ਕਮਿਊਨਿਟੀ ਹੈਲਥ ਸੈਂਟਰ ਵੱਲੋਂ ਤਮਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਦਿੱਤੀ ਗਈ ਜਾਣਕਾਰੀ

06/01/2020 1:02:28 PM

ਗੋਰਾਇਆ (ਮੁਨੀਸ਼ ਬਾਵਾ)— ਗੋਰਾਇਆ (ਮੁਨੀਸ਼ ਬਾਵਾ)— ਤਮਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਬੀਤੇ ਦਿਨ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ਵ ਤਮਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਨੇ ਦੱਸਿਆ ਕਿ ਭਾਰਤ ਦੁਨੀਆ ਦਾ ਦੂਜੇ ਨੰਬਰ 'ਤੇ ਸਭ ਤੋਂ ਵੱਡਾ ਤਮਾਕੂ ਦਾ ਉਪਭੌਗਤਾ ਹੈ ਅਤੇ ਹਰ ਸਾਲ ਇਸ ਦੇ ਇਸਤਮਾਲ ਨਾਲ ਤਕਰੀਬਨ 10 ਲੱਖ ਲੋਕਾਂ ਦੀ ਮੌਤ ਹੁੰਦੀ ਹੈ।

ਇਹ ਵੀ ਪੜ੍ਹੋ: ਫਗਵਾੜਾ 'ਚ NRI ਜੋੜੇ ਦੇ ਹੋਏ ਕਤਲ ਕੇਸ ਨੂੰ ਲੈ ਕੇ ਪੁਲਸ ਜਾਂਚ 'ਚ ਹੋਇਆ ਇਹ ਖੁਲਾਸਾ (ਤਸਵੀਰਾਂ)

ਭਾਰਤ 'ਚ 27 ਕਰੋੜ ਲੋਕ ਵਖੋ ਵੱਖਰੇ ਤਮਾਕੂ ਦੇ ਪਦਾਰਥਾਂ ਦਾ ਉਪਯੋਗ ਕਰਦੇ ਹਨ ਅਤੇ ਆਦਮੀਆਂ 'ਚ 45 ਫੀਸਦੀ ਕੈਂਸਰ ਸਿਰਫ ਤਮਾਕੂ ਕਾਰਨ ਹੁੰਦੇ ਹਨ। ਡਾ. ਜੋਤੀ ਫੋਕੇਲਾ ਨੇ ਦੱਸਿਆ ਕਿ ਤਮਾਕੂ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਬਣਦਾ ਹੈਂ ਜੋਕਿ ਅਕਸਰ ਜਨਲੇਵਾ ਸਿੱਧ ਹੁੰਦਾ ਹੈ।

ਪੰਜਾਬ ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ ਕਰਕੇ ਸਿਗਰਟ ਅਤੇ ਦੂਜੇ ਤਮਾਕੂ ਦੀ ਨਾ ਵਰਤੋਂ ਕਰਨ ਦੀ ਸਲਾਹ ਦਿਤੀ ਗਈ ਹੈ, ਕਿਉਂਕਿ ਇਸ ਦੇ ਨਾਲ ਫੇਫੜੇ ਕਮਜ਼ੋਰ ਹੁੰਦੇ ਹਨ ਅਤੇ ਕੋਵਿਡ-19 ਦਾ ਪ੍ਰਭਾਵ ਗੰਭੀਰ ਹੋ ਸਕਦਾ ਹੈ। ਇਸ ਮੌਕੇ ਅਤੇ ਡੈਂਟਲ ਮੈਡੀਕਲ ਅਫਸਰ ਡਾ. ਅਵਿਨਾਸ਼ ਮੰਗੋਤਰਾ, ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਈਜ਼ਰ ਸਤਨਾਮ, ਏਨਮ ਸ਼ਿਵਾਨੀ ਦੇਵੀ, ਏਨਮ ਸੁਨੀਤਾ, ਏਨਮ ਮਨਪ੍ਰੀਤ ਕੌਰ ਮੌਜੂਦ ਸਨ।
ਇਹ ਵੀ ਪੜ੍ਹੋ: ਪਤਨੀ ਨੂੰ ਪੇਕੇ ਘਰ ਨਾ ਲਿਜਾਉਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ


shivani attri

Content Editor

Related News