ਬਿਹਾਰ ਤੋਂ ਅਫੀਮ ਲਿਆ ਕੇ ਕਰਦੇ ਸਨ ਸਮੱਗਲਿੰਗ, ਸਾਥੀ ਸਣੇ ਮਾਲਕ ਗ੍ਰਿਫਤਾਰ

11/23/2019 10:47:58 AM

ਜਲੰਧਰ (ਮਹੇਸ਼)— ਬਿਹਾਰ ਤੋਂ ਅਫੀਮ ਲਿਆ ਕੇ ਪੰਜਾਬ ਦੇ ਸ਼ਹਿਰਾਂ 'ਚ ਸਮੱਗਲਿੰਗ ਕਰਨ ਦੇ ਮਾਮਲੇ 'ਚ ਥਾਣਾ ਪਤਾਰਾ ਦੀ ਪੁਲਸ ਨੇ 14 ਟਾਇਰੀ ਟਰੱਕ ਦੇ ਮਾਲਕ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਪਤਾਰਾ ਰਘਵੀਰ ਸਿੰਘ ਸੰਧੂ ਨੇ ਦੱਸਿਆ ਕਿ ਹੁਸ਼ਿਆਰਪੁਰ ਰੋਡ 'ਤੇ ਪਿੰਡ ਹਜ਼ਾਰਾ ਨੇੜੇ ਦੇਰ ਰਾਤ ਨੂੰ ਕੀਤੀ ਗਈ ਨਾਕਾਬੰਦੀ ਦੌਰਾਨ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਜਾ ਰਹੇ ਇਕ ਵੱਡੇ ਟਰੱਕ ਨੂੰ ਪੁਲਸ ਪਾਰਟੀ ਨੇ ਚੈਕਿੰਗ ਲਈ ਰੋਕਿਆ, ਜਿਸ 'ਚ ਟਰੱਕ ਦਾ ਮਾਲਕ ਹਰਜਿੰਦਰ ਸਿੰਘ ਉਰਫ ਹੈਪੀ ਪੁੱਤਰ ਹਰਬੰਸ ਸਿੰਘ ਅਤੇ ਉਸ ਦਾ ਸਾਥੀ ਜਗਤਾਰ ਸਿੰਘ ਉਰਫ ਸਾਹਿਬ ਸਿੰਘ ਪੁੱਤਰ ਗੁਲਜਾਰਾ ਸਿੰਘ ਦੋਵੇਂ ਵਾਸੀ ਨਡਾਲਾ, ਕਪੂਰਥਲਾ ਸਵਾਰ ਸਨ। ਟਰੱਕ ਨੂੰ ਮਾਲਕ ਹੈਪੀ ਚਲਾ ਰਿਹਾ ਸੀ। ਉਸ ਦੀ ਤਲਾਸ਼ੀ ਲੈਣ 'ਤੇ ਅੱਧਾ ਕਿਲੋ ਅਫੀਮ ਬਰਾਮਦ ਹੋਈ, ਜਦਕਿ ਉਸ ਦੇ ਸਾਥੀ ਸਾਹਿਬ ਸਿੰਘ ਤੋਂ 1 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਪੁੱਛਗਿੱਛ 'ਚ ਹੈਪੀ ਤੋਂ ਪਤਾ ਲੱਗਾ ਕਿ ਉਹ ਬਿਹਾਰ ਤੋਂ ਸਸਤੀ ਕੀਮਤ 'ਚ ਅਫੀਮ ਲਿਆ ਕੇ ਮਹਿੰਗੀ ਕੀਮਤ 'ਤੇ ਅੱਗੇ ਵੇਚਦੇ ਸਨ। ਐੱਸ. ਐੱਚ. ਓ. ਰਘਵੀਰ ਸਿੰਘ ਸੰਧੂ ਨੇ ਦੱਸਿਆ ਕਿ ਦੋਵਾਂ ਖਿਲਾਫ ਥਾਣਾ ਪਤਾਰਾ 'ਚ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਇਸ ਨਾਜਾਇਜ਼ ਕੰਮ ਨਾਲ ਜੁੜੇ ਲੋਕਾਂ ਨੂੰ ਬੇਨਕਾਬ ਕਰਨ 'ਚ ਮਦਦ ਮਿਲ ਸਕੇ।


shivani attri

Content Editor

Related News