18 ਮਾਰਚ ਤਕ ਪੈਨਸ਼ਨ ਬਹਾਲੀ ਦਾ ਪੱਤਰ ਜਾਰੀ ਨਾ ਹੋਣ ''ਤੇ ਘਿਰਾਓ ਦੀ ਚਿਤਾਵਨੀ

03/05/2021 10:03:36 AM

ਗੜਦੀਵਾਲਾ (ਜਤਿੰਦਰ)- ਪੁਰਾਣੀ ਪੈਨਸ਼ਨ  ਬਹਾਲੀ ਸੰਘਰਸ਼ ਕਮੇਟੀ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਹੋਸ਼ਿਆਰਪੁਰ ਦੇ ਕਨਵਨੀਰ ਸੰਜੀਵ ਧੂਤ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਵ ਧੂਤ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਕੀਤੇ ਗਏ ਵਾਅਦੇ ਅਨੁਸਾਰ 1-4-2004 ਤੋਂ ਬੰਦ ਪਈ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਲਾ ਪੱਤਰ 18/3/2021 ਤਕ ਜਾਰੀ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਤਿੱਖੇ ਐਕਸ਼ਨ ਕੀਤੇ ਜਾਣਗੇ ਅਤੇ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਜਬਰਦਸਤ ਘੇਰਾਓ ਕੀਤੇ ਜਾਣਗੇ। 

ਜਗਵਿੰਦਰ ਸਿੰਘ ਨੇ ਕਿਹਾ ਕਿ ਪੈਨਸ਼ਨ  ਕਰਮਚਾਰੀਆਂ ਦਾ ਹੱਕ ਹੈ ਅਤੇ ਉਹ ਇਸ ਨੂੰ ਹਾਸਲ ਕਰਕੇ ਹੀ ਦਮ ਲੈਣਗੇ। ਤਿਲਕ ਰਾਜ ਨੇ ਕਿਹਾ ਕਿ ਕੈਪਟਨ ਸਰਕਾਰ ਸੈਂਟਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦਾ ਵਿਰੌਧ ਕਰ ਰਹੀ ਹੈ, ਇਹ ਚੰਗੀ ਗੱਲ ਹੈ, ਪਰ ਇਸ ਦੇ ਨਾਲ ਹੀ ਕੈਪਟਨ ਸਰਕਾਰ ਨੂੰ ਚੋਥੇ ਐੱਨ. ਪੀ. ਐੱਸ. ਬਿੱਲ 2004, ਜੋ ਕਿ ਭਾਜਪਾ ਨੇ 2004 ਵਿਚ ਪਾਸ ਕੀਤਾ ਸੀ, ਨੂੰ ਵੀ ਪੰਜਾਬ ਸਟੇਟ ਵਿਚੋਂ ਖਤਮ ਕਰਕੇ ਸੈਂਟਰ ਦੇ ਮੂੰਹ 'ਤੇ ਚਪੇੜ ਮਾਰਨੀ ਚਾਹੀਦੀ ਹੈ, ਨਾਲ਼ੇ ਇਹ ਬਿੱਲ ਪੰਜਾਬ ਸਰਕਾਰ ਆਪਣੀ ਮਰਜੀ ਨਾਲ ਰੱਦ ਕਰ ਸਕਦੀ ਹੈ।

ਸਹੀ ਅਰਥਾਂ ਵਿਚ ਜਦੋਂ ਪੰਜਾਬ ਸਰਕਾਰ ਜੇਕਰ ਐੱਨ. ਪੀ. ਐੱਸ. 2004 ਨੂੰ ਸਟੇਟ ਵਿਚੋਂ ਰੱਦ ਕਰਕੇ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਦੀ ਹੈ ਤਾਂ ਹੀ ਆਪਣੇ-ਆਪ ਨੂੰ ਲੋਕ ਹਿਤੈਸ਼ੀ ਸਿੱਧ ਕਰ ਸਕਦੀ ਹੈ। ਕੋ-ਕਨਵੀਨਰ ਕਰਮਜੀਤ ਸਿੰਘ, ਹਬਿੰਦਰ ਸਿੰਘ, ਹਰਦੀਪ ਦੀਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਹੁਣ ਦੇ ਬਜਟ ਸੈਸ਼ਨ ਵਿਚ ਐਨ.ਪੀ.ਐੱਸ. ਦਾ ਭੋਗ ਪਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਕੇ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਦਾ ਵਿਸ਼ਵਾਸ਼ ਜਿੱਤਣਾ ਚਾਹੀਦਾ ਹੈ। ਜਸਬੀਰ ਬੋਦਲ, ਵਿਕਾਸ ਸ਼ਰਮਾ, ਬਲਦੇਵ ਟਾਂਡਾ, ਪ੍ਰਿੰਸ ਕੁਮਾਰ ਨੇ ਕਿਹਾ ਕਿ ਪੱਛਮੀ ਬੰਗਾਲ ਜੇਕਰ ਆਪਣੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇ ਸਕਦਾ ਹੈ ਤਾਂ ਪੰਜਾਬ ਵਰਗਾ ਖੁਸ਼ਹਾਲ ਸੂਬਾ ਕਿਓ ਨਹੀਂ ਦੇ ਸਕਦਾ। ਸਤ ਪਰਕਾਸ਼ ਅਤੇ ਵਰਿੰਦਰ ਵਿਕੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਨੂੰ ਬਹਾਲ ਨਾ ਕੀਤਾ ਤਾਂ ਬਲਾਕ,ਜਿਲਾ ਤੇ ਸਟੇਟ ਲੈਵਲ 'ਤੇ ਇਹੋ-ਜਿਹੇ ਤਿੱਖੇ ਐਕਸ਼ਨ ਕੀਤੇ ਜਾਣਗੇ ਜੋਂ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੇ।

ਇਸ ਮੌਕੇ ਮਨਮੋਹਨ ਸਿੰਘ,ਪੰਕਜ ਮਿੱਡਾ, ਚਮਨ ਲਾਲ, ਰਮਨ ਚੌਧਰੀ, ਰਜਤ ਮਹਾਜਨ ,ਦਲਜੀਤ ਸਿੰਘ,ਜਸਵਿੰਦਰ ਸਿੰਘ, ਭੁਪਿੰਦਰ ਸਿੰਘ,ਸਤ ਪਾਲ, ਪਰਮਜੀਤ ਸਿੰਘ, ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ, ਅਸ਼ੋਕ ਕੁਮਾਰ, ਜਸਵਿੰਦਰ ਪਾਲ ਸਿੰਘ, ਬਲਦੇਵ ਟਾਂਡਾ, ਗੁਰਮੁਖ ਬਾਲਾਲਾ, ਸੰਜੀਵ ਕੋਈ ਆਦਿ ਸਾਮਿਲ ਸਨ।


shivani attri

Content Editor

Related News