ਪੁਲਸ ਵੱਲੋਂ ਦੇਸੀ ਸ਼ਰਾਬ ਸਣੇ ਇਕ ਵਿਅਕਤੀ ਗ੍ਰਿਫ਼ਤਾਰ
Thursday, Jun 05, 2025 - 06:58 PM (IST)

ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਵੱਲੋਂ ਇਕ ਵਿਅਕਤੀ ਨੂੰ ਭਾਰੀ ਮਾਤਰਾ 'ਚ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਕਿ ਤਲਵਾੜਾ ਪੁਲਸ ਦੇ ਮੁੱਖ ਸਿਪਾਹੀ ਹਰਜੀਤ ਸਿੰਘ ਆਪਣੇ ਸਾਥੀ ਕਰਮਚਾਰੀਆ ਦੇ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਗਸ਼ਤ 'ਤੇ ਚੈਕਿੰਗ ਲਈ ਤਲਵਾੜਾ ਤੋਂ ਰਾਮਗੜ ਸਾਈਡ ਨੂੰ ਜਾ ਰਹੇ ਸੀ ਕਿ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਭੋਲ ਕਲੋਤਾ ਪੁੱਜੀ ਤਾਂ ਅੱਡਾ ਭੇਲ ਕਲੋਤਾ 'ਤੇ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਿੰਡ ਪਲਾਹੜ ਮੇਨ ਰੋਡ ਪਰ ਰੋਹਿਤ ਢਾਬਾ ਹੈ, ਜਿਸ ਦਾ ਮਾਲਕ ਰੋਹਿਤ ਕੁਮਾਰ ਪੁੱਤਰ ਲੇਟ ਜਸਪਾਲ ਸਿੰਘ ਵਾਸੀ ਪਲਾਹੜ ਢਾਬੇ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਰੱਖ ਕੇ ਵੇਚਦਾ ਹੈ ׀
ਇਹ ਵੀ ਪੜ੍ਹੋ: ਪੰਜਾਬ 'ਚ ਚੱਲਦੀ ਰੇਲ ਗੱਡੀ ਦਾ ਇੰਜਣ ਹੋ ਗਿਆ ਫੇਲ੍ਹ, ਪੈ ਗਈਆਂ ਭਾਜੜਾਂ
ਸੂਚਨਾ ਮਿਲਣ 'ਤੇ ਢਾਬੇ 'ਤੇ ਰੇਡ ਕਰਕੇ ਢਾਬੇ ਅੰਦਰੋਂ 43500 ਐੱਮ. ਐੱਲ. ਸ਼ਰਾਬ 58 ਬੋਤਲਾਂ ਮਾਰਕਾ ਪੰਜਾਬ ਕੱਲਬ ਗੋਲਡ ਥ੍ਰੀ ਐਕਸ ਰਮ ਬਰਾਮਦ ਕੀਤੀ ਗਈ ׀ ਤਲਵਾੜਾ ਪੁਲਸ ਸਟੇਸ਼ਨ ਵਿਖੇ ਰੋਹਿਤ ਕੁਮਾਰ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਈਰਾਨ 'ਚ ਅਗਵਾ ਕੀਤੇ 3 ਪੰਜਾਬੀ ਜਲਦ ਪਰਤਣਗੇ ਵਤਨ, 18 ਦਿਨਾਂ ਬਾਅਦ ਪਰਿਵਾਰ ਨੇ ਲਿਆ ਸੁੱਖ ਦਾ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e