ਜਲੰਧਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਸ ਹਾਲਾਤ ’ਚ ਮਿਲੀਆਂ ਕੁੜੀਆਂ

Friday, Jun 24, 2022 - 05:30 PM (IST)

ਜਲੰਧਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਸ ਹਾਲਾਤ ’ਚ ਮਿਲੀਆਂ ਕੁੜੀਆਂ

ਜਲੰਧਰ (ਵਰੁਣ)- ਜਲੰਧਰ ਵਿਖੇ ਸੀ. ਆਈ. ਏ. ਸਟਾਫ਼ ਵੱਲੋਂ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਦਰਅਸਲ ਸੀ. ਆਈ. ਏ. ਸਟਾਫ਼ ਨੇ ਅਰਬਨ ਅਸਟੇਟ ਇਲਾਕੇ ’ਚ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪੇਮਾਰੀ ਕੀਤੀ ਹੈ। ਮੌਕੇ ਤੋਂ ਪੁਲਸ ਨੇ ਦੋ ਕੁੜੀਆਂ ਅਤੇ ਦੋ ਹੋਰ ਗਾਹਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਅਰਬਨ ਅਸਟੇਟ ਫੇਜ਼-2 ਵਿਚ ਸਪਾਰਕਲ ਸਪਾ ਸੈਂਟਰ ਵਿਚ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਛਾਪੇਮਾਰੀ ਕੀਤੀ। ਸਪਾ ਸੈਂਟਰ ਦੇ ਅੰਦਰ ਗਾਹਕ ਅਤੇ ਇਕ ਲੜਕੀ ਇਤਰਾਜ਼ਯੋਗ ਹਾਲਤ ਵਿਚ ਮਿਲੇ। ਪੁਲਸ ਨੇ ਸਪਾ ਸੈਂਟਰ ਦੀ ਕਥਿਤ ਮਾਲਕਣ, ਮੈਨੇਜਰ ਅਤੇ ਇਕ ਗਾਹਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪਾ ਸੈਂਟਰ ਵਿਚ 2 ਕੁੜੀਆਂ ਕੰਮ ਕਰਦੀਆਂ ਸਨ। ਸਪਾ ਸੈਂਟਰ ਦੀ ਆੜ ਵਿਚ ਕਾਫ਼ੀ ਲੰਮੇ ਸਮੇਂ ਤੋਂ ਅੰਦਰ ਗਲਤ ਕੰਮ ਕਰਵਾਇਆ ਜਾਂਦਾ ਸੀ।

ਸੈਂਟਰ ਦਾ ਮੁੱਖ ਸੰਚਾਲਕ ਭਾਜਪਾ ਆਗੂ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ, ਜਿਹੜਾ ਲੰਮੇ ਸਮੇਂ ਤੋਂ ਸਪਾ ਸੈਂਟਰ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਿਹਾ ਹੈ।
ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਸ਼ਹਿਰ ਵਿਚ ਚੱਲ ਰਹੇ ਸਪਾ ਸੈਂਟਰਾਂ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਚੱਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਅਜਿਹੇ ਵਿਚ ਸੀ. ਪੀ. ਸੰਧੂ ਨੇ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ, ਜਿਸ ਨੇ ਟਰੈਪ ਲਾਉਣ ਤੋਂ ਬਾਅਦ ਅਰਬਨ ਅਸਟੇਟ ਸਥਿਤ ਸਪਾਰਕਲ ਸਪਾ ਸੈਂਟਰ ਵਿਚ ਛਾਪੇਮਾਰੀ ਕੀਤੀ ਤਾਂ ਕੈਬਿਨ ਵਿਚੋਂ ਇਤਰਾਜ਼ਯੋਗ ਹਾਲਤ ਵਿਚ ਲੜਕਾ-ਲੜਕੀ ਮਿਲੇ। ਪੁਲਸ ਨੇ ਗਾਹਕ ਹਰਨੇਕ ਸਿੰਘ ਸਮੇਤ ਸਪਾ ਸੈਂਟਰ ਦੀ ਕਥਿਤ ਮਾਲਕਣ ਪੂਜਾ ਅਤੇ ਮੈਨੇਜਰ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ।

