ਆਸਮਾਨੀ ਬਿਜਲੀ ਡਿੱਗਣ ਨਾਲ ਮੀਟਰ ਸੜ ਕੇ ਸੁਆਹ
Wednesday, Jul 30, 2025 - 12:28 PM (IST)

ਹਾਜੀਪੁਰ (ਜੋਸ਼ੀ)- ਰਾਤ ਸਮੇਂ ਭਾਰੀ ਬਾਰਿਸ਼ ਹੋਈ, ਜਿਸ ਦੌਰਾਨ ਬੱਦਲ ਵੀ ਖ਼ੂਬ ਗਰਜੇ। ਬਾਰਿਸ਼ ਤਾਂ ਆਮ ਲੋਕਾਂ ਅਤੇ ਕਿਸਾਨਾਂ ਲਈ ਰਾਹਤ ਭਰੀ ਰਹੀ ਪਰ ਬੱਦਲ ਗੱਜਣ ਨਾਲ ਕਈ ਥਾਵਾਂ ’ਤੇ ਆਸਮਾਨੀ ਬਿਜਲੀ ਵੀ ਡਿੱਗੀ। ਜਿਸ ਕਾਰਨ ਕਈ ਲੋਕਾਂ ਦੇ ਬਿਜਲੀ ਦੇ ਮੀਟਰਾਂ ਦੇ ਨਾਲ ਬਿਜਲੀ ਦਾ ਹੋਰ ਵੀ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ׀
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਲਿਆ ਗਿਆ ਵੱਡਾ ਫ਼ੈਸਲਾ
ਪ੍ਰਾਪਤ ਜਾਣਕਾਰੀ ਅਨੁਸਾਰ ਹਾਜੀਪੁਰ ਤੋਂ ਤਲਵਾੜਾ ਸੜਕ ’ਤੇ ਪੈਂਦੇ ਥੜਾ ਸਾਹਿਬ ਗੁਰਦੁਆਰਾ ਦੇ ਲਾਗੇ ਨਿਧੀ ਸ਼ਰਮਾ ਦੇ ਨਾਂ ’ਤੇ ਲੱਗਿਆ ਮੀਟਰ ਸੜ ਕੇ ਸੁਆਹ ਹੋ ਗਿਆ ׀ ਨਿਧੀ ਸ਼ਰਮਾ ਨੇ ਦੱਸਿਆ ਕਿ ਇਸ ਥਾਂ ’ਤੇ ਅਸੀਂ ਲੋਕਾਂ ਨੂੰ ਠੰਢਾ ਪਾਣੀ ਪੀਣ ਲਈ ਵਾਟਰ ਕੂਲਰ ਲਗਾਇਆ ਹੋਇਆ ਹੈ ׀ ਰਾਤ ਨੂੰ ਅਸੀਂ ਵਾਟਰ ਕੂਲਰ ਅਤੇ ਲਾਈਟਾਂ ਬੰਦ ਕਰਕੇ ਆਪਣੇ ਘਰ ਚਲੇ ਗਏ। ਜਦੋਂ ਸਵੇਰੇ ਆ ਕੇ ਵੇਖਿਆ ਤਾਂ ਬਿਜਲੀ ਦਾ ਮੀਟਰ ਆਸਮਾਨੀ ਬਿਜਲੀ ਪੈਣ ਨਾਲ ਸੜ ਕੇ ਸੁਆਹ ਹੋ ਗਿਆ ਸੀ ׀ ਇਸੇ ਤਰ੍ਹਾਂ ਉੱਪ ਮੰਡਲ ਹਾਜੀਪੁਰ ਦੇ ਅਧੀਨ ਆਉਂਦੇ ਹੋਰ ਵੀ ਕਈ ਪਿੰਡਾਂ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਬਿਜਲੀ ਦੇ ਮੀਟਰ ਅਤੇ ਬਿਜਲੀ ਨਾਲ ਚਲਣ ਵਾਲਾ ਹੋਰ ਵੀ ਸਾਮਾਨ ਸੜਨ ਦਾ ਸਮਾਚਾਰ ਹੈ ׀
ਇਹ ਵੀ ਪੜ੍ਹੋ: ਜਲੰਧਰ ਸਿਵਲ ਹਸਪਤਾਲ ’ਚ ਹੋਈਆਂ 3 ਮੌਤਾਂ ਦੇ ਮਾਮਲੇ ਦੀ ਰਿਪੋਰਟ ਤਿਆਰ, ਵੱਡੇ ਅਧਿਕਾਰੀਆਂ 'ਤੇ ਡਿੱਗੇਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e