ਪ੍ਰਵਾਸੀ ਪੰਜਾਬੀ ਅਮਰਜੀਤ ਸਿੰਘ ਧਾਲੀਵਾਲ ਵੱਲੋਂ ਸਮਾਜ ਸੇਵਾ ਦੀ ਨਿਵੇਕਲੀ ਸ਼ੁਰੂਆਤ

Monday, Jul 05, 2021 - 05:35 PM (IST)

ਪ੍ਰਵਾਸੀ ਪੰਜਾਬੀ ਅਮਰਜੀਤ ਸਿੰਘ ਧਾਲੀਵਾਲ ਵੱਲੋਂ ਸਮਾਜ ਸੇਵਾ ਦੀ ਨਿਵੇਕਲੀ ਸ਼ੁਰੂਆਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਸ੍ਰੀ ਗੁਰੂ ਨਾਨਕ ਦੇਵ ਜੀ ਵੈੱਲਨੈੱਸ ਸੁਸਾਇਟੀ (ਰਜਿ:) ਪਿੰਡ ਕੰਧਾਲਾ ਜੱਟਾਂ ਦੇ ਸਰਪ੍ਰਸਤ ਅਤੇ ਚੇਅਰਮੈਨ ਪ੍ਰਵਾਸੀ ਭਾਰਤੀ ਅਮਰਜੀਤ ਸਿੰਘ ਧਾਲੀਵਾਲ ਵੱਲੋਂ ਆਪਣੀ ਪੰਜ ਏਕੜ ਦੇ ਕਰੀਬ ਜ਼ਮੀਨ ਵੇਚ ਕੇ ਪ੍ਰਾਪਤ ਰਾਸ਼ੀ ਦੇ ਦਾਨ ਨਾਲ਼ ਸਿੱਖਿਆ ਅਤੇ ਸਮਾਜ ਸੇਵਾ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਪੁਲਸ ਨੂੰ ਲੋੜੀਂਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸਿਆ ਕਾਰਨ

ਧਾਲੀਵਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਜ਼ਮੀਨ ਦੀ ਅੱਧੀ ਰਾਸ਼ੀ ਪਿੰਡ ਕੰਧਾਲਾ ਜੱਟਾਂ ਸਮੇਤ ਪਿੰਡ ਦੇ ਵਸੀਮੇ ਨਾਲ ਲੱਗਦੇ ਪਿੰਡਾਂ ਦਰੀਆ, ਨੈਣੋਵਾਲ ਵੈਦ, ਰਾਮਪੁਰ, ਖਡਿਆਲਾ, ਢੱਟਾਂ, ਹੰਬੜਾਂ, ਲਿੱਤਰਾਂ, ਘੋੜਵਾਹਾ, ਨਰਿਆਲ ਮੁਰਾਦਪੁਰ, ਡਾਲੇਵਾਲ, ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ, ਖ਼ਾਲਸਾ ਏਡ ਆਦਿ ਪਿੰਡਾਂ ਅਤੇ ਸੰਸਥਾਵਾਂ ਨੂੰ ਅਤੇ ਅੱਧੀ ਰਾਸ਼ੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਵਿਕਾਸ ਲਈ, ਅਪਾਹਜ, ਅਨਾਥ ਅਤੇ ਬੇਘਰਾਂ ਦੀ ਸਹਾਇਤਾ ਲਈ ਤਿੰਨ ਤੋਂ ਚਾਰ ਸਾਲਾਂ ਦਰਮਿਆਨ ਰਾਸ਼ੀ ਦਾਨ ਕਰਨਗੇ। ਧਾਲੀਵਾਲ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੋੜਵੰਦਾਂ ਵਿੱਚ ਵੰਡ ਛਕਣ ਦੇ ਮਾਨਵਤਾਵਾਦੀ ਉਪਦੇਸ਼ ਤੋਂ ਪ੍ਰੇਰਿਤ ਹੋ ਕੇ ਸਮਾਜ ਸੇਵਾ ਦਾ ਇਹ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਆਦਿ ਜਿਹੀਆਂ ਬੁਰਾਈਆਂ ਉੱਤੇ ਇਸ ਪੈਸੇ ਦੀ ਦੁਰਵਰਤੋਂ ਕਰਦੇ ਵਿਅਕਤੀ, ਪਿੰਡ ਜਾਂ ਸੰਸਥਾ ਦਾ ਨਾਮ ਦਾਨ ਸੂਚੀ ਵਿਚੋਂ ਕੱਟ ਦਿੱਤਾ ਜਾਵੇਗਾ।  

ਇਹ ਵੀ ਪੜ੍ਹੋ: ਭੁਲੱਥ ਦੇ ਨੌਜਵਾਨ ਨੇ ਇਟਲੀ 'ਚ ਚਮਕਾਇਆ ਪੰਜਾਬ ਦਾ ਨਾਂ, ਬਾਡੀ ਬਿਲਡਰ ਮੁਕਾਬਲੇ 'ਚ ਹਾਸਲ ਕੀਤਾ ਪਹਿਲਾ ਸਥਾਨ

ਧਾਲੀਵਾਲ ਨੇ ਪਰਵਾਸੀ ਭਾਰਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬ ਵਿੱਚ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿਚ ਪੈਸਾ ਲੈ ਕੇ ਆਉਂਦੇ ਹਨ ਉਹ ਗੁਰੂਆਂ ਦੀ ਵਰੋਸਾਈ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਸਮਾਜ ਦੀ ਭਲਾਈ ਅਤੇ ਪਿੰਡਾਂ ਦੀ ਸੁੰਦਰ ਦਿੱਖ ਬਣਾਉਣ ਵਿੱਚ ਆਪਣੀ ਕਿਰਤ ਕਮਾਈ ਦੇ ਪੈਸੇ ਖਰਚ ਕਰਨ। ਇਸ ਮੌਕੇ ਸੁਸਾਇਟੀ ਦੇ ਸਹਿਯੋਗੀ ਮੈਂਬਰਾਂ ਸੂਬੇਦਾਰ ਮੇਜਰ (ਰਿਟਾ:) ਗੁਰਮੇਲ ਸਿੰਘ ਚੋਹਾਨ ਅਤੇ ਸਟੇਟ ਐਵਾਰਡੀ ਅਧਿਆਪਕ  ਡਾ. ਅਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਧਾਲੀਵਾਲ  ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਲੋਡ਼ਵੰਦਾਂ, ਵਿਧਵਾ ਔਰਤਾਂ , ਗਰੀਬ ਲੜਕੀਆਂ ਦੇ ਵਿਆਹਾਂ, ਗੰਭੀਰ ਰੋਗੀਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਸਕੂਲੀ ਬੱਚਿਆਂ ਦੀ ਨਿਰੰਤਰ ਸੇਵਾ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। 

ਇਹ ਵੀ ਪੜ੍ਹੋ: ਜਲੰਧਰ ਕੋਰਟ ਕੰਪਲੈਕਸ ਦੇ ਬਾਹਰ 2 ਵਕੀਲਾਂ ’ਚ ਖੂਨੀ ਝੜਪ, ਔਰਤ ਦੇ ਪਾੜੇ ਕੱਪੜੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News