ਪੁਲਸ ਨੇ ਪਿਛਲੇ 20 ਸਾਲਾਂ ਤੋਂ ਭਗੌੜਾ ਚੱਲੇ ਰਹੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
Tuesday, Mar 26, 2024 - 05:08 PM (IST)

ਜਲੰਧਰ (ਮਹੇਸ਼)-ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਦਰ ਜਮਸ਼ੇਰ ਦੀ ਪੁਲਸ ਨੇ ਇਕ ਅਹਿਮ ਸਫ਼ਲਤਾ ਹਾਸਲ ਕਰਦੇ ਹੋਏ ਇਕ ਪੈਰੋਲ ਜੰਪਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ ਦੋ ਦਹਾਕਿਆਂ ਤੋਂ ਭਗੌੜਾ ਸੀ। ਥਾਣਾ ਸਦਰ ਜਮਸ਼ੇਰ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਗਿੱਲ ਦੀ ਅਗਵਾਈ ਵਿੱਚ ਜੰਡਿਆਲਾ ਪੁਲਸ ਚੌਂਕੀ ਦੇ ਇੰਚਾਰਜ ਜਸਵੀਰ ਚੰਦ ਜੱਸੀ ਵੱਲੋਂ ਸਮੇਤ ਪੁਲਸ ਪਾਰਟੀ ਕਾਬੂ ਕੀਤੇ ਗਏ ਭੁਪਿੰਦਰ ਲਾਲ ਪੁੱਤਰ ਰਾਮ ਲਾਲ ਵਾਸੀ ਪਿੰਡ ਲਖਨਪਾਲ ਥਾਣਾ ਸਦਰ ਜਲੰਧਰ ਖ਼ਿਲਾਫ਼ ਥਾਣਾ ਸਿਟੀ ਫਗਵਾੜਾ ਕਪੂਰਥਲਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 15 ਤਹਿਤ ਮੁਕੱਦਮਾ 36/01 ਦਰਜ ਕੀਤਾ ਗਿਆ ਸੀ।
ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਆਪਣੀ ਸਜ਼ਾ ਭੁਗਤਣ ਦੌਰਾਨ, ਉਸ ਨੂੰ ਪੈਰੋਲ ਦੀ ਛੁੱਟੀ ਦਿੱਤੀ ਗਈ ਸੀ ਅਤੇ ਚਾਰ ਹਫ਼ਤਿਆਂ ਦੀ ਮਿਆਦ ਤੋਂ ਬਾਅਦ 4 ਅਗਸਤ, 2005 ਨੂੰ ਜੇਲ੍ਹ ਵਾਪਸ ਆਉਣਾ ਸੀ। ਪਰ ਉਹਨਾਂ ਕਿਹਾ ਕਿ ਭੁਪਿੰਦਰ ਲਾਲ ਵਾਪਸ ਆਉਣ ਵਿੱਚ ਅਸਫ਼ਲ ਰਿਹਾ, ਜਿਸ ਨਾਲ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਜ਼ ਟੈਂਪਰੇਰੀ ਰੀਲੀਜ਼ ਐਕਟ ਦੇ ਤਹਿਤ ਇੱਕ ਹੋਰ ਐੱਫ਼. ਆਈ. ਆਰ. ਦਰਜ ਕੀਤੀ ਗਈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਹੋਲਾ-ਮਹੱਲਾ ਸੰਪੰਨ, ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਭੁਪਿੰਦਰ ਲਾਲ ਕਰੀਬ ਦੋ ਦਹਾਕਿਆਂ ਤੋਂ ਭਗੌੜਾ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਥਾਣਾ ਸਦਰ ਜਲੰਧਰ ਦੀ ਪੁਲਸ ਪਾਰਟੀ ਨੇ ਭੁਪਿੰਦਰ ਲਾਲ ਦਾ ਪੂਰੀ ਤਨਦੇਹੀ ਨਾਲ ਪਿੱਛਾ ਕੀਤਾ, ਆਖਰਕਾਰ ਉਸ ਨੂੰ 25 ਮਾਰਚ, 2024 ਨੂੰ ਪਿੰਡ ਲੰਗੋਟ ਚੱਕ ਦਰਾਵ ਖਾਂ ਥਾਣਾ ਸਦਰ ਕਠੂਆ, ਯੂਟੀ ਜੰਮੂ ਅਤੇ ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਉਸ ਦੀ 20 ਸਾਲਾਂ ਦੀ ਗੈਰ-ਹਾਜ਼ਰੀ ਸਬੰਧੀ ਵੇਰਵਿਆਂ ਦੀ ਜਾਂਚ ਕਰ ਰਹੀ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਕ ਐੱਫ਼. ਆਈ. ਆਰ. 136 ਮਿਤੀ 02-09-2021 ਨੂੰ 8(2) ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਜ਼ ਟੈਂਪਰੇਰੀ ਰੀਲੀਜ਼ ਐਕਟ ਥਾਣਾ ਸਦਰ ਜਲੰਧਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਜਲੰਧਰ ਅਤੇ ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਪੰਜ ਐੱਫ਼. ਆਈ. ਆਰ. ਦਰਜ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਇਹ ਵੀ ਪੜ੍ਹੋ: 'ਹੋਲੀ' ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਹਿਰ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8