ਬਿਸਤ-ਦੁਆਬ ਹੋ ਰਹੀ ਓਵਰਫਲੋਅ, ਜਲੰਧਰ ਦੇ ਇਸ ਇਲਾਕੇ ਦੇ ਲੋਕਾਂ ਨੂੰ ਸਤਾਉਣ ਲੱਗਾ ਹੜ੍ਹ ਦਾ ਡਰ

Friday, Aug 18, 2023 - 04:37 AM (IST)

ਬਿਸਤ-ਦੁਆਬ ਹੋ ਰਹੀ ਓਵਰਫਲੋਅ, ਜਲੰਧਰ ਦੇ ਇਸ ਇਲਾਕੇ ਦੇ ਲੋਕਾਂ ਨੂੰ ਸਤਾਉਣ ਲੱਗਾ ਹੜ੍ਹ ਦਾ ਡਰ

ਜਲੰਧਰ (ਮਾਹੀ)-ਬਰਸਾਤ ਕਾਰਨ ਜਲੰਧਰ ਦੇ ਕਈ ਪਿੰਡ ਜਲ-ਥਲ ਹੋ ਗਏ ਹਨ। ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਬਿਸਤ-ਦੁਆਬ ਇਕ ਵਾਰ ਫਿਰ ਓਵਰਫਲੋਅ ਹੋਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਇਕ ਵਾਰ ਫਿਰ ਨਹਿਰ ਦੇ ਨਾਲ ਲੱਗਦੀਆਂ ਕਾਲੋਨੀਆਂ ਦੇ ਲੋਕਾਂ ਦੇ ਦਿਲਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਆਸ-ਪਾਸ ਦੇ ਜ਼ਿਲਿਆਂ ਤੋਂ ਹੜ੍ਹ ਦੇ ਭਿਆਨਕ ਰੂਪ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਰਹੇ ਹਨ। ਕਾਲੀਆ ਕਾਲੋਨੀ ਨੇੜੇ ਸਵਾ 2 ਮਰਲੇ ਦੇ ਕੋਲ ਡਰੇਨ ਹੈ। ਇਸ ਡਰੇਨ ’ਚ ਨਹਿਰੀ ਪਾਣੀ ਜਾਣਾ ਸ਼ੁਰੂ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਜਨਰੇਟਰ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਮਜ਼ਦੂਰ ਦਾ ਬੇਰਹਿਮੀ ਨਾਲ ਕੀਤਾ ਕਤਲ

PunjabKesari

ਸਫ਼ਾਈ ਨਾ ਹੋਣ ਕਾਰਨ ਡਰੇਨ ’ਚ ਪਾਣੀ ਦਾ ਪੱਧਰ ਉੱਚਾ ਹੋਣ ਲੱਗਾ ਹੈ, ਜੋ ਖ਼ਤਰੇ ਦੀ ਨਿਸ਼ਾਨੀ ਹੈ, ਜੇਕਰ ਸਮੇਂ ਸਿਰ ਡਰੇਨ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਕਾਲੋਨੀ ’ਚ ਇਕ ਵਾਰ ਫਿਰ ਹੜ੍ਹ ਆ ਸਕਦਾ ਹੈ। ਪਿਛਲੇ ਮਹੀਨੇ ਪ੍ਰਸ਼ਾਸਨ ਵੱਲੋਂ ਪੂਰੀ ਨਹਿਰ ਦੇ ਕਿਨਾਰਿਆਂ ਨੂੰ ਕੰਕਰੀਟ ਬਣਾ ਦਿੱਤਾ ਗਿਆ ਸੀ ਤਾਂ ਜੋ ਕਿਨਾਰੇ ਨਾ ਟੁੱਟਣ ਤੇ ਕਾਲੀਆ ਕਾਲੋਨੀ ਡੁੱਬ ਨਾ ਜਾਵੇ। ਡਰੇਨ ਨੇੜੇ ਬਣੇ ਬੰਨ੍ਹ ’ਤੇ ਵਗਦਾ ਪਾਣੀ ਨਹਿਰੀ ਪਾਣੀ ਡਰੇਨ ’ਚ ਨਹੀਂ ਜਾਣਾ ਚਾਹੀਦਾ।

ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਭਗਤ ਸਿੰਘ ਕਾਲੋਨੀ ਵੀ ਖ਼ਤਰੇ ’ਚ ਪੈ ਸਕਦੀ ਹੈ

ਨਹਿਰ ਦੇ ਪਾਣੀ ਦਾ ਪੱਧਰ ਦਿਨੋ-ਦਿਨ ਵਧ ਰਿਹਾ ਹੈ। ਜੇਕਰ ਡਰੇਨ ’ਚ ਜਾ ਰਹੇ ਨਹਿਰੀ ਪਾਣੀ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਭਗਤ ਸਿੰਘ ਕਾਲੋਨੀ ਵੀ ਖ਼ਤਰੇ ’ਚ ਪੈ ਸਕਦੀ ਹੈ ਕਿਉਂਕਿ ਇਹ ਡਰੇਨ ਵੀ ਭਗਤ ਸਿੰਘ ਕਾਲੋਨੀ ਦੇ ਵਿਚਕਾਰੋਂ ਲੰਘਦੀ ਹੈ। ਲੋਕਾਂ ਨੇ ਇਕ ਵਾਰ ਫਿਰ ਓਵਰਫਲੋਅ ਹੋ ਰਹੀ ਨਹਿਰ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ। ਇਸ ਡਰੇਨ ਦੀ ਸਫ਼ਾਈ ਦਾ ਕੰਮ ਕੁਝ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਅਜੇ ਤੱਕ ਕਾਲੀਆ ਕਾਲੋਨੀ ਪਾਲੀ ਵਾਲੇ ਪਾਸੇ ਸਫ਼ਾਈ ਨਹੀਂ ਹੋਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News