ਮਕਸੂਦਾਂ ਸਬਜ਼ੀ ਮੰਡੀ ’ਚ ਪਾਰਕਿੰਗ ਠੇਕੇਦਾਰ ਦੇ ਅੱਗੇ ਗੋਡੇ ਟੇਕ ਗਿਆ ਪ੍ਰਸ਼ਾਸਨ

05/26/2023 12:15:30 PM

ਜਲੰਧਰ (ਜ. ਬ.)–ਮਕਸੂਦਾਂ ਸਬਜ਼ੀ ਮੰਡੀ ਦੇ ਪਾਰਕਿੰਗ ਠੇਕੇਦਾਰ ਦੀ ਲਗਾਤਾਰ ਚੱਲ ਰਹੀ ਮਨਮਰਜ਼ੀ ਅੱਗੇ ਪ੍ਰਸ਼ਾਸਨ ਗੋਡੇ ਟੇਕ ਚੁੱਕਾ ਹੈ। ਠੇਕੇਦਾਰ ਨੂੰ 3 ਨੋਟਿਸ ਜਾਰੀ ਕਰਨ ਦੇ ਬਾਵਜੂਦ ਉਸ ਨੇ ਕਮੇਟੀ ਨੂੰ ਜਵਾਬ ਨਹੀਂ ਦਿੱਤਾ ਅਤੇ ਨਾ ਹੀ 20 ਹਜ਼ਾਰ ਦਾ ਜੁਰਮਾਨਾ ਭੁਗਤਿਆ ਹੈ। 16 ਮਈ ਤੋਂ ਠੇਕੇ ਦਾ ਚਾਰਜ ਸੰਭਾਲਣ ਤੋਂ ਬਾਅਦ ਠੇਕੇਦਾਰ ਵੱਲੋਂ ਲਗਾਤਾਰ ਸਰਕਾਰੀ ਰੇਟ ਤੋਂ ਤਿੰਨ ਗੁਣਾ ਪੈਸੇ ਵਸੂਲਣ ਦਾ ਕੰਮ ਜਾਰੀ ਹੈ। ਉਸ ਖ਼ਿਲਾਫ਼ ਧਰਨੇ ਵੀ ਲੱਗੇ ਪਰ ਵਿਰੋਧ ਕਰਨ ਵਾਲੇ ਹੁਣ ਸ਼ਾਂਤ ਹਨ। ਮਾਰਕੀਟ ਕਮੇਟੀ ਵੀ ਸ਼ਿਕਾਇਤ ਆਉਣ ਦੀ ਉਡੀਕ ਕਰ ਰਹੀ ਹੈ।

3 ਨੋਟਿਸ ਜਾਰੀ ਹੋਣ ਦੇ ਬਾਅਦ ਵੀ ਠੇਕੇਦਾਰ ਨੇ ਕਮੇਟੀ ਨੂੰ ਕੋਈ ਜਵਾਬ ਨਹੀਂ ਦਿੱਤਾ। ਸਾਫ਼ ਹੈ ਕਿ ਕਿਸੇ ਨਾ ਕਿਸੇ ਆਗੂ ਦੇ ਦਬਾਅ ਵਿਚ ਇਹ ਸਭ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਠੇਕੇਦਾਰ ਦੀ ਨਾਜਾਇਜ਼ ਵਸੂਲੀ ਕਾਰਨ ਸਿੱਧਾ ਅਸਰ ਆੜ੍ਹਤੀਆਂ ’ਤੇ ਪੈ ਰਿਹਾ ਹੈ। ਆੜ੍ਹਤੀ ਕੋਲ ਆ ਕੇ ਵਾਹਨ ਚਾਲਕ ਸ਼ਿਕਾਇਤ ਕਰ ਰਹੇ ਹਨ। ਕਈ ਆੜ੍ਹਤੀ ਤਾਂ ਅਜਿਹੇ ਹਨ, ਜਿਹੜੇ ਆਪਣੀ ਜੇਬ ਵਿਚੋਂ ਪਰਚੀਆਂ ਦਾ ਪੈਸਾ ਦੇ ਰਹੇ ਹਨ। ਹਰ ਰੋਜ਼ ਕਰੋੜਾਂ ਰੁਪਏ ਦਾ ਲੈਣ-ਦੇਣ ਕਰਨ ਵਾਲੀ ਮੰਡੀ ਦੇ ਅੰਦਰ ਪਹਿਲੀ ਵਾਰ ਅਜਿਹੀ ਮਨਮਰਜ਼ੀ ਵੇਖਣ ਨੂੰ ਮਿਲ ਰਹੀ ਹੈ, ਜਿਸ ਵਿਚ ਠੇਕੇਦਾਰ ਸਰਕਾਰੀ ਰੇਟਾਂ ਤੋਂ ਜ਼ਿਆਦਾ ਪੈਸੇ ਵਸੂਲ ਕੇ ਸਿੱਧੇ ਤੌਰ ’ਤੇ ਜਲੰਧਰ ਪ੍ਰਸ਼ਾਸਨ ਨੂੰ ਅੱਖਾਂ ਦਿਖਾ ਰਿਹਾ ਹੈ।

