ਸੰਤ ਬਾਬਾ ਭਾਗ ਸਿੰਘ ਜੀ ਬਾਬਾ ਰੋਟੀ ਰਾਮ ਜੀ ਯਾਦਗਾਰੀ ਸਮਾਗਮ ਦੀ ਹੋਈ ਆਰੰਭਤਾ

Saturday, Jan 16, 2021 - 02:19 PM (IST)

ਸੰਤ ਬਾਬਾ ਭਾਗ ਸਿੰਘ ਜੀ ਬਾਬਾ ਰੋਟੀ ਰਾਮ ਜੀ ਯਾਦਗਾਰੀ ਸਮਾਗਮ ਦੀ ਹੋਈ ਆਰੰਭਤਾ

ਟਾਂਡਾ-ਉੜਮੁੜ (ਪਰਮਜੀਤ ਸਿੰਘ ਮੋਮੀ)— ਪਿੰਡ  ਢਡਿਆਲਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਸੰਤ ਬਾਬਾ ਭਾਗ ਸਿੰਘ (ਬਾਬਾ ਰੋਟੀ ਰਾਮ)ਜੀ ਦੇ ਅਸਥਾਨ ਉਤੇ ਹੋਣ ਵਾਲੇ ਸਾਲਾਨਾ ਸਮਾਗਮ ਦੀ ਅੱਅਰੰਭਤਾ ਹੋ ਗਈ। ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼,ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮਾਂ ਦੀ 19 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੀ ਆਰੰਭਤਾ ਨਾਲ ਕੀਤੀ ਗਈ।

ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਤੋਂ ਆਰੰਭ ਹੋਏ ਇਸ ਸਮਾਗਮ 30 ਜਨਵਰੀ ਤਕ ਰੋਜ਼ਾਨਾ ਚੱਲਣਗੇ, ਜਿਸ ਦੌਰਾਨ 28 ਜਨਵਰੀ ਨੂੰ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਜਾਣਗੇ। 

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

PunjabKesari

30 ਜਨਵਰੀ ਨੂੰ ਸਮਾਗਮ ਦੀ ਸੰਪੂਰਨਤਾ ਸਮੇਂ ਸਜਾਏ ਜਾ ਰਹੇ ਧਾਰਮਿਕ ਦੀਵਾਨ ਵਿੱਚ ਕਥਾ ਵਾਚਕ ਭਾਈ ਬੰਤਾ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ੌਕੀਨ ਸਿੰਘ ਦੋਨੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਇੰਟਰਨੈਸ਼ਨਲ ਢਾਡੀ ਜਥਾ ਭਾਈ ਨਿਰਮਲ ਸਿੰਘ ਨੂਰ,ਭਾਈ ਗੁਰਵੀਰ ਅੱਜ ਐਲਾਨੀ ਸਿੰਘ ਢਡਿਆਲਾ ਕਥਾ ਵਾਚਕ ਭਾਈ ਸਰਤਾਜ ਸਿੰਘ ਬਸਰਾਵਾਂ ਵਾਲੇ ਢਾਡੀ ਜਥਾ ਭਾਈ ਨਿਰਮਲ ਸਿੰਘ ਨੂਰ ਅਤੇ ਭਾਈ   ਜਸਵਿੰਦਰ ਸਿੰਘ ਧੁੱਗਾ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ,ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ।ਪ੍ਰਬੰਧਕ ਸੇਵਾਦਾਰਾਂ ਨੇ ਹੋਰ ਦੱਸਿਆ ਕਿ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ, ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਜਾਣਗੇ।

ਇਸ ਮੌਕੇ ਪ੍ਰਧਾਨ ਉਂਕਾਰ ਸਿੰਘ ਧਾਲੀਵਾਲ,ਸੁਖਚਰਨਜੀਤ ਸਿੰਘ, ਰਜਿੰਦਰ ਸਿੰਘ ਢਿੱਲੋਂ, ਹਰਪਿੰਦਰ ਸਿੰਘ ਢਡਿਆਲਾ, ਅੰਮ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਅਜੀਤ ਸਿੰਘ, ਬਡਿਆਲ, ਸਰਪੰਚ ਕੂਡਾ ਰਾਮ, ਸਾਬਕਾ ਸਰਪੰਚ ਗੁਰਜੀਤ ਸਿੰਘ ਚੌਹਾਨ, ਸਾਬਕਾ ਸਰਪੰਚ ਕੁਲਦੀਪ ਸਿੰਘ, ਗੁਰਦਿਆਲ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਬੂਟਾ ਸਿੰਘ, ਨਾਜਰ ਸਿੰਘ, ਦਲਜੀਤ ਸਿੰਘ, ਬਲਕਾਰ ਸਿੰਘ, ਰਣਵੀਰ ਸਿੰਘ ਗੁਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ


author

shivani attri

Content Editor

Related News