ਜਥੇਦਾਰ ਦੀ ਦਸਤਾਰਬੰਦੀ ਦੌਰਾਨ ਮਰਿਆਦਾ ਦਾ ਹੋਇਆ ਘਾਣ: ਗਿਆਨੀ ਰਘਬੀਰ ਸਿੰਘ

Tuesday, Mar 11, 2025 - 10:47 AM (IST)

ਜਥੇਦਾਰ ਦੀ ਦਸਤਾਰਬੰਦੀ ਦੌਰਾਨ ਮਰਿਆਦਾ ਦਾ ਹੋਇਆ ਘਾਣ: ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨੂੰ ਲੈ ਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਜੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਦਸਤਾਰ ਬੰਦੀ ਦੌਰਾਨ ਮਰਿਆਦਾ ਦਾ ਵੱਡਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਅਖੰਡ ਪਾਠ ਦੇ ਪ੍ਰਵਾਹ 'ਚ ਸਕੱਤਰ ਤੇ ਮੈਨੇਜਰ ਨੇ ਜਥੇਦਾਰ ਦੇ ਸਿਰ 'ਤੇ ਦਸਤਾਰ ਸਜਾਈ, ਜੋ ਕਿ ਵੱਡੀਉਲੰਘਣਾ ਹੈ। 

ਇਹ ਵੀ ਪੜ੍ਹੋ-  ਵਿਜੀਲੈਂਸ ਵਿਭਾਗ ਦੀ ਮਿਹਨਤ ਦੇ ਫਿਰ ਜਾਂਦਾ ਪਾਣੀ, ਜਦ ਅਦਾਲਤ ’ਚ ਮੁਕਰ ਜਾਂਦੇ ਨੇ ਗਵਾਹ

 ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਚੋਰੀ-ਛਿਪੇ ਨਵੇਂ ਜਥੇਦਾਰ ਦਾ ਨਿਯੁਕਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋ ਕੇ ਖਾਲੀ ਪਾਲਕੀ ਸਾਹਿਬ ਦੇ ਅੱਗੇ ਮੱਥਾ ਟੇਕਿਆ ਗਿਆ ਅਤੇ ਨਾ ਹੀ ਦਰਬਾਰ ਅੰਦਰ ਸ਼ਸਤਰ ਮੌਜੂਦ ਸਨ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅਮਰੀਕੀ ਏਜੰਸੀ FBI ਵੱਲੋਂ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News