ਜ਼ਮੀਨ ਦਾ ਸੌਦਾ ਕਰਨ ਸੌਦਾ ਕਰਕੇ ਕੀਤੀ ਇਕ ਕਰੋੜ 16 ਲੱਖ ਰੁਪਏ ਦੀ ਠੱਗੀ
Friday, Nov 14, 2025 - 06:32 PM (IST)
ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਪੁਲਸ ਨੇ ਤ੍ਰਿਬਕ ਸੋਨੀ ਪੁੱਤਰ ਸਤਪਾਲ ਵਾਸੀ ਗੜ੍ਹਸ਼ੰਕਰ ਦੀ ਸ਼ਿਕਾਇਤ ਮੁਤਾਬਕ ਉਸ ਨਾਲ ਜ਼ਮੀਨ ਦਾ ਸੌਦਾ ਕਰਕੇ ਇਕ ਕਰੋੜ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਅਵਤਾਰ ਸਿੰਘ ਪੁੱਤਰ ਫਕੀਰ ਚੰਦ ਵਾਸੀ ਪਿੰਡ ਗੜ੍ਹਬਾਗਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਖ਼ਿਲਾਫ਼ ਧਾਰਾ 318 ਬੀ. ਐੱਨ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡਾ ਹਾਦਸਾ! ਬ੍ਰੇਕਾਂ ਫੇਲ੍ਹ ਹੋਣ ਕਾਰਨ ਪਲਟੀਆਂ ਖਾ ਕੇ ਪਲਟੀ ਕਾਰ, ਇਕ ਨੌਜਵਾਨ ਦੀ ਮੌਤ
ਤ੍ਰਿਬਕ ਸੋਨੀ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 19 ਮਾਰਚ 2025 ਨੂੰ ਸ਼ਿਕਾਇਤ ਕੀਤੀ ਸੀ, ਜਿਸ ਵਿਚ ਉਸ ਨੇ ਦੱਸਿਆ ਕਿ ਉਕਤ ਵਿਅਕਤੀ ਬਾਬਾ ਬਾਲਕ ਨਾਥ ਮੰਦਿਰ ਰੋਪੜ ਵਿਖੇ ਭੰਡਾਰੇ ਦੇ ਦੌਰਾਨ ਮਿਲਿਆ ਸੀ ਅਤੇ ਕਿਹਾ ਕਿ ਉਹ ਜ਼ਮੀਨ ਵੇਚਣ ਖ਼ਰੀਦਣ ਦਾ ਕੰਮ ਕਰਦਾ ਹੈ ਅਤੇ ਉਹ ਉਨ੍ਹਾਂ ਨੂੰ ਕੋਟ ਪਟਿਆਲ ਪਿੰਡ ਦੀ 165 ਏਕੜ ਜ਼ਮੀਨ ਸਵਾ ਲੱਖ ਰੁਪਏ ਏਕੜ ਦੇ ਹਿਸਾਬ ਨਾਲ ਦਿਲਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਨੂੰ ਬਿਆਨੇ ਦੀ ਰਕਮ 30/9/2014, 30/10/2014,9/9/2015,11/5/2016,5/5/2017,11/10/2017 ਜੋਕਿ 1 ਕਰੋੜ 16 ਲੱਖ ਰੁਪਏ ਬਣਦੀ ਸੀ, ਦੇ ਦਿੱਤੀ ਅਤੇ ਬਾਅਦ ਵਿਚ ਰਜਿਸਟਰੀ ਕਰਵਾਉਣ ਲਈ ਕਹਿਣ 'ਤੇ ਉਕਤ ਅੱਗੋਂ ਲਾਰੇ ਲਾਉਂਦਾ ਰਿਹਾ।
ਇਹ ਵੀ ਪੜ੍ਹੋ: ਜਲੰਧਰ ਦੇ ਜਿਊਲਰੀ ਸ਼ਾਪ ਡਕੈਤੀ ਮਾਮਲੇ 'ਚ ਖੁੱਲ੍ਹੇ ਹੋਰ ਵੱਡੇ ਰਾਜ਼! ਮੋਬਾਇਲ ਦੁਕਾਨ ਮਾਲਕ ਦਾ ਨਾਂ ਆਇਆ ਸਾਹਮਣੇ
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਨੇ 2022 ਵਿਚ 50 ਲੱਖ ਰੁਪਏ ਦਾ ਚੈੱਕ ਦਿੱਤਾ ਪਰ ਪੈਸੇ ਨਾ ਹੋਣ 'ਤੇ ਬੈਂਕ ਵੱਲੋਂ ਚੈੱਕ ਵਾਪਸ ਕਰ ਦਿੱਤਾ ਗਿਆ। ਤ੍ਰਿਬਕ ਸੋਨੀ ਨੇ ਗੁਹਾਰ ਲਾਈ ਕਿ ਉਕਤ ਨ੍ਹੇ ਉਸ ਨਾਲ ਠੱਗੀ ਕੀਤੀ ਹੈ ਇਸ ਲਈ ਉਕਤ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦਰਖ਼ਾਸਤ ਦੀ ਜਾਂਚ ਡੀ. ਐੱਸ. ਪੀ. ਹੁਸ਼ਿਆਰਪੁਰ ਵੱਲੋਂ ਕਰਨ ਤੋਂ ਬਾਅਦ ਉਕਤ ਅਵਤਾਰ ਸਿੰਘ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ: 9 ਉਮੀਦਵਾਰਾਂ ਤੋਂ ਜਿੱਤ ਗਿਆ 'ਨੋਟਾ', ਜਾਣੋ ਕਿੰਨੀਆਂ ਪਈਆਂ ਵੋਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
