ਪਾਵਰਕਾਮ ਵੱਲੋਂ ਰੂਪਨਗਰ ਸਰਕਲ ਲਈ ਨੋਡਲ ਸ਼ਿਕਾਇਤ ਕੇਂਦਰ ਸਥਾਪਿਤ

06/10/2022 8:29:17 PM

ਰੂਪਨਗਰ-ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰੂਪਨਗਰ ਸਰਕਲ ਅਧੀਨ ਆਪਣੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਸਪਲਾਈ 'ਚ ਜੇਕਰ ਕੋਈ ਰੁਕਾਵਟ ਪੈਂਦੀ ਹੈ ਤਾਂ ਸ਼ਿਕਾਇਤ ਦਰਜ ਕਰਵਾਉਣ ਲਈ ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ। ਪਾਵਰਕਾਮ ਸੰਚਾਲਨ ਹਲਕਾ ਰੂਪਨਗਰ ਦੇ ਉੱਪ ਮੁੱਖ ਇੰਜੀਨੀਅਰ ਸਤਵਿੰਦਰ ਸਿੰਘ ਸੈਂਬੀ ਨੇ ਦੱਸਿਆ ਕਿ ਜੇਕਰ ਇਸ ਸਮੇਂ ਦੌਰਾਨ ਪਾਵਰਕਾਮ ਦੇ 1912 ਨੰਬਰ ’ਤੇ ਕੋਈ ਮੁਸ਼ਕਲ ਪੇਸ਼ ਆਉਦੀ ਹੈ ਜਾਂ ਨਹੀ ਮਿਲਦਾ ਤਾਂ ਖਪਤਕਾਰ ਨੋਡਲ ਸ਼ਿਕਾਇਤ ਕੇਂਦਰਾਂ ਦੇ ਫੋਨ ਨੰਬਰਾਂ ’ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਪਾਬੰਦੀ ਤੋਂ ਬਾਅਦ ਵੀ 2022-23 ’ਚ ਭਾਰਤ ਤੋਂ 70 ਲੱਖ ਟਨ ਕਣਕ ਐਕਸਪੋਰਟ ਦਾ ਅਨੁਮਾਨ

ਉਨ੍ਹਾਂ ਦੱਸਿਆ ਕਿ ਰੂਪਨਗਰ ਮੰਡਲ ਲਈ ਮੋਬਾਇਲ ਫੋਨ ਨੰਬਰ 96466-98324, ਅਨੰਦਪੁਰ ਸਾਹਿਬ ਮੰਡਲ ਲਈ ਫੋਨ ਨੰਬਰ 01887-223128,96466-98445,ਖਰੜ ਮੰਡਲ ਲਈ ਮੋਬਾਇਲ ਫੋਨ ਨੰਬਰ 96461-19014, 96461-15773,ਸਮਰਾਲਾ ਮੰਡਲ ਲਈ 96461-10333 ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਜੰਗ ਜਾਰੀ ਰਹਿਣ ’ਤੇ ਯੂਕ੍ਰੇਨ ਦੀ ਮਦਦ ਲਈ ਪੱਛਮੀ ਦੇਸ਼ਾਂ ਦਾ ਸੰਕਲਪ ਹੋਵੇਗਾ ਕਮਜ਼ੋਰ : ਅਧਿਕਾਰੀ

ਉਨ੍ਹਾਂ ਦੱਸਿਆ ਕਿ ਉਪਰੋਕਤ ਨੋਡਲ ਸ਼ਿਕਇਤ ਕੇਂਦਰਾਂ ਤੋਂ ਇਲਾਵਾ ਹਲਕਾ ਦਫਤਰ ਵਿਖੇ ਵੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ 24 ਘੰਟੇ ਚਾਲੂ ਰਹੇਗਾ ਜਿਸ ਦਾ ਮੋਬਾਇਲ ਫੋਨ ਨੰਬਰ 96461-15775 ਹੈ। ਖਪਤਕਾਰ ਉਪਰੋਕਤ ਨੰਬਰਾਂ ਤੋਂ ਇਲਾਵਾ ਇਸ ਨੰਬਰ ’ਤੇ ਵੀ ਜੇਕਰ ਬਿਜਲੀ ਸਪਲਾਈ ਸਬੰਧੀ ਕੋਈ ਮੁਸ਼ਕਲ ਪੇਸ ਆਉਂਦੀ ਹੈ ਤਾਂ ਇਸ ਫੋਨ ਨੰਬਰ 'ਤੇ ਵੀ ਆਪਣੀ ਸਿਕਾਇਤ ਦਰਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ’ਤੇ ਕੀਤੇ 1,100 ਤੋਂ ਜ਼ਿਆਦਾ ਹਵਾਈ ਹਮਲੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News