ਸੰਤ ਨਿਰੰਕਾਰੀ ਬ੍ਰਾਂਚ ਟੇਰਕਿਆਣਾ ਵਿਖੇ ਮੈਗਾ ਖ਼ੂਨਦਾਨ ਕੈਂਪ ਦੌਰਾਨ 245 ਯੂਨਿਟ ਇਕੱਤਰ: ਸੁਰਿੰਦਰ ਪਾਲ ਦੱਤਾ
Sunday, Sep 13, 2026 - 06:55 PM (IST)
ਦਸੂਹਾ (ਝਾਵਰ, ਨਾਗਲਾ)-ਸੰਤ ਨਿਰੰਕਾਰੀ ਬ੍ਰਾਂਚ ਟੇਰਕਿਆਣਾ ਵਿਖੇ ਅੱਜ ਇਕ ਮੈਗਾ ਖ਼ੂਨਦਾਨ ਕੈਂਪ ਸਤਿਗੁਰ ਮਾਤਾ ਸੁਦਿਕਸ਼ਾ ਜੀ ਦੇ ਆਸ਼ੀਰਵਾਦ ਸਦਕਾ ਲਗਾਇਆ ਗਿਆ। ਇਹ ਕੈਂਪ ਜ਼ੋਨਲ ਇੰਚਾਰਜ ਪਠਾਨਕੋਟ ਸੁਰਿੰਦਰ ਪਾਲ ਦੱਤਾ, ਸੰਯੋਜਕ ਪਠਾਨਕੋਟ ਐੱਮ. ਐੱਲ. ਸ਼ਰਮਾ, ਜ਼ਿਲਾ ਸੇਵਾ ਦਲ ਇੰਚਾਰਜ ਦਲਜੀਤ ਕੁਮਾਰ, ਬ੍ਰਾਂਚ ਟੇਰਕਿਆਣਾ ਮੁਖੀ ਪਟਵਾਰੀ ਸੋਹਣ ਸਿੰਘ, ਸੰਚਾਲਕ ਟੇਰਕਿਆਣਾ ਡਾ. ਮਨੋਜ ਕੁਮਾਰ, ਸੰਚਾਲਕ ਦਸੂਹਾ ਬ੍ਰਾਂਚ ਪ੍ਰਕਾਸ਼ ਸਿੰਘ ਅਤੇ ਦਸੂਹਾ ਬ੍ਰਾਂਚ ਦੇ ਸੰਯੋਜਕ ਡਾ. ਸੁਰਿੰਦਰ ਪਾਲ ਸਿੰਘ ਦੀ ਮੁੱਖ ਅਗਵਾਈ ਹੇਠ ਲੱਗਾ। ਸਵੇਰੇ ਖ਼ੂਨਦਾਨ ਦੀ ਆਰੰਭਤਾ ਤੋਂ ਪਹਿਲਾਂ ਅਰਦਾਸ ਕੀਤੀ ਗਈ।
ਇਸ ਤੋਂ ਬਾਅਦ ਸੇਵਾ ਦਲ ਦੇ ਮੈਂਬਰਾਂ ਅਤੇ ਸੰਗਤਾਂ ਦੀਆਂ ਲਾਈਨਾਂ ਲੱਗ ਗਈਆਂ। ਇਸ ਮੌਕੇ ਜ਼ੋਨਲ ਇੰਚਾਰਜ ਸੁਰਿੰਦਰ ਪਾਲ ਦੱਤਾ ਅਤੇ ਪਟਾਨਕੋਟ ਬ੍ਰਾਂਚ ਦੇ ਸੰਯੋਜਕ ਐੱਮ. ਐੱਲ. ਸ਼ਰਮਾ ਨੇ ਦੱਸਿਆ ਕਿ ਦੇਸ਼ ’ਚ ਸਤਿਗੁਰ ਮਾਤਾ ਸੁਦਿਕਸ਼ਾ ਦੇ ਅਸ਼ੀਰਵਾਦ ਸਦਕਾ 500 ਤੋਂ ਵੱਧ ਖ਼ੂਨਦਾਨ ਕੈਂਪ ਮਿਸ਼ਨ ਦੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 14 ਲੱਖ ਯੂਨਿਟ ਮਿਸ਼ਨ ਵੱਲੋਂ ਖ਼ੂਨਦਾਨ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ ਵੱਡੇ ਕਾਂਗਰਸੀ ਆਗੂ

