ਮਹਾਨਗਰ ਜਲੰਧਰ ''ਚ ਮਸ਼ਹੂਰ ਬਾਰ ਤੇ ਰੈਸਟੋਰੈਂਟ ਦੇ ਡਾਇਰੈਕਟਰ ਖ਼ਿਲਾਫ਼ ਪੁਲਸ ਦਾ ਐਕਸ਼ਨ
Monday, Dec 05, 2022 - 04:34 PM (IST)

ਜਲੰਧਰ: ਮਹਾਨਗਰ ਜਲੰਧਰ ਵਿੱਚ ਇਕ ਮਸ਼ਹੂਰ ਬਾਰ ਐਂਡ ਰੈਸਟੋਰੈਂਟ ਡਾਇਰੈਕਟਰ 'ਤੇ ਪੁਲਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਂਕ 'ਤੇ ਸਥਿਤ ਪੈੱਡਲਰਸ ਬਾਰ ਐਂਡ ਰੈਸਟੋਰੇਂਟ ਦੇ ਡਾਇਰੈਕਟਰ ਪਰਵ ਅਗਰਵਾਲ ਅਤੇ ਮੈਨੇਜਰ 'ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਜਾਗੋ ਮੌਕੇ ਸ਼ਰਾਬ ਦੇ ਪੈੱਗ ਤੋਂ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲੀਆਂ
ਦੱਸ ਦੇਈਏ ਕਿ ਸ਼ਨੀਵਾਰ ਰਾਤ ਉਕਤ ਬਾਰ ਵਿਚ ਅੱਧੀ ਰਾਤ 2 ਵਜੇ ਗਾਹਕਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਸੀ। ਇਸ ਦੀ ਭਿਣਕ ਲੱਗਦੇ ਹੀ ਪੁਲਸ ਨੇ ਤੁਰੰਤ ਐਕਸ਼ਨ ਵਿਚ ਆਉਂਦੇ ਹੋਏ ਉਕਤ ਬਾਰ 'ਤੇ ਰੇਡ ਕੀਤੀ ਅਤੇ ਪੱਬ ਦੇ ਮਾਲਕ ਪਰਵ ਅਗਰਵਾਲ ਮੈਨੇਜਰ ਵਿਕਾਸ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਦੱਸਣਯੋਗ ਹੈ ਕਿ ਸ਼ਹਿਰ ਵਿਚ ਪੁਲਸ ਨੇ ਰੈਸਟੋਰੈਂਟ ਪਬ ਅਤੇ ਬਾਰ ਬੰਦ ਹੋਣ ਦਾ ਸਮਾਂ ਰਾਤ ਨੂੰ 11ਵਜੇ ਰੱਖਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਕਈ ਪਬ ਅਤੇ ਬਾਰ ਡਾਇਰੈਕਟਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਪੁਲਸ ਨੇ ਉਕਤ ਬਾਰ ਡਾਇਰੈਕਟਰ 'ਤੇ ਸ਼ਿਕੰਜਾ ਕੱਸਿਆ ਹੈ।
ਇਹ ਵੀ ਪੜ੍ਹੋ : ਈਰਾਨ ’ਚ ਹਿਜਾਬ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਅੱਗੇ ਸਰਕਾਰ ਨੇ ਟੇਕੇ ਗੋਡੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।