰੋਨਾ ਦਾ ਟੀਕਾ

04/06/2021 6:24:58 PM

ਪੰਜਾਬ (ਵਿੱਕੀ) - ਕੋਰੋਨਾ ਦੇ ਖ਼ਿਲਾਫ਼ ਜਾਰੀ ਟੀਕਾਕਰਣ ਯੋਜਨਾ ਦਾ ਹੁਣ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵੀ ਹਿੱਸਾ ਬਣ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿਸ਼ਨ ਕੁਮਾਰ ਨੇ ਵੀ ਕੋਵਿਡ ਦਾ ਟੀਕਾ ਲਗਾਇਆ। ਟੀਕਾਕਰਨ ਤੋਂ ਬਾਅਦ ਉਨ੍ਹਾਂ ਨੇ ਸਮੂਹ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਟੀਕਾਕਰਣ ਪ੍ਰਕਿਰਿਆ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।

ਪੜ੍ਹੋ ਇਹ ਵੀ ਖਬਰ - ਪੱਟੀ ਦੇ ਕਾਂਗਰਸੀ ਵਿਧਾਇਕ ‘ਹਰਮਿੰਦਰ ਸਿੰਘ ਗਿੱਲ’ ਕੋਰੋਨਾ ਪਾਜ਼ੇਟਿਵ, ਫੇਸਬੁੱਕ 'ਤੇ ਪੋਸਟ ਪਾ ਦਿੱਤੀ ਜਾਣਕਾਰੀ

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ’ਚ ਕੋਰੋਨਾ ਦਾ ਕਹਿਰ ਇਸ ਵਾਰ ਵੀ ਜਾਰੀ ਹੈ। ਰੋਜ਼ਾਨਾ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੇ ਪ੍ਰਸ਼ਾਸਨ ਨੂੰ ਚਿੰਤਾ ’ਚ ਪਾ ਦਿੱਤਾ ਹੈ। ਲੋਕਾਂ ’ਚ ਮੁੜ ਤੋਂ ਤਾਲਾਬੰਦੀ ਲਗਾਉਣ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਸੂਬੇ ’ਚ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਨਾਇਟ ਕਰਫਿਊ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ


rajwinder kaur

Content Editor

Related News