ਹੈਰੋਇਨ ਸਮੇਤ ਔਰਤ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Jul 29, 2024 - 03:16 PM (IST)

ਬੰਗਾ ( ਰਾਕੇਸ਼ ਅਰੋੜਾ)- ਥਾਣਾ ਸਦਰ ਬੰਗਾ ਪੁਲਸ ਵੱਲੋਂ 5 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਰਾਮ ਪਾਲ ਸਮੇਤ ਏ. ਐੱਸ. ਆਈ. ਵਿਜੈ ਕੁਮਾਰ ਅਤੇ ਹੋਰ ਪੁਲਸ ਪਾਰਟੀ ਨਾਲ ਸਰਕਾਰੀ ਗੱਡੀ 'ਤੇ ਸਵਾਰ ਹੋ ਕੇ ਪਿੰਡ ਅੱਡਾ ਢਾਹਾ ਤੋਂ ਪਿੰਡ ਕਲੇਰਾਂ, ਜੰਡਿਆਲਾ, ਸਾਈਡ ਵੱਲ ਨੂੰ ਜਾ ਰਹੇ ਸਨ।

ਉਨਾਂ ਦੱਸਿਆ ਜਦੋਂ ਉਨਾਂ ਦੀ ਪੁਲਸ ਪਾਰਟੀ ਸੂਆ ਪੁੱਲੀ ਕਲੇਰਾਂ ਤੋਂ ਥੋੜ੍ਹਾ ਪਿੱਛੇ ਸੀ ਤਾਂ ਪਿੰਡ ਜੰਡਿਆਲਾ ਵੱਲੋਂ ਇਕ ਔਰਤ ਪੈਂਦਲ ਆਉਂਦੀ ਵਿਖਾਈ ਦਿੱਤੀ, ਜੋ ਸਾਹਮਣੇ ਤੋਂ ਪੁਲਸ ਦੀ ਸਰਕਾਰੀ ਗੱਡੀ ਨੂੰ ਆਉਂਦਾ ਵੇਖ ਘਬਰਾ ਗਈ ਅਤੇ ਇਕਦਮ ਆਪਣੇ ਖੱਬੇ ਹੱਥ ਨੂੰ ਮੁੜ ਗਈ ਅਤੇ ਮੁੜਦੇ ਸਾਰ ਹੀ ਉਸ ਨੇ ਆਪਣੇ ਹੱਥ ਵਿੱਚ ਫੜੀ ਇਕ ਮੋਮੀ ਲਿਫ਼ਾਫ਼ਾ ਸੜਕ ਕਿਨਾਰੇ ਪੈਂਦੀ ਕੱਚੀ ਜਗ੍ਹਾ 'ਤੇ ਸੁੱਟਦੀ ਵਿਖਾਈ ਦਿੱਤੀ, ਜਿਸ ਨੂੰ ਐੱਸ. ਆਈ. ਰਾਮ ਪਾਲ ਸਾਥੀ ਕਰਮਚਾਰੀ ਲੇਡੀ ਸਿਪਾਹੀ ਦੀ ਮਦਦ ਨਾਲ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ, ਕੇਸਰੀ ਰੰਗ ਨੂੰ ਬਦਲਣ ਦੇ ਹੁਕਮ

ਉਨ੍ਹਾਂ ਦੱਸਿਆ ਸ਼ੁਰੂਆਤੀ ਪੁੱਛਗਿੱਛ ਦੌਰਾਨ ਉਕਤ ਦੀ ਪਛਾਣ ਰੱਜੀ ਪਤਨੀ ਮੰਗਤ ਰਾਮ ਉਰਫ਼ ਮੰਗਾ ਨਿਵਾਸੀ ਜੰਡਿਆਲਾ ਦੇ ਤੌਰ 'ਤੇ ਹੋਈ। ਉਨ੍ਹਾਂ ਦੱਸਿਆ ਜਦੋਂ ਉਸ ਵੱਲੋਂ ਸੜਕ ਕਿਨਾਰੇ ਸੁੱਟੀ ਲਿਫ਼ਾਫ਼ੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਉਪੰਰਤ ਉਕਤ ਔਰਤ ਨੂੰ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਨੰਬਰ 80 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News