ਸਿਹਤ ਮਹਿਕਮੇ ਨੇ ਪਾਵਰਕਾਮ ਮਹਿਕਮੇ ਅਤੇ ਬੈਂਕ ਤੋਂ 53 ਵਿਅਕਤੀਆਂ ਦੇ ਲਏ ਕੋਰੋਨਾ ਸੈਂਪਲ

12/03/2020 4:22:16 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਕੋਰੋਨਾ ਵਾਇਰਸ ਦਾ ਕਹਿਰ ਪੰਜਾਬ 'ਚ ਇਕ ਵਾਰ ਫਿਰ ਤੋਂ ਵੱਧਣ ਲੱਗ ਗਿਆ ਹੈ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹਰਵਿੰਦਰ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਹਸਪਤਾਲ ਵੱਲੋਂ ਕੋਰੋਨਾ ਲਾਗ ਦੀ ਚੈਨ ਨੂੰ ਬ੍ਰੇਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਵੈਨ ਟੈਸਟਿੰਗ ਟੀਮ ਨੇ ਅੱਜ ਜਨ ਸਹਿਯੋਗ ਨਾਲ ਪਾਵਰਕਾਮ ਮਹਿਕਮੇ ਦੇ ਦਫ਼ਤਰ 'ਚੋਂ 39 ਅਤੇ ਆਈ. ਸੀ. ਆਈ. ਸੀ. ਬੈਂਕ 'ਚੋਂ 14 ਕੋਰੋਨਾ ਸੈਂਪਲ ਇਕੱਤਰ ਕੀਤੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਜਾਣਕਾਰੀ ਦਿੰਦੇ ਹੋਏ ਬੀ. ਈ. ਈ. ਤਰਸੇਮ ਲਾਲ ਨੇ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਚਲਾਈ ਜਾ ਰਹੀ ਕੋਰੋਨਾ ਵੈਨ ਨਾਲ ਨਾ ਕੇਵਲ ਲੋਕਾਂ ਨੂੰ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਸਗੋ ਕੋਰੋਨਾ ਦੇ ਸੈਂਪਲ ਵੀ ਲਏ ਜਾ ਰਹੇ ਹਨ। ਉਨ੍ਹਾਂ ਨੇ ਇਸ ਦੌਰਾਨ ਲੋਕਾਂ ਨੂੰ ਕੋਰੋਨਾ ਲਾਗ ਤੋਂ ਜਾਗਰੂਕ ਕਰਦੇ ਹੋਏ ਸੋਸ਼ਲ ਡਿਸਟੈਸਿੰਗ ਰੱਖਣ, ਮਾਸਕ ਪਾਉਣ, ਵਾਰ-ਵਾਰ ਹੱਥ ਧੋਣ, ਸੈਨੇਟਾਈਜੇਸ਼ਨ ਕਰਨ ਅਤੇ ਭੀੜ ਭਾੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਨੇ ਸੈਂਪਲਿੰਗ ਟੀਮ ਨੂੰ ਸੈਂਪਲ ਲੈਣ ਸਮੇਂ ਵਰਤੀ ਜਾਣ ਵਾਲੇ ਅਹਤਿਆਤ ਸਬੰਧੀ ਜ਼ਰੂਰੀ ਹਿਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਲੋਕਾਂ ਨੂੰ ਨਸ਼ੇ ਦੇ ਵੱਧਦੇ ਰੁਝਾਨਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਤੋਂ ਬਚਣ ਲਈ ਪ੍ਰੇਰਿਤ ਕੀਤਾ ਅਤੇ ਨਸ਼ੇ 'ਚ ਗ੍ਰਸਤ ਲੋਕਾਂ ਨੂੰ ਸਰਕਾਰ ਵੱਲੋਂ ਮੁਫਤ ਚਲਾਏ ਜਾ ਰਹੇ ਨਸ਼ਾ ਛੁਡਾਉ ਕੇਂਦਰਾਂ ਅਤੇ ਓਟ ਸੈਂਟਰ 'ਚ ਭੇਜਨ ਦੀ ਅਪੀਲ ਕੀਤੀ। ਇਸ ਮੌਕੇ ਮੋਹਨ ਲਾਲ ਬੂਟਾ ਤੋਂ ਇਲਾਵਾ ਬਲਵਿੰਦਰ ਕੌਰ, ਰਾਜਕੁਮਾਰ, ਰਾਜੇਸ਼ ਕੁਮਾਰ, ਨਰੇਸ਼ ਕੁਮਾਰ, ਮਨਜੀਤ ਕੌਰ, ਕਾਂਤਾ ਦੇਵੀ, ਮਨਜੀਤ ਕੌਰ ਅਤੇ ਸੁਖਵਿੰਦਰ ਕੁਮਾਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ


shivani attri

Content Editor

Related News