ਵਿਧਾਇਕ ਜਸਵੀਰ ਰਾਜਾ ਨੇ ਕੂੜਾ ਕਰਕਟ ਚੁੱਕਣ ਲਈ ਨਵੀਆਂ ਗੱਡੀਆਂ ਨਗਰ ਕੌਂਸਲ ਟਾਂਡਾ ਹਵਾਲੇ ਕੀਤੀਆਂ

Saturday, Feb 11, 2023 - 04:48 PM (IST)

ਵਿਧਾਇਕ ਜਸਵੀਰ ਰਾਜਾ ਨੇ ਕੂੜਾ ਕਰਕਟ ਚੁੱਕਣ ਲਈ ਨਵੀਆਂ ਗੱਡੀਆਂ ਨਗਰ ਕੌਂਸਲ ਟਾਂਡਾ ਹਵਾਲੇ ਕੀਤੀਆਂ

ਟਾਂਡਾ ਉੜਮੁੜ (ਪਰਮਜੀਤ ਮੋਮੀ)- ਸੂਬੇ ਦੀ 'ਆਪ' ਸਰਕਾਰ ਵੱਲੋਂ ਚਲਾਈ ਗਈ ਸਵੱਛ ਮੁਹਿੰਮ ਤਹਿਤ ਟਾਂਡਾ ਸ਼ਹਿਰ ਵਿੱਚੋਂ ਕੂੜਾ ਕਰਕਟ ਦੇ ਢੇਰ ਚੁੱਕਣ ਲਈ ਸਫ਼ਾਈ ਕਰਮਚਾਰੀਆਂ ਨੂੰ ਨਵੀਆਂ ਗੱਡੀਆਂ ਦੇਣ ਸਬੰਧੀ ਨਗਰ ਕੌਂਸਲ ਟਾਂਡਾ ਵੱਲੋਂ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨਾਲ ਨਗਰ ਕੌਂਸਲ ਟਾਂਡਾ ਦੇ ਕਾਰਜ ਸਾਧਕ ਅਫ਼ਸਰ ਮਦਨ ਸਿੰਘ, ਡੀ. ਐੱਸ. ਪੀ. ਟਾਂਡਾ ਕਲਵੰਤ ਸਿੰਘ, 'ਆਪ' ਸ਼ਹਿਰੀ ਪ੍ਰਧਾਨ ਜਗਜੀਵਨ ਜੱਗੀ, ਉਘੇ ਸਮਾਜ ਸੇਵੀ ਅਤੇ ਮੀਡੀਆ ਸਲਾਹਕਾਰ ਸੁਖਵਿੰਦਰ ਸਿੰਘ ਅਰੋੜਾ, ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਅਤਵਾਰ ਸਿੰਘ ਪਲਾਚੱਕ, ਗੋਲਡੀ ਨਰਵਾਲ,ਮਾਸਟਰ ਕੁਲਵੰਤ ਸਿੰਘ ਜਹੂਰਾ,ਨਰਿੰਦਰ ਅਰੋੜਾ ਸ਼ਾਮਲ ਸਨ।

ਇਹ ਵੀ ਪੜ੍ਹੋ : ਧੀ ਦੇ ਜਨਮ ਦਿਨ ਦਾ ਤੋਹਫਾ ਦੇਣ ਲਈ ਪਤਨੀ ਨੂੰ ਬੁਲਾਇਆ, ਫਿਰ ਦੋਸਤ ਨਾਲ ਮਿਲ ਕੇ ਕੀਤਾ ਰੂਹ ਕੰਬਾਊ ਕਾਂਡ

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਪੰਜਾਬ ਨੂੰ ਹਰਿਆ-ਭਰਿਆ ਅਤੇ ਖ਼ੁਸ਼ਹਾਲ ਬਣਾਉਣ ਲਈ ਹਰ ਉਪਰਾਲੇ ਕਰ ਰਹੀ ਹੈ, ਜਿਸ ਦੇ ਸਦਕਾ ਪੰਜਾਬ ਨੂੰ ਜਲਦੀ ਹੀ ਖੁਸ਼ਹਾਲੀ ਦੀ ਲੀਹਾਂ 'ਤੇ ਲਿਆਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰ ਸਮੇਂ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਤਰਸਯੋਗ ਸੀ ਪਰ ਹੁਣ ਸਰਕਾਰੀ ਸਕੂਲਾਂ ਵਿੱਚ ਹਰ ਸਹੂਲਤ ਮੁਹਈਆ ਕਰਵਾ ਕੇ ਉਨ੍ਹਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾਂ ਨੂੰ ਦਿੱਲੀ ਦੀ ਤਰਜ਼ ਤੇ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਮਾਨ ਸਰਕਾਰ ਨੇ 500 ਮੁਹੱਲਾ ਕਲੀਨਿਕ ਚਾਲੂ ਕਰ ਦਿੱਤੇ ਹਨ ਜਿਸ ਵਿਚ ਬੀਮਾਰੀਆਂ ਦੇ ਮਾਹਿਰ ਡਾਕਟਰ ਲੋਕਾਂ ਦੀ ਸਿਹਤ ਦੀ ਜਾਂਚ ਕਰਕੇ ਟੈਸਟ ਅਤੇ ਮੁਫ਼ਤ ਦਵਾਈਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਕਾਰਗੁਜ਼ਾਰੀਆਂ ਅਤੇ ਪ੍ਰਾਪਤੀਆਂ ਨੂੰ ਵੇਖ ਕੇ ਅੱਜ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਖੜ੍ਹੀ ਹੈ। 

ਇਸ ਮੌਕੇ 'ਤੇ ਉਨ੍ਹਾਂ ਨੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਕਰੀਬ 24 ਲੱਖ ਦੀ ਲਾਗਤ ਨਾਲ 3 ਹੁਟਰ ਟਿੱਪਰ ਨਵੀਆਂ ਗੱਡੀਆਂ ਸਪੁਰਦ ਕਰਕੇ ਉਨ੍ਹਾਂ ਨੂੰ ਸ਼ਹਿਰ ਦੀ ਸਫਾਈ ਲਈ ਹੋਰ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਗੱਡੀਆਂ ਦੇ ਪਾਣ ਦਾ ਅਸਲ ਮਕਸਦ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਕਰਨਾ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨੂੰ ਹੱਥਾਂ 'ਤੇ ਪਾਉਣ ਵਾਲੇ ਗਲਬਜ ਵੀ ਭੇਂਟ ਕੀਤੇ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੇ ਨਾਲ ਨਾਲ ਜਦੋਂ ਤੱਕ ਅਸੀਂ ਲੋਕ ਖੁਦ ਵੀ ਆਪਣੇ ਆਸ-ਪਾਸ ਦੀ ਸਫ਼ਾਈ ਦਾ ਪੂਰਾ-ਪਰਾ ਧਿਆਨ ਰੱਖੀਏ  ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾ ਸਕੀਏ। ਇਸ ਮੌਕੇ ਤੇ ਪ੍ਰੇਮ ਪਡਵਾਲ, ਪ੍ਰੇਮ ਜੈਨ, ਵਿਕਾਸ ਮਦਾਨ, ਕਮਲ ਧੀਰ, ਆਕਾਸ਼ ਮਰਵਾਹਾ, ਰਛਪਾਲ ਸਿੰਘ, ਗਿਨੀ ਅਰੋੜਾ, ਵਿਸ਼ਾਲ, ਅਜੇ ਕੁਮਾਰ, ਵਿਨੋਦ ਕੁਮਾਰ, ਮਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News