ਪਾਵਰ ਨਿਗਮ ਫੀਲਡ ਸਟਾਫ ਨੂੰ ਛੁੱਟੀ ਦੇ ਦਿਨ ਵੀ ਰਾਹਤ ਨਹੀਂ, ਨਿਪਟਾਈਆਂ ਸ਼ਿਕਾਇਤਾਂ

07/20/2020 3:17:39 PM

ਜਲੰਧਰ (ਪੁਨੀਤ)— ਗਰਮੀ ਦਾ ਮੌਸਮ ਹੈ, ਜਿਸ ਕਾਰਨ ਬਿਜਲੀ ਦੀ ਮੰਗ 'ਚ ਵਾਧਾ ਦਰਜ ਹੋ ਰਿਹਾ ਹੈ ਅਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਐਤਵਾਰ ਰੁਟੀਨ ਦੇ ਕੰਮ ਹੋਣ ਦੇ ਬਾਵਜੂਦ ਜਲੰਧਰ ਸਰਕਲ 'ਚ 1235 ਸ਼ਿਕਾਇਤਾਂ ਦਰਜ ਹੋਈਆਂ। ਇਸ ਕਾਰਨ ਪਾਵਰ ਨਿਗਮ ਦੇ ਫੀਲਡ ਸਟਾਫ ਨੂੰ ਛੁੱਟੀ ਵਾਲੇ ਦਿਨ ਵੀ ਰਾਹਤ ਨਹੀਂ ਮਿਲੀ ਅਤੇ ਉਨ੍ਹਾਂ ਦਾ ਪੂਰਾ ਦਿਨ ਸ਼ਿਕਾਇਤਾਂ ਨਿਪਟਾਉਣ 'ਚ ਲੰਘਿਆ। ਉਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੇ ਪੱਕੇ ਸਟਾਫ ਦੇ ਨਾਲ-ਨਾਲ ਠੇਕੇ 'ਤੇ ਰੱਖੇ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾੲੀਕ) ਦੀਆਂ ਸੇਵਾਵਾਂ ਵੀ ਲਈਆਂ।

ਇਹ ਵੀ ਪੜ੍ਹੋ: ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹੇਗੀ ਭਾਰਤ ਦੀ ਪਹਿਲੀ ਦਿਵਿਆਂਗ ਪੰਜਾਬਣ, ਕੈਪਟਨ ਨੇ ਦਿੱਤੀ ਸ਼ਾਬਾਸ਼ੀ

ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਾਬੰਦੀ ਕਾਰਨ ਲੋਕ ਘਰਾਂ 'ਚ ਬੈਠੇ ਆਰਾਮ ਕਰ ਰਹੇ ਸਨ, ਜਿਸ ਕਾਰਨ ਬਿਜਲੀ ਉਨ੍ਹਾਂ ਦੀਆਂ ਸਭ ਤੋਂ ਅਹਿਮ ਜ਼ਰੂਰਤਾਂ 'ਚੋਂ ਇਕ ਮੰਨੀ ਜਾ ਰਹੀ ਸੀ। ਇਸ ਲਈ ਸ਼ਿਕਾਇਤਾਂ ਨਿਪਟਾਉਣ ਦੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਗਿਆ। ਐਤਵਾਰ ਪ੍ਰਾਪਤ ਹੋਈਆਂ ਸ਼ਿਕਾਇਤਾਂ 'ਚ ਸਟਾਫ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਡਿਫਾਲਟਰਾਂ ਤੋਂ ਰਿਕਵਰੀ ਵੀ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ: 3 ਭੈਣਾਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ, ਮਤਰੇਈ ਮਾਂ ਨੇ ਵਾਲਾਂ ਤੋਂ ਫੜ ਘੜੀਸਦੇ ਹੋਏ ਕੱਢਿਆ ਘਰੋਂ ਬਾਹਰ
ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਕਵਰੀ ਤੋਂ ਵੀ ਜ਼ਰੂਰੀ ਰਿਪੇਅਰ ਹੈ। ਰਿਕਵਰੀ ਤਾਂ ਆਉਣ ਵਾਲੇ ਦਿਨਾਂ 'ਚ ਵੀ ਹੋ ਜਾਵੇਗੀ ਪਰ ਸ਼ਿਕਾਇਤਾਂ ਨੂੰ ਪੈਂਡਿੰਗ ਨਹੀਂ ਰੱਖਿਆ ਜਾ ਸਕਦਾ। ਐਤਵਾਰ 26 ਸ਼ਿਕਾਇਤਾਂ ਬਿਲਿੰਗ ਨਾਲ ਸਬੰਧਤ ਪ੍ਰਾਪਤ ਹੋਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਸਟਾਫ ਨੂੰ ਸਭ ਤੋਂ ਪਹਿਲਾਂ ਿਬੱਲ ਠੀਕ ਕਰਨ ਲਈ ਕਿਹਾ ਜਾਵੇਗਾ ਕਿਉਂਕਿ ਜਿਨ੍ਹਾਂ ਖਪਤਕਾਰਾਂ ਦੇ ਬਿੱਲ ਗਲਤ ਬਣਦੇ ਹਨ, ਉਹ ਅਦਾਇਗੀ ਨਹੀਂ ਕਰਦੇ। ਇਸ ਸਮੇਂ ਮਹਿਕਮੇ ਨੂੰ ਆਰਥਿਕ ਮਜ਼ਬੂਤ ਹੋਣ ਦੀ ਜ਼ਰੂਰਤ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਜ਼ਿਆਦਾ ਤੋਂ ਜ਼ਿਆਦਾ ਬਿੱਲ ਜਮ੍ਹਾ ਹੋਣਗੇ। ਇਸ ਲਈ ਬਿੱਲਾਂ ਨੂੰ ਠੀਕ ਕਰਨ ਲਈ ਵੱਖਰੇ ਤੌਰ 'ਤੇ ਸਟਾਫ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਪ੍ਰੀਤਮ ਸਿੰਘ ਦੇ ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ, ਹਾਈਕੋਰਟ 'ਚ 'ਰਿਟ' ਕਰਨਗੇ ਦਾਇਰ


shivani attri

Content Editor

Related News