ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਲੋਹੀਆਂ ਪੁਲਸ ਨੇ ਕੀਤੀ ਚੈਕਿੰਗ

12/12/2018 6:39:06 PM

ਲੋਹੀਆਂ ਖਾਸ,(ਮਨਜੀਤ)— ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਡੀ. ਐੱਸ. ਪੀ. ਸ਼ਾਹਕੋਟ ਦੀ ਅਗਵਾਈ 'ਚ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਐੱਸ. ਐੱਚ. ਓ. ਦੀ ਦੇਖ-ਰੇਖ ਹੇਠ ਹੰਸ ਰਾਜ ਏ. ਐੱਸ. ਆਈ, ਪਰਗਟ ਸਿੰਘ ਏ. ਐੱਸ. ਆਈ. ਅਤੇ ਪੁਲਸ ਪਾਰਟੀ ਵੱਲੋਂ ਮੇਨ ਬੱਸ ਸਟਾਪ ਟੀ. ਪੁਆਇੰਟ, ਸੁਲਤਾਨਪੁਰ ਵਾਲੇ ਫਾਟਕ 'ਤੇ, ਭਗਤ ਸਿੰਘ ਚੌਕ ਸਮੇਤ ਸ਼ਹਿਰ ਦੇ ਬਾਕੇ ਐਂਟਰੀ ਪੁਆਇਟਾਂ 'ਤੇ ਚਾਰ ਪਹੀਆ ਵਾਹਨ, ਦੋ ਪਹੀਆ ਵਾਹਨ ਆਦਿ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਹੋਣ ਜਾ ਰਹੀਆਂ ਚੋਣਾਂ ਦੌਰਾਨ ਅਮਨ-ਸ਼ਾਂਤੀ ਕਾਇਮ ਬਰਕਰਾਰ ਰੱਖਣ ਨੂੰ ਲੈ ਕੇ ਪੁਲਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਹਨ। ਜਿਸ ਦੌਰਾਨ ਰੋਜ਼ਾਨਾਂ ਇਸੇ ਤਰਾਂ ਸਥਾਨਕ ਸ਼ਹਿਰ ਅਤੇ ਇਲਾਕੇ ਵਿੱਚ ਵੱਖ-ਵੱਖ ਥਾਂਵਾਂ 'ਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਕੋਈ ਅਣਸੁਖਾਂਵੀਂ ਘਟਨਾ ਨਾ ਵਾਪਰ ਸਕੇ।


Related News