ਪੁਲਸ ਨੇ 3 ਚੋਰਾਂ ਨੂੰ ਕੀਤਾ ਗ੍ਰਿਫਤਾਰ, ਚੋਰੀ ਦੇ ਇੰਨਵੈਟਰ ਤੇ 6 ਮੋਬਾਈਲਾਂ ਸਮੇਤ ਹੋਰ ਸਾਮਾਨ ਬਰਾਮਦ

Tuesday, Jun 02, 2026 - 02:27 PM (IST)

ਪੁਲਸ ਨੇ 3 ਚੋਰਾਂ ਨੂੰ ਕੀਤਾ ਗ੍ਰਿਫਤਾਰ, ਚੋਰੀ ਦੇ ਇੰਨਵੈਟਰ ਤੇ 6 ਮੋਬਾਈਲਾਂ ਸਮੇਤ ਹੋਰ ਸਾਮਾਨ ਬਰਾਮਦ

ਸੁਲਤਾਨਪੁਰ ਲੋਧੀ (ਸੋਢੀ, ਧੀਰ)- ਪੁਲਸ ਟੀਮ ਨੇ ਤਿੰਨ ਮੁਲਜ਼ਮ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤਾ ਇੰਨਵੈਟਰ ਸਮੇਤ ਬੈਟਰਾ, ਪੱਖਾ, 6 ਬੋਰੇ ਕਣਕ ਅਤੇ 6 ਮੋਬਾਈਲ ਫੋਨ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਏ. ਐੱਸ. ਪੀ. ਧਰੇਦਰ ਵਰਮਾ ਨੇ ਦੱਸਿਆ ਕਿ ਏ. ਐੱਸ. ਆਈ. ਗੁਰਮੇਜ ਸਿੰਘ ਚੌਕੀ ਮੋਠਾਂਵਾਲ ਥਾਣਾ ਸੁਲਤਾਨਪੁਰ ਲੋਧੀ ਪਾਸ ਕੁਲਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਮਾਲਪੁਰ ਮੋਠਾਵਾਲ ਥਾਣਾ ਸੁਲਤਾਨਪੁਰ ਲੋਧੀ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 25 ਮਈ ਨੂੰ ਉਸਦੀ ਹਵੇਲੀ ਵਿਚੋਂ ਕਿਸੇ ਕਣਕ ਚੋਰੀ ਕਰ ਲਈ ਹੈ, ਜਿਸ ’ਤੇ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਸੁਰਿੰਦਰ ਸਿੰਘ, ਮਨਵੀਰ ਉਰਫ ਮੰਨ ਪੁੱਤਰ ਰੇਸ਼ਮ ਸਿੰਘ ਅਤੇ ਮਲਕੀਤ ਉਰਫ ਮੀਤਾ ਪੁੱਤਰ ਸੁਖਦੇਵ ਵਾਸੀਆਨ ਕਮਾਲਪੁਰ ਮੋਠਾਂਵਾਲ (ਥਾਣਾ ਸੁਲਤਾਨਪੁਰ ਲੋਧੀ) ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਰੂਪਨਗਰ ਜ਼ਿਲ੍ਹੇ ’ਚ ਇਨ੍ਹਾਂ ਵਾਹਨਾਂ ਦੀ ਐਂਟਰੀ ਬੈਨ

ਇਸ ਉਪਰੰਤ ਕੀਤੀ ਤਫਤੀਸ਼ ਦੌਰਾਨ ਮੁਲਜਮ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਸੁਰਿੰਦਰ ਸਿੰਘ, ਮਨਵੀਰ ਉਰਫ ਮੰਨ ਪੁੱਤਰ ਰੇਸ਼ਮ ਸਿੰਘ ਅਤੇ ਮਲਕੀਤ ਉਰਫ ਮੀਤਾ ਪੁੱਤਰ ਸੁਖਦੇਵ ਵਾਸੀਆਨ ਕਮਾਲਪੁਰ ਮੋਠਾਵਾਲ ਥਾਣਾ ਸੁਲਤਾਨਪੁਰ ਲੋਧੀ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਵੱਲੋਂ ਚੋਰੀ ਕੀਤੀ ਕਣਕ 6 ਬੋਰੇ, 6 ਮੋਬਾਈਲ ਫੋਨ, ਇੱਕ ਇੰਨਵੈਟਰ ਸਮੇਤ ਬੈਟਰਾ, ਸਟੈਂਡ ਵਾਲਾ ਪੱਖਾ ਬਰਾਮਦ ਕੀਤੇ ਗਏ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਪੁਲਸ ਰਿਮਾਂਡ ਇਨ੍ਹਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਜੰਡਿਆਲਾ ਗੁਰੂ 'ਚ ਅਧਿਆਪਕ ਦਾ ਕਤਲ, ਧੀ ਨੂੰ ਟਿਊਸ਼ਨ ਛੱਡ ਕੇ ਆ ਰਿਹਾ ਸੀ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News