ਸਪਾ ਸੈਂਟਰ ਦੇ ਅੰਦਰ 2 ਕੁੜੀਆਂ ਸਨ। ਦੱਸਿਆ ਜਾ ਰਿਹਾ ਹੈ ਕਿ 2 ਕੁੜੀਆਂ ਨੇ ਅੱਜ ਛੁੱਟੀ ਕੀਤੀ ਹੋਈ ਸੀ, ਜਿਸ ਕਾਰਨ ਉਹ ਨਹੀਂ ਮਿਲੀਆਂ। ਸਪਾ ਸੈਂਟਰ ਨੂੰ ਭਾਜਪਾ ਆਗੂ ਦਾ ਨਜ਼ਦੀਕੀ ਚਲਾ ਰਿਹਾ ਸੀ, ਹਾਲਾਂਕਿ ਉਹ ਬੈਕਫੁੱਟ ’ਤੇ ਹੀ ਕੰਮ ਕਰ ਰਿਹਾ ਹੈ ਪਰ ਉਸ ਨੇ ਪਹਿਲਾਂ ਵਾਲੇ ਸਪਾ ਸੈਂਟਰ ਵਿਚ ਭਾਜਪਾ ਆਗੂ ਨਾਲ ਖਿੱਚੀਆਂ ਤਸਵੀਰਾਂ ਵੀ ਲਾਈਆਂ ਹੋਈਆਂ ਸਨ ਤਾਂ ਕਿ ਜੇਕਰ ਪੁਲਸ ਦੀ ਛਾਪੇਮਾਰੀ ਹੋਵੇ ਤਾਂ ਦਬਾਅ ਅਧੀਨ ਪੁਲਸ ਕਾਰਵਾਈ ਨਾ ਕਰੇ।

ਸੀ. ਆਈ. ਏ. ਸਟਾਫ਼ ਦੀ ਟੀਮ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਥਾਣਾ ਨੰਬਰ 7 ਦੇ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਨੰਬਰ 7 ਦੇ ਐਡੀਸ਼ਨਲ ਇੰਚਾਰਜ ਸੰਦੀਪ ਕੌਰ ਨੇ ਕਿਹਾ ਕਿ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਛੱਡ ਕੇ ਬਾਕੀ 3 ਮੁਲਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੂਜਾ ਕੋਲੋਂ ਪੁੱਛਗਿੱਛ ਕਰਕੇ ਪਤਾ ਲੱਗੇਗਾ ਕਿ ਸਪਾਰਕਲ ਸਪਾ ਸੈਂਟਰ ਦਾ ਅਸਲੀ ਮਾਲਕ ਕੌਣ ਹੈ। ਦੇਰ ਰਾਤ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ ਗ੍ਰਿਫ਼ਤਾਰ
PunjabKesari

ਅੰਮ੍ਰਿਤਸਰ ਦੀ ਚੇਨ ਨੇ ਸਭ ਤੋਂ ਪਹਿਲਾਂ ਸ਼ਹਿਰ ਵਿਚ ਖੋਲ੍ਹੇ ਸਨ ਸਪਾ ਸੈਂਟਰ
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ’ਚ ਸਪਾ ਸੈਂਟਰ ਦਾ ਕੰਮ ਕਰਨ ਵਾਲੇ 4 ਲੋਕਾਂ ਨੇ ਆਪਣੀ ਚੇਨ ਬਣਾਉਂਦਿਆਂ ਜਲੰਧਰ ਵਿਚ ਸਪਾ ਸੈਂਟਰ ਦਾ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਰਾਮਾ ਮੰਡੀ ਇਲਾਕੇ ਵਿਚ ਇਕ ਸਪਾ ਸੈਂਟਰ ਹੁੰਦਾ ਸੀ। ਇਨ੍ਹਾਂ ਸ਼ਹਿਰ ਦੇ ਹਾਈਵੇ ਨਾਲ ਲੱਗਦੀ ਇਮਾਰਤ ’ਚ ਕੰਮ ਸ਼ੁਰੂ ਕੀਤਾ ਤੇ ਫਿਰ ਹੌਲੀ-ਹੌਲੀ ਮਾਡਲ ਟਾਊਨ ਆਏ ਅਤੇ ਬਾਅਦ ਵਿਚ ਪੀ. ਪੀ. ਆਰ. ਸਮੇਤ ਪਾਸ਼ ਇਲਾਕਿਆਂ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਮਾਡਲ ਟਾਊਨ, ਅਰਬਨ ਅਸਟੇਟ-1 ਤੇ 2 ਸਮੇਤ ਗੜ੍ਹਾ ਰੋਡ ’ਤੇ ਸਥਿਤ ਤਾਜ ਰੈਸਟੋਰੈਂਟ ਦੇ ਸਾਹਮਣੇ ਸਥਿਤ ਮਾਰਕੀਟ ਵਿਚ ਸ਼ਰੇਆਮ ਸਪਾ ਸੈਂਟਰਾਂ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ। ਕੁਝ ਪੁਲਸ ਕਰਮਚਾਰੀਆਂ ਨਾਲ ਸੈਟਿੰਗ ਕਰਕੇ ਸ਼ਹਿਰ ਭਰ ਵਿਚ 15 ਤੋਂ 20 ਸਪਾ ਸੈਂਟਰ ਹੋਰ ਚੱਲ ਰਹੇ ਹਨ।

‘ਜਗ ਬਾਣੀ’ ਪਹਿਲਾਂ ਵੀ ਉਠਾ ਚੁੱਕੀ ਹੈ ਸਪਾ ਸੈਂਟਰਾਂ ਦਾ ਮੁੱਦਾ
‘ਜਗ ਬਾਣੀ’ ਨੇ ਸ਼ਹਿਰ ਵਿਚ ਧੜੱਲੇ ਨਾਲ ਚੱਲ ਰਹੇ ਸਪਾ ਸੈਂਟਰਾਂ ਦਾ ਮੁੱਦਾ ਉਠਾਇਆ ਸੀ। ਸਪਾ ਸੈਂਟਰਾਂ ਵਿਚ ਚੱਲ ਰਹੇ ਗੰਦੇ ਕੰਮ ਸਬੰਧੀ ਪ੍ਰਮੁੱਖਤਾ ਨਾਲ ਖਬਰਾਂ ਛਾਪੀਆਂ ਗਈਆਂ ਸਨ, ਹਾਲਾਂਕਿ ਕੁਝ ਸਮਾਂ ਸਪਾ ਸੈਂਟਰ ਬੰਦ ਵੀ ਰਹੇ ਪਰ ਕੁਝ ਸਮੇਂ ਤੋਂ ਹੁਣ ਸ਼ਹਿਰ ਵਿਚ ਦੁਬਾਰਾ ਸਪਾ ਸੈਂਟਰਾਂ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਕਈ ਸਪਾ ਸੈਂਟਰ ਤਾਂ ਅਜਿਹੇ ਹਨ, ਜਿਨ੍ਹਾਂ ਵਿਚ ਵਿਦੇਸ਼ੀ ਕੁੜੀਆਂ ਰੱਖੀਆਂ ਹੋਈਆਂ ਹਨ ਅਤੇ ਰਾਤ ਸਮੇਂ ਵੀ ਉਨ੍ਹਾਂ ਨੂੰ ਹੋਟਲਾਂ ਵਿਚ ਭੇਜਿਆ ਜਾਂਦਾ ਹੈ। ਜੂਏ ਦੀ ਬੁੱਕ ’ਤੇ ਅੱਯਾਸ਼ੀ ਲਈ ਵੀ ਵਧੇਰੇ ਸਪਾ ਸੈਂਟਰਾਂ ਤੋਂ ਹੀ ਕੁੜੀਆਂ ਭੇਜੀਆਂ ਜਾਂਦੀਆਂ ਹਨ। ਅਜਿਹੇ ਸਪਾ ਸੈਂਟਰਾਂ ਵਿਚ ਕੰਮ ਕਰਨ ਵਾਲੀਆਂ ਕੁੜੀਆਂ ਵਧੇਰੇ ਹੋਰਨਾਂ ਸ਼ਹਿਰਾਂ ਤੋਂ ਹੁੰਦੀਆਂ ਹਨ, ਜਿਨ੍ਹਾਂ ਨੂੰ ਰਹਿਣ ਲਈ ਪੀ. ਜੀ. ਵੀ ਦਿਵਾ ਦਿੱਤੇ ਜਾਂਦੇ ਹਨ। ਸ਼ਹਿਰ ਵਿਚ ਇਕ ਐੱਨ ਨਾਂ ਦੀ ਔਰਤ ਵੀ ਸਪਾ ਸੈਂਟਰ ਚਲਾ ਰਹੀ ਹੈ।

ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ

ਸੀ. ਪੀ. ਦੇ ਧਿਆਨ ’ਚ ਮਾਮਲਾ ਆਇਆ ਤਾਂ ਤੁਰੰਤ ਲਿਆ ਐਕਸ਼ਨ
ਸੀ. ਪੀ. ਗੁਰਸ਼ਰਨ ਸਿੰਘ ਸੰਧੂ ਦੇ ਆਉਣ ਤੋਂ ਬਾਅਦ ਸਪਾ ਸੈਂਟਰਾਂ ਨੂੰ ਲੈ ਕੇ ਸ਼ਿਕਾਇਤਾਂ ਆਈਆਂ ਸਨ। ਅਜਿਹੇ ਵਿਚ ਸੀ. ਪੀ. ਨੇ ਤੁਰੰਤ ਐਕਸ਼ਨ ਲਿਆ। ਦੱਸਿਆ ਜਾ ਰਿਹਾ ਹੈ ਕਿ ਸੀ. ਪੀ. ਜਲਦ ਸ਼ਹਿਰ ਭਰ ਵਿਚ ਖੁੱਲ੍ਹੇ ਸਪਾ ਸੈਂਟਰਾਂ ’ਤੇ ਵੀ ਜਲਦ ਕਾਰਵਾਈ ਕਰ ਕੇ ਇਸ ਗੰਦੇ ਧੰਦੇ ਨੂੰ ਬੰਦ ਕਰਵਾ ਸਕਦੇ ਹਨ। ਉਨ੍ਹਾਂ ਦੀ ਨਜ਼ਰ ’ਚ ਹੋਰ ਸਪਾ ਸੈਂਟਰ ਵੀ ਹਨ, ਜਿਨ੍ਹਾਂ ਵਿਚ ਗਲਤ ਕੰਮ ਹੁੰਦਾ ਹੈ ਅਤੇ ਉਨ੍ਹਾਂ ’ਤੇ ਵੀ ਜਲਦ ਛਾਪੇਮਾਰੀ ਹੋ ਸਕਦੀ ਹੈ। ਸੀ. ਪੀ. ਸੰਧੂ ਵੱਲੋਂ ਕੀਤੀ ਇਸ ਕਾਰਵਾਈ ਨੇ ਉਨ੍ਹਾਂ ਨੂੰ ਸ਼ਹਿਰ ਵਿਚ ਵਾਹ-ਵਾਹ ਦਿਵਾਈ ਹੈ ਕਿਉਂਕਿ ਉਹ ਇਕਲੌਤੇ ਸੀ. ਪੀ. ਹਨ, ਜਿਨ੍ਹਾਂ ਆਉਂਦੇ ਹੀ ਇਸ ਗੰਦੇ ਧੰਦੇ ਨੂੰ ਬੰਦ ਕਰਵਾਉਣ ਲਈ ਕਦਮ ਚੁੱਕਿਆ ਹੈ।

 

ਇਹ ਵੀ ਪੜ੍ਹੋ: ਬਲਾਚੌਰ: ਮਾਪਿਆਂ ਦੇ ਇਕਲੌਤੇ ਪੁੱਤ ਤੇ 5 ਭੈਣਾਂ ਦੇ ਭਰਾ ਦੀ ਸਪੇਨ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News