ਉਨ੍ਹਾਂ ਦੱਸਿਆ ਕਿ ਮਿਸ਼ਨ ਦੇ ਚੌਥੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੁਆਰਾ ਇਹ ਖ਼ੂਨਦਾਨ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਹੀ ਇਹ ਲਗਾਤਾਰ ਮਿਸ਼ਨ ਵੱਲੋਂ ਖ਼ੂਨਦਾਨ ਕੈਂਪ ਦੀਆਂ ਲੜੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਵੱਲੋਂ ਸਮਾਜ ਸੇਵਾ ਦੇ ਕੰਮ ਦੌਰਾਨ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮ, ਮੈਡੀਕਲ ਕੈਂਪ ਅਤੇ ਹੋਰ ਸੇਭਾਵਾਂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਤਿਗੁਰ ਮਾਤਾ ਸ਼ੁਦਿਕਸ਼ਾ ਜੀ ਦੇ ਅਸ਼ੀਰਵਾਦ ਸਦਕਾ ਬ੍ਰਾਂਚ ਟੇਰਕਿਆਣਾ ਦੇ ਨਾਲ ਹੋਰ ਨਿਰੰਕਾਰੀ ਮਿਸ਼ਨ ਦੀਆਂ ਬ੍ਰਾਂਚਾਂ ਦੀ ਸੇਵਾ ਦਲ ਦੇ ਮੈਂਬਰਾਂ ਵੱਲੋਂ ਵੀ ਖ਼ੂਨਦਾਨ ਕੀਤਾ ਗਿਆ।
ਇਹ ਵੀ ਪੜ੍ਹੋ- ਅਬੋਹਰ 'ਚ ਵੱਡੀ ਵਾਰਦਾਤ! ਵੈਟਰਨਰੀ ਡਾਕਟਰ ਦਾ ਕਤਲ, SDM ਦੀ ਖ਼ਾਲੀ ਕੋਠੀ 'ਚੋਂ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਅੱਜ ਇਸ ਮੈਗਾ ਖ਼ੂਨਦਾਨ ਕੈਂਪ ’ਚ 245 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਦੌਰਾਨ ਸਿਵਲ ਹਸਪਤਾਲ ਦਸੂਹਾ ਤੋਂ ਬਲੱਡ ਇੰਚਾਰਜ ਬੀ. ਟੀ. ਓ. ਡਾ. ਹਰਪ੍ਰੀਤ ਕੌਰ, ਡਾ. ਓਂਕਾਰ ਸਿੰਘ ਤੋਂ ਇਲਾਵਾ ਹੁਸ਼ਿਆਰਪੁਰ ਅਤੇ ਮੁਕੇਰੀਆਂ ਤੋਂ ਬਲੱਡ ਬੈਂਕ ਦੀਆ ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਮੂਹ ਖ਼ੂਨਦਾਨ ਕਰਨ ਵਾਲਿਆਂ ਨੂੰ ਬੈਚ ਵੀ ਲਗਾਏ ਗਏ ਅਤੇ ਸਨਮਾਨਿਤ ਵੀ ਕੀਤਾ ਗਿਆ। ਅੰਤ ’ਚ ਟੇਰਕਿਆਣਾ ਬ੍ਰਾਂਚ ਦੇ ਮੁਖੀ ਪਟਵਾਰੀ ਸੋਹਣ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਧਰਮਿੰਦਰ ਸਿੰਘ ਸਾਬੀ ਅਤੇ ਹੋਰ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦਾ ਇਹ ਇਕ ਬਹੁਤ ਵੱਡਾ ਉਪਰਾਲਾ ਹੈ।
ਇਹ ਵੀ ਪੜ੍ਹੋ- ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
