ਅਸ਼ੋਕ ਕੁਮਾਰ ਮਲਹੋਤਰਾ ਦਾ ਜਨਮ ਦਿਨ ਤੇ MBD ਗਰੁੱਪ ਦਾ 76ਵਾਂ ਸਥਾਪਨਾ ਦਿਵਸ ਮਨਾਇਆ

07/14/2021 9:53:49 PM

ਜਲੰਧਰ (ਬਿਊਰੋ)-ਸਿੱਖਿਆ ਦਾ ਮੋਢੀ ਅਤੇ ਸਭ ਤੋਂ ਵੱਡਾ ਬਰਾਂਡ ਅਤੇ ਭਾਰਤ ਦੇ ਸਭ ਤੋਂ ਵਿਵਹਾਰਿਕ ਹਾਸਪਿਟੈਲਿਟੀ ਅਤੇ ਰੀਅਲ ਅਸਟੇਟ ਦੇ ਬਰਾਂਡ ਐੱਮ. ਬੀ. ਡੀ. ਗਰੁੱਪ ਨੇ ਸਥਾਪਨਾ ਦਿਵਸ ਅਤੇ ਆਪਣੇ ਸੰਸਥਾਪਕ ਅਸ਼ੋਕ ਕੁਮਾਰ ਮਲਹੋਤਰਾ ਦੀ 10 ਜੁਲਾਈ 2021 ਨੂੰ 76ਵਾਂ ਜਨਮ ਦਿਨ ਮਨਾਇਆ। ਇਕ ਦੂਰਦਰਸ਼ੀ, ਸਿੱਖਿਅਕ, ਪ੍ਰਾਹੁਣਚਾਰੀ ਦੇ ਮਾਹਿਰ, ਬਦਲਾਅ ਲਿਆਉਣ ਵਾਲੇ, ਪਰਉਪਕਾਰ ਕਰਨ ਨੂੰ ਸਦਾ ਉਤਸੁਕ, ਲੜਕੀਆਂ ਦੀ ਸਿੱਖਿਆ ਨੂੰ ਬੜ੍ਹਾਵਾ ਦੇਣ ਦੇ ਸਮਰਥਕ, ਇਕ ਮਹਾਨ ਹਸਤੀ ਅਤੇ ਸੋਨੇ ਦਾ ਦਿਲ ਰੱਖਣ ਵਾਲੇ ਅਸ਼ੋਕ ਕੁਮਾਰ ਮਲਹੋਤਰਾ ਦਾ ਨਾਂ ਐੱਮ. ਬੀ. ਡੀ. ਦੇ ਬਰਾਂਡ ’ਚ ਭਰੋਸਾ, ਵਿਸ਼ਵਾਸ, ਨਿਮਰਤਾ ਅਤੇ ਸੇਵਾ ਦੀ ਚੇਤਨਾ ਜਗਾਉਂਦਾ ਹੈ। ਹਰ ਸਾਲ ਆਉਣ ਵਾਲਾ ਇਹ ਸ਼ੁਭ ਦਿਨ ਐੱਮ. ਬੀ. ਡੀ. ਦੇ ਕਰਮਚਾਰੀਆਂ ਵੱਲੋਂ ਆਪਣੇ ਸੰਸਥਾਪਕ ਦੀ ਸੋਚ ਅਤੇ ਟੀਚੇ ਦੇ ਮੁਤਾਬਿਕ ਚੱਲਣ ਲਈ ਆਪਣੇ ਆਪ ਦੀ ਪੁਸ਼ਟੀ ਕਰਨ ਅਤੇ ਆਪਣੇ-ਆਪ ਨੂੰ ਇਸ ਦੇ ਲਈ ਸਮਰਪਿਤ