ਭੋਗਪੁਰ-ਬੱਲੋਵਾਲ ਸੜਕ ਦੀ ਉਸਾਰੀ ਨੂੰ ਲੈ ਕੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
Sunday, Jun 02, 2019 - 11:33 AM (IST)
ਜਲੰਧਰ/ਭੋਗਪੁਰ— ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਨੂੰ ਆਪਸ 'ਚ ਜੋੜਦੀ ਭੋਗਪਰ-ਬੁੱਲੋਵਾਲ ਸੜਕ ਦੀ ਪਿਛਲੇ ਲੰਮੇ ਸਮੇਂ ਤੋਂ ਨਿਰਮਾਣ ਨਾ ਹੋਣ ਕਾਰਨ ਟੁੱਟੀ ਸੜਕ ਦੇ ਵਿਰੋਧ 'ਚ ਇਲਾਕੇ ਦੇ ਲੋਕਾਂ ਵੱਲੋਂ ਬੁਲੋਵਾਲ ਰੋਡ 'ਤੇ ਭੋਗਪੁਰ ਨੇੜੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਨੇ ਸਰਕਾਰ ਨੂੰ ਇਕ ਘੰਟੇ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਇਕ ਘੰਟੇ 'ਚ ਪ੍ਰਸ਼ਾਸਨਿਕ ਅਧਿਕਾਰੀ ਇਸ ਧਰਨੇ 'ਚ ਨਾ ਪੁੱਜਾ ਤਾਂ ਉਹ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਨੂੰ ਭੋਗਪੁਰ 'ਚ ਧਰਨਾ ਲਗਾ ਕੇ ਕੌਮੀ ਸ਼ਾਹ ਮਾਰਗ ਨੂੰ ਜਾਮ ਕਰ ਦੇਣਗੇ।