ਨਸ਼ੇ ਵਾਲੀਆਂ 150 ਗੋਲੀਆਂ ਸਮੇਤ ਇਕ ਕਾਬੂ

11/08/2020 10:09:40 PM

ਰਾਹੋਂ,(ਪ੍ਰਭਾਕਰ)- ਐੱਸ. ਐੱਚ. ਓ. ਗੁਰਮੁਖ ਸਿੰਘ, ਏ. ਐੱਸ. ਆਈ. ਸੁਖਪਾਲ ਸਿੰਘ ਅਤੇ ਏ. ਐੱਸ. ਆਈ. ਰਾਮਪਾਲ ਦੀ ਪੁਲਸ ਪਾਰਟੀ ਗਸ਼ਤ ਕਰਦੇ ਹੋਏ ਪਿੰਡ ਭਾਰਟਾ ਕਲਾਂ ਬੱਸ ਅੱਡੇ ਵੱਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਆਪਣੇ ਸੱਜੇ ਹੱਥ ’ਚ ਪਲਾਸਟਿਕ ਦਾ ਲਿਫਾਫਾ ਫ਼ੜ ਕੇ ਆ ਰਿਹਾ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਕੇ ਜਿਵੇੇ ਪਿੁੱਛੇ ਨੂੰ ਮੁੜਨ ਲੱਗਾ ਏ. ਐੱਸ.ਆਈ. ਰਾਮ ਪਾਲ ਨੇ ਉਸ ਨੂੰ ਕਾਬੂ ਕਰ ਲਿਆ।

ਉਸ ਦਾ ਨਾਂ ਪੁੱਛਿਆ ’ਤੇ ਉਸ ਨੇ ਆਪਣਾ ਨਾਂ ਦੀਦਾਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਬਜੀਦਪੁਰ ਥਾਣਾ ਰਾਹੋਂ ਦੱਸਿਆ। ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਸਦੇ ਹੱਥ ’ਚ ਫੜੇ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਨਸ਼ੇ ਵਾਲੀਆਂ 150 ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਖਿਲਾਫ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਕੇ ਉਸ ਨੂੰ ਨਵਾਂਸ਼ਹਿਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਹੋਰ ਵੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਸਕੇ।


Bharat Thapa

Content Editor

Related News