ਇਹ ਵੀ ਪੜ੍ਹੋ - ਫਗਵਾੜਾ ਦੇ ਮਸ਼ਹੂਰ ਹੋਟਲ ਦੇ ਮੈਨੇਜਰਾਂ ਦਾ ਕਾਰਨਾਮਾ ਬਣਿਆ ਚਰਚਾ ਦਾ ਵਿਸ਼ਾ, ਗਾਹਕ ਨਾਲ ਖੇਡੀ ਅਜੀਬ ਖੇਡ

PunjabKesari

16 ਮਈ ਤੋਂ ਚੱਲ ਰਹੀ ਨਾਜਾਇਜ਼ ਵਸੂਲੀ ਬਾਰੇ ਡਿਪਟੀ ਕਮਿਸ਼ਨਰ ਵੀ ਚੁੱਪ
ਹੈਰਾਨੀ ਦੀ ਗੱਲ ਹੈ ਕਿ 16 ਮਈ ਤੋਂ ਠੇਕੇਦਾਰ ਨਾਜਾਇਜ਼ ਵਸੂਲੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਢਿੱਲੇ ਰਵੱਈਆ ਵਿਚਕਾਰ ਡਿਪਟੀ ਕਮਿਸ਼ਨਰ ਵੀ ਇਸ ਮਾਮਲੇ ਵਿਚ ਦਖਲ ਨਹੀਂ ਦੇ ਰਹੇ। ਨਾ ਤਾਂ ਐੱਸ. ਡੀ. ਐੱਮ. ਨੇ ਕੋਈ ਦਖਲ ਦਿੱਤਾ ਹੈ ਅਤੇ ਨਾ ਹੀ ਕੋਈ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸ਼ਹਿਰ ਦੀ ਮੰਡੀ ਵਿਚ ਚੱਲ ਰਹੀ ਨਾਜਾਇਜ਼ ਵਸੂਲੀ ਵਿਚ ਸਿਆਸਤਦਾਨ ਵੀ ਦਖਲ ਨਹੀਂ ਦੇ ਰਹੇ, ਜਿਸ ਕਰ ਕੇ ਚਰਚਾ ਇਹ ਵੀ ਚੱਲ ਰਹੀ ਸੀ ਕਿ ਕਿਸੇ ਆਗੂ ਦੇ ਦਖ਼ਲ ਤੋਂ ਬਿਨਾਂ ਇਹ ਸਭ ਕਦੀ ਨਹੀਂ ਹੋ ਸਕਦਾ।
ਇਸ ਸਬੰਧੀ ਜਦੋਂ ਸੈਕਟਰੀ ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਨੇ ਜੁਰਮਾਨਾ ਨਹੀਂ ਦਿੱਤਾ ਤਾਂ ਉਸ ਵੱਲੋਂ ਜਮ੍ਹਾ ਕਰਵਾਈ ਗਈ ਐੱਫ਼. ਡੀ. ਜਾਂ ਸਕਿਓਰਿਟੀ ਰਾਸ਼ੀ ਉਨ੍ਹਾਂ ਕੋਲ ਹੈ, ਜਿਸ ਵਿਚੋਂ ਉਹ 20 ਹਜ਼ਾਰ ਰੁਪਏ ਦਾ ਜੁਰਮਾਨਾ ਕੱਟ ਲੈਣਗੇ। ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਉਨ੍ਹਾਂ ਕੋਲ ਜ਼ਿਆਦਾ ਪੈਸਾ ਵਸੂਲਣ ਦੀ ਸ਼ਿਕਾਇਤ ਆਈ ਉਨ੍ਹਾਂ ਠੇਕੇਦਾਰ ਨੂੰ ਨੋਟਿਸ ਕੱਢਿਆ ਪਰ ਠੇਕੇਦਾਰ ਜੇਕਰ 500 ਪਰਚੀਆਂ ਕੱਟਦਾ ਹੈ ਤਾਂ ਉਨ੍ਹਾਂ ਕੋਲ ਸਿਰਫ਼ 20 ਹੀ ਆਉਂਦੀਆਂ ਹਨ। ਜੇਕਰ ਇਕਜੁੱਟ ਹੋ ਕੇ ਸਾਰੇ ਸ਼ਿਕਾਇਤ ਕਰਦੇ ਹਨ ਤਾਂ ਉਹ ਸਖ਼ਤ ਕਾਰਵਾਈ ਕਰਨਗੇ ਤਾਂ ਕਿ ਨਾਜਾਇਜ਼ ਵਸੂਲੀ ਬੰਦ ਹੋਵੇ।

ਇਹ ਵੀ ਪੜ੍ਹੋ -  ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News