ਹੋਲੀ ਦੇ ਦਿਨ ਸਿਵਲ ਹਸਪਤਾਲ ’ਚ ਪਹੁੰਚੇ ਕੁੱਟਮਾਰ ਦੇ ਲਗਭਗ ਪਹੁੰਚੇ 100 ਜ਼ਖ਼ਮੀ
Sunday, Mar 16, 2025 - 02:13 PM (IST)

ਜਲੰਧਰ (ਸ਼ੋਰੀ)-ਹੋਲੀ ਦੇ ਦਿਨ ਭਾਵ 14 ਮਾਰਚ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਕੁਝ ਹੋਲੀ ਖੇਡਣ ਵਾਲਿਆਂ ਵਿਚ ਟਕਰਾਅ ਹੋਇਆ। ਮਾਮੂਲੀ ਗੱਲਾਂ ਜਿਵੇਂ ਇਕ-ਦੂਜੇ ’ਤੇ ਹੋਲੀ ਪਾਉਣ, ਹੁਲੜਬਾਜ਼ੀ, ਸ਼ਰਾਬ ਦੇ ਨਸ਼ੇ ਵਿਚ ਉੱਚੀ ਆਵਾਜ਼ਾਂ ਲਾ ਕੇ ਘਰ ਦੀਆਂ ਛੱਤਾਂ ’ਤੇ ਗਾਣੇ ਸੁਣਨਾ, ਪੁਰਾਣੀ ਰੰਜਿਸ਼, ਘਰ ਦੇ ਅੱਗੇ ਆਂਡੇ ਸੁੱਟਣਾ ਆਦਿ ਨੂੰ ਲੈ ਕੇ ਲੋਕਾਂ ਵਿਚ ਝਗੜੇ ਹੋਏ ਅਤੇ ਇਕ ਪੱਖ ਨੇ ਦੂਜੇ ਪੱਖ ਉੱਪਰ ਹਮਲਾ ਤੱਕ ਕਰ ਦਿੱਤਾ। ਇਸ ਕਾਰਨ ਸਿਵਲ ਹਸਪਤਾਲ ਵਿਚ ਸਵੇਰ ਤੋਂ ਲੈ ਕੇ ਰਾਤ ਤੱਕ ਲਗਭਗ 100 ਲੋਕ ਇਲਾਜ ਕਰਵਾਉਣ ਲਈ ਆਏ ਅਤੇ ਉਨ੍ਹਾਂ ਨੇ ਆਪਣੀ ਐੱਮ. ਐੱਲ. ਆਰ. ਕਟਵਾਈ ਅਤੇ ਐਮਰਜੈਂਸੀ ਵਾਰਡੀ ਪੂਰੀ ਤਰ੍ਹਾਂ ਹਾਊਸਫੁੱਲ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : Punjab: ਇੰਗਲੈਂਡ ਦੀ ਧਰਤੀ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤਰ, ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਵਾਰਡ ਵਿਚ ਜ਼ਖ਼ਮੀਆਂ ਦੇ ਸਮੱਰਥਕਾਂ ਦੀ ਭੀੜ ਕਾਰਨ ਹੰਗਾਮਾ ਵੀ ਹੋਇਆ। ਹਸਪਤਾਲ ਵਿਚ ਤਾਇਨਾਤ ਪੰਜਾਬ ਪੁਲਸ ਦੇ ਜਵਾਨ ਏ. ਐੱਸ. ਆਈ. ਸੁਖਵੀਰ ਸਿੰਘ ਨੇ ਪੀ. ਸੀ. ਆਰ. ਟੀਮਾਂ ਬੁਲਾ ਕੇ ਸਥਿਤੀ ਕੰਟਰੋਲ ਕੀਤੀ ਅਤੇ ਬਿਨਾਂ ਕਾਰਨ ਵਾਰਡ ਵਿਚ ਮੌਜੂਦ ਲੋਕਾਂ ਨੂੰ ਬਾਹਰ ਕੱਢਿਆ। ਹਾਲਾਂਕਿ ਕੁੱਟਮਾਰ ਵਿਚ ਕਈ ਜ਼ਖਮੀ ਲੋਕ ਅਗਲੇ ਭਾਵ 15 ਮਾਰਚ ਵਾਲੇ ਦਿਨ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਵੀ ਆਪਣੀ ਐੱਮ. ਐੱਲ. ਆਰ. ਕਟਵਾਉਣ ਲਈ ਸਿਵਲ ਹਸਪਤਾਲ ਪਹੁੰਚੇ। ਹਸਪਤਾਲ ਵਿਚ ਕਈ ਐੱਸ. ਐੱਚ. ਓ. ਤੱਕ ਸਥਿਤੀ ਨੂੰ ਸੰਭਾਲਣ ਲਈ ਆਉਂਦੇ ਰਹੇ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ ਇਲਾਕਾ
ਕੁਝ ਜ਼ਖ਼ਮੀਆਂ ਨੇ ਪੀਤੀ ਹੋਈ ਸੀ ਸ਼ਰਾਬ
ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਟਮਾਰ ਵਿਚ ਜ਼ਖ਼ਮੀ ਕਈ ਲੋਕਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ। ਹੁਣ ਸੋਚਣ ਵਾਲੀ ਗੱਲ ਹੈ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸ਼ਰਾਬ ਪੀ ਕੇ ਵੀ ਕੁਝ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਉਥੇ ਹੀ ਮਹਾਨਗਰ ਵਿਚ ਕਾਫੀ ਗਿਣਤੀ ਵਿਚ ਅਜਿਹੇ ਲੋਕਾਂ ਨੇ ਹੋਲੀ ਦਾ ਤਿਉਹਾਰ ਖ਼ੁਸ਼ੀ ਅਤੇ ਆਪਸੀ ਭਾਈਚਾਰੇ ਨਾਲ ਧਾਰਮਿਕ ਅਸਥਾਨਾਂ ’ਤੇ ਜਾ ਕੇ ਮਨਾਇਆ ਅਤੇ ਇਹ ਸੰਦੇਸ਼ ਦਿੱਤਾ ਕਿ ਹੋਲੀ ਦੇ ਦਿਨ ਭਗਵਾਨ ਨੂੰ ਵੀ ਯਾਦ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਵੱਡਾ ਐਨਕਾਊਂਟਰ, ਬਦਮਾਸ਼ਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e