ਹਾਜੀਪੁਰ ਵਿਖੇ ਟਰੈਕਟਰ-ਟਰਾਲੇ ਤੇ ਜੀਪ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ
Saturday, Mar 08, 2025 - 02:37 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਤੋਂ ਤਲਵਾੜਾ ਸੜਕ 'ਤੇ ਪੈਂਦੇ ਪਿੰਡ ਖਟਿੱਗੜ ਨੇੜੇ ਅੱਜ ਸਵੇਰੇ ਹੋਈ ਟਰਾਲੇ ਅਤੇ ਮਹਿੰਦਰਾ ਪਿਕਅੱਪ ਜੀਪ ਵਿੱਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 6 ਵਜੇ ਇਕ ਪਰਾਲੀ ਲੈ ਕੇ ਹਾਜੀਪੁਰ ਵੱਲੋਂ ਤਲਵਾੜਾ ਵੱਲ ਜਾ ਰਿਹਾ ਟਰੈਕਟਰ-ਟਰਾਲਾ ਜਦੋਂ ਪਿੰਡ ਖਟਿੱਗੜ ਦੇ ਲਾਗੇ ਪੁੱਜਿਆ ਤਾਂ ਤਲਵਾੜਾ ਵੱਲੋਂ ਆ ਰਹੀ ਮਹਿੰਦਰਾ ਪਿਕਅੱਪ ਜੀਪ ਨੰਬਰ ਪੀ. ਬੀ.02-ਡੀ. ਐੱਨ. 7514 ਜੋ ਖਡੂਰ ਸਾਹਿਬ ਤੋਂ ਬਾਬਾ ਬੱਡਭਾਗ ਸਿੰਘ ਹਿਮਾਚਲ ਵਿਖੇ ਸੰਗਤਾਂ ਨੂੰ ਛੱਡ ਕੇ ਵਾਪਸ ਆ ਰਹੀ ਸੀ, ਜਿਸ ਦੀ ਪਰਾਲੀ ਵਾਲੇ ਓਵਰਲੋਡ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ।
ਇਹ ਵੀ ਪੜ੍ਹੋ : Punjab: ਸੈਲੂਨ 'ਤੇ ਵਾਲ ਕਟਵਾਉਣ ਗਿਆ ਨੌਜਵਾਨ, ਦੁਕਾਨ ਦੇ ਅੰਦਰਲਾ ਹਾਲ ਵੇਖ ਮਾਰਨ ਲੱਗ ਪਿਆ ਚੀਕਾਂ
ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ ਅਤੇ ਜੀਪ ਡਰਾਈਵਰ ਅਤੇ ਨਾਲ ਦੀ ਸੀਟ 'ਤੇ ਬੈਠੇ ਵਿਅਕਤੀ ਨੂੰ ਬੜੀ ਮੁਸ਼ਕਿਲ ਨਾਲ ਲੋਕਾਂ ਨੇ ਜੀਪ ਵਿਚੋਂ ਬਾਹਰ ਕੱਢਿਆ ਅਤੇ 108 ਦੀ ਸਹਾਇਤਾ ਨਾਲ ਉਨ੍ਹਾਂ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ। ਜੀਪ ਦੇ ਡਰਾਈਵਰ ਦੀ ਪਛਾਣ ਰਣਧੀਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਭੋਏਵਾਲ ਜ਼ਿਲ੍ਹਾ ਅੰਮ੍ਰਿਤਸਰ ਦੀ ਮੌਤ ਹੋ ਗਈ ਅਤੇ ਰਿੰਕੂ ਪੁੱਤਰ ਸਤਨਾਮ ਵਾਸੀ ਮਹਿਤਾ ਰੋਡ ਅੰਮ੍ਰਿਤਸਰ ਜੋਕਿ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ, ਉਸ ਨੂੰ ਰੇਫ਼ਰ ਕਰ ਦਿੱਤਾ। ਹਾਜੀਪੁਰ ਪੁਲਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e