ਇਲਾਕਾ ਨਿਵਾਸੀਆਂ ਨੇ ਘਨੌਲੀ ਵਿਖੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Saturday, Feb 06, 2021 - 06:23 PM (IST)

ਇਲਾਕਾ ਨਿਵਾਸੀਆਂ ਨੇ ਘਨੌਲੀ ਵਿਖੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਘਨੌਲੀ (ਸ਼ਰਮਾ)- ਕੇਂਦਰ ਸਰਕਾਰ ਵੱਲੋਂ ਕਿਸਾਨੀ ਸਬੰਧੀ ਪਾਸ ਕੀਤੇ ਗਏ ਕਾਨੂਨਾਂ ਦੇ ਵਿਰੋਧ ਵਿੱਚ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਸਾਂਤਮਈ ਤਰੀਕੇ ਨਾਲ਼ ਕਿਸਾਨ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਹਨ। ਇਸ ਸੰਘਰਸ਼ ’ਚ ਜਿੱਥੇ ਪੰਜਾਬ ਦੇ ਕਿਸਾਨ ਸ਼ਾਮਲ ਹਨ, ਉੱਥੇ ਹੀ ਹੋਰ ਸੂਬਿਆਂ ਦੇ ਨੌਜਵਾਨ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ। 
ਇਸੇ ਤਰ੍ਹਾਂ ਘਨੌਲੀ ਵਾਸੀ ਧਰਮਿੰਦਰ ਸਿੰਘ ਹਰਮਨ ਉਰਫ਼ ਸੇਠੀ ਪੁੱਤਰ ਸੁਰਜੀਤ ਸਿੰਘ ਵੀ ਕਈ ਦਿਨਾਂ ਤੋਂ ਕਿਸਾਨਾਂ ਦੀ ਹਮਾਇਤ ਵਿੱਚ ਆਪਣਾ ਵਡਮੁੱਲਾ ਹਿੱਸਾ ਪਾ ਰਹੇ ਸਨ ਪਰ ਦਿੱਲੀ ਪੁਲੀਸ ਵੱਲੋਂ 26 ਜਨਵਰੀ ਦੀ ਹੋਈ ਘਟਨਾ ਦਾ ਬਹਾਨਾ ਲਗਾ ਕੇ ਬੇਕਸੂਰ ਨੋਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਹੈ। ਜਿਸ ਵਿੱਚ ਘਨੌਲੀ ਦੇ ਦੇ ਉਕਤ ਨੌਜਵਾਨ ਧਰਮਿੰਦਰ ਸਿੰਘ ਨੂੰ ਵੀ ਦਿੱਲੀ ਦੇ ਤਿਹਾੜ ਜੇਲ੍ਹ’ਚ ਨਜਰਬੰਦ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ‘ਚੱਕਾ ਜਾਮ’ ਨੂੰ ਜਲੰਧਰ ’ਚ ਭਰਵਾਂ ਹੁੰਗਾਰਾ, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕਿਸਾਨਾਂ ਦੇ ਹੱਕ ’ਚ ਡਟੇ ਬੱਚੇ

ਇਸ ਮਾਮਲੇ ਨੂੰ ਕੁਦਰਤ ਕੇ ਸਭ ਬੰਦੇ ਸੰਸਥਾ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਹੈ । ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਕਿਹਾ ਧਰਮਿੰਦਰ ਸਿੰਘ ਹਰਮਨ ਉਰਫ਼ ਸੇਠੀ ਸਾਡੇ ਪਿੰਡ ਦਾ ਨੌਜਵਾਨ ਹੈ, ਜਿਸ ਦਾ ਸੋਸਲ ਫੇਸਬੁਕ ਅਕਾਊਂਟ ਵੀ ਧਰਮਿੰਦਰ ਸਿੰਘ ਹਰਮਨ ਭਾਰਤੀਯ ਦੇ ਨਾਂ ’ਤੇ ਹੈ। ਉਸ ਨੂੰ ਖਾਲਿਸਤਾਨ ਨਾਲ ਜੋੜ ਕੇ ਜੇਲ ਭੇਜਣਾ ਬਹੁਤ ਗਲਤ ਹੈ ਉਸਦੀ ਮਾਂ ਦੇ ਹੰਝੂ ਸਾਡੇ ਕੋਲੋ ਦੇਖੇ ਨਹੀ ਜਾਂਦੇ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਉਸ ਨੂੰ ਬਰੀ ਕਰਕੇ ਘਨੌਲੀ ਨਾ ਭੇਜਿਆ ਗਿਆ ਤਾਂ ਅਸੀਂ ਸੰਘਰਸ ਤਿਖੇ ਕਰਾਂਗੇ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਇਸ ਮੌਕੇ ਕੁਦਰਤ ਕੇ ਸੰਸਥਾ ਦੇ ਸਰਪ੍ਰਸਤ ਸ ਕੁਲਦੀਪ ਸਿੰਘ ਸਾਬਕਾ, ਸਰਪੰਚ ਤਜਿੰਦਰ ਸਿੰਘ ਸੋਨੀ ਲੋਹਗੜ ਫਿੱਡੇ,ਡਾ ਗੁਰਜੀਤ ਸਿੰਘ ਥਲੀ ਖੁਰਦ, ਰਾਜਿੰਦਰ ਸਿੰਘ ,ਸਰਪੰਚ ਅਮਰਜੀਤ ਕੌਰ ਨੂੰਹੋਂ ,ਰਵਿੰਦਰ ਸਿੰਘ ਕਾਲਾ, ਸਾਂਝਾ ਚੇਤਨਾ ਮੰਚ ਦੀ ਪ੍ਰਧਾਨ ਜਸਪ੍ਰੀਤ ਕੌਰ ਅਤੇ ਇਕਹੱਤਰ ਹੋਰ ਵੱਖ ਵੱਖ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ ਕਿ ਲੋਕਤੰਤਰ ਦੇਸ ਸਰਕਾਰਾਂ ਦੀ ਨਲਾਇਕੀ ਕਾਰਨ ਤਾਨਾਸ਼ਾਹ ਰਾਜ ਬਣ ਕੇ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਧਰਮਿੰਦਰ ਸਿੰਘ ਹਰਮਨ ਜਿਨ੍ਹਾਂ ਨੇ ਹੱਥ ਵਿੱਚ ਤਿਰੰਗਾ ਝੰਡਾ ਫੜਿਆ ਹੈ, ਭਾਰਤ ਸਰਕਾਰ ਫਿਰ ਵੀ ਅਜਿਹੇ ਨੌਜਵਾਨਾਂ ਨੂੰ ਦੇਸ਼ਧਰੋਹੀ ਕਹਿ ਕੇ ਅੱਤਵਾਦੀ ਦਾ ਕਰਾਰ ਦਿੱਤਾ ਜਾਂਦਾ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। 

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨੌਜਵਾਨ ਉਦੋਂ ਟਿਕ ਕੇ ਨਹੀਂ ਬੈਠਣਗੇ ਜਦੋਂ ਤਕ ਘਨੌਲੀ ਵਾਸੀ ਧਰਮਿੰਦਰ ਸਿੰਘ ਅਤੇ ਹੋਰਨਾਂ ਨੌਜਵਾਨਾਂ ਨੂੰ ਸਰਕਾਰ ਰਿਹਾਅ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਾਨੂੰ ਦਿੱਲੀ ਵੀ ਜਾਣਾ ਪਿਆ ਤਾਂ ਦਿੱਲੀ ਜਾਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਅਤੇ ਧਰਮਿੰਦਰ ਸਿੰਘ ਦੀ ਰਿਹਾਈ ਲਈ ਹਰ ਸੰਭਵ ਯਤਨ ਕਰਾਂਗੇ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ

ਇਸ ਮੌਕੇ ਕੁਦਰਤ ਕੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਸਰਪ੍ਰਸਤ ਕੁਲਦੀਪ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ,ਪਰਮਜੀਤ ਸਿੰਘ ਪੰਮੂ ,ਰਣਜੀਤ ਸਿੰਘ ,ਰਾਣੂ ਸੈਣੀ , ਰਵਿੰਦਰ ਸਿੰਘ ਢੱਕੀ ,ਸਾਬਕਾ ਜੀਐਮ ਲਾਭ ਸਿੰਘ ,ਸਾਬਕਾ ਸਰਪੰਚ ਰਵਿੰਦਰ ਸਿੰਘ ਕਾਲਾ ਢਕੀ, ਰਾਜਿੰਦਰ ਸਿੰਘ ਭੋਲਾ ਬਿੱਕੋਂ ,ਸੁਖਵਿੰਦਰ ਸਿੰਘ ਸਾਹੋਮਾਜਰਾ ,ਸਰਪੰਚ ਅਮਰਜੀਤ ਕੌਰ ਨੂੰਹੋ, ਸਾਂਝਾ ਚੇਤਨਾ ਮੰਚ ਪ੍ਰਧਾਨ ਜਸਪ੍ਰੀਤ ਕੌਰ ,ਗੁਰਮੀਤ ਸਿੰਘ, ਮੰਗਤ ਸਿੰਘ, ਸੁੱਖ ਪਾਬਲਾ,ਅਵਤਾਰ ਸਿੰਘ ਤਾਰਾ, ਜਸਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਤੇ ਉਕਤ ਨੌਜਵਾਨ ਦੇ ਸਾਕ ਸਬੰਧੀ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ। 


author

shivani attri

Content Editor

Related News