ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ

Friday, Feb 23, 2024 - 03:31 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੰਧਾਲਾ ਜੱਟਾ ਤੋਂ ਅੱਜ ਸਵੇਰੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ਾਨੋ-ਸ਼ੌਕਤ ਨਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਰਵਿਦਾਸ ਸਭਾ, ਡਾ. ਬੀ. ਆਰ. ਅੰਬੇਡਕਰ ਯੂਥ ਕਲੱਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਹੈੱਡ ਗ੍ਰੰਥੀ ਮਹਿੰਦਰਜੀਤ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ਼ੁਰੂ ਹੋਇਆ।

PunjabKesari

ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ| ਇਸ ਦੌਰਾਨ ਢਾਡੀ ਜਸਪਾਲ ਸਿੰਘ ਤਾਂਨ ਅਤੇ ਰਾਗੀ ਜਥੇ ਗੁਰਬਾਣੀ ਦਾ ਜਾਪੁ ਕਰਦੇ ਹੋਏ ਗੁਰ ਇਤਿਹਾਸ ਨਾਲ ਜੋੜ ਰਹੇ ਸਨ ਅਤੇ ਸੰਗਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਜਾ ਰਹੀਆਂ ਸਨ। ਨਗਰ ਕੀਰਤਨ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਲੰਗਰ ਲਾਏ ਗਏ ਸਨ | ਇਸ ਦੌਰਾਨ ਨਗਰ ਕੀਰਤਨ ਇਲਾਕੇ ਦੀ ਪਰਿਕਰਮਾ ਤੋਂ ਬਾਅਦ ਦੇਰ ਸ਼ਾਮ ਗੁਰੂਘਰ ਆ ਕੇ ਸੰਪੰਨ ਹੋਵੇਗਾ।

PunjabKesari

ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ 24 ਫਰਵਰੀ ਨੂੰ ਦਿਨ ਅਤੇ ਰਾਤ ਦਾ ਕੀਰਤਨ ਦੀਵਾਨ ਕਰਵਾਇਆ ਜਾਵੇਗਾ। ਜਿਸ ਵਿਚ ਦਿਨ ਵੇਲੇ ਸੰਤ ਬਾਬਾ ਮੱਖਣ ਸਿੰਘ ਜੀ ਦਰੀਆ, ਢਾਡੀ ਕੁਲਜੀਤ ਸਿੰਘ ਦਿਲਵਰ ਅਤੇ ਰਾਤ ਦੇ ਦੀਵਾਨ ਵਿਚ ਭਾਈ ਹਰਭਜਨ ਸਿੰਘ ਜੀ ਸੋਤਲਾ ਵਾਲੇ, ਭਾਈ ਜਸਵਿੰਦਰ ਸਿੰਘ ਬਡਿਆਲ ਵਾਲੇ, ਭਾਈ ਗੁਰਮੁੱਖ ਸਿੰਘ ਕੰਧਾਲਾ ਜੱਟਾਂ ਵਾਲੇ, ਭਾਈ ਸੰਦੀਪ ਸਿੰਘ ਜੀ ਕੂੰਟਾਂ ਵਾਲੇ, ਬੀਬੀ ਭੁਪਿੰਦਰ ਕੌਰ ਖਾਲਸਾ ਕੰਧਾਲਾ ਜੱਟਾਂ ਅਤੇ ਨਗਰ ਦੇ ਹੋਰ ਕੀਰਤਨੀ ਜੱਥਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ। ਇਸ ਮੌਕੇ ਬਾਬਾ ਮੱਖਣ ਸਿੰਘ ਦਰੀਆ,ਕੈਪਟਨ ਹਰਿਓਮ ਸਿੰਘ, ਖਜ਼ਾਨਚੀ ਮਨਦੀਪ ਸਿੰਘ, ਅਮਰੀਕ ਸਿੰਘ, ਬਲਾਕ ਸੰਮਤੀ ਮੈਂਬਰ ਰਾਜ ਕੁਮਾਰੀ, ਸੂਬੇਦਾਰ ਰਜਿੰਦਰ ਸਿੰਘ, ਸੂਬੇਦਾਰ ਬਖਸ਼ੀਸ਼ ਸਿੰਘ ਆਦਿ ਨੇ ਹਾਜ਼ਰੀ ਲਗਵਾਈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News