ਜ਼ਹਿਰੀਲੀ ਦਵਾ ਨਿਗਲਣ ਨਾਲ ਲੜਕੀ ਦੀ ਮੌਤ

Tuesday, Aug 20, 2019 - 11:24 PM (IST)

ਜ਼ਹਿਰੀਲੀ ਦਵਾ ਨਿਗਲਣ ਨਾਲ ਲੜਕੀ ਦੀ ਮੌਤ

ਹੁਸ਼ਿਆਰਪੁਰ,(ਅਮਰਿੰਦਰ): ਥਾਣਾ ਸਿਟੀ ਪੁਲਸ ਨੇ ਮੰਗਲਵਾਰ ਦੇਰ ਸ਼ਾਮ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਦੀ ਜ਼ਹਿਰੀਲੀ ਦਵਾ ਨਿਗਲਣ ਨਾਲ ਮੌਤ ਹੋ ਗਈ। ਥਾਣਾ ਸਿਟੀ ਪੁਲਸ ਨੇ ਮ੍ਰਿਤਕਾ ਪੂਨਮ ਦੇ ਪਿਤਾ ਵਤਨ ਸਿੰਘ ਦੇ ਬਿਆਨ 'ਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਰੋਹਿਤ ਸਹਿਗਲ ਖਿਲਾਫ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਮਾਮਲਾ
ਮੰਗਲਵਾਰ ਦੇਰ ਸ਼ਾਮ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਵਤਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪੂਨਮ ਪਿਛਲੇ 5 ਸਾਲ ਤੋਂ ਕਚਹਿਰੀ 'ਚ ਪਹਿਲੀ ਸਟੇਨੋ ਤੇ ਇਸ ਸਮੇਂ ਰਿਕਾਰਡ ਰੂਮ 'ਚ ਕੱਚੀ ਨੌਕਰੀ 'ਤੇ ਤਾਇਨਾਤ ਸੀ। ਸ਼ਿਕਾਇਤ ਮੁਤਾਬਕ ਹੁਸ਼ਿਆਰਪੁਰ ਦੇ ਰੋਹਿਤ ਸਹਿਗਲ ਪੂਨਮ ਨੂੰ ਕਹਿੰਦਾ ਸੀ ਕਿ ਉਹ ਉਸ ਨਾਲ ਵਿਆਹ ਕਰ ਲਵੇ ਤਾਂ ਉਹ ਉਸ ਦੀ ਪੱਕੀ ਨੌਕਰੀ 'ਤੇ ਰਖਵਾ ਦੇਵੇਗਾ। ਪੂਨਮ ਨੂੰ ਜਦ ਪਤਾ ਲੱਗਾ ਕਿ ਰੋਹਿਤ ਪਹਿਲਾਂ ਤੋਂ ਹੀ ਵਿਆਇਆ ਹੈ ਤਾਂ ਉਹ ਵਿਆਹ ਕਰਨ ਤੋਂ ਇਨਕਾਰ ਕਰਨ ਲੱਗੀ। ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਗਾਇਆ ਕਿ ਵਿਆਹ ਦਾ ਦਬਾਬ ਪਾਉਣ ਨਾਲ ਦੁਖੀ ਹੋ ਕੇ ਪੂਨਮ ਨੇ ਕੋਈ ਜ਼ਹਿਰੀਲੀ ਦਵਾ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ।

 


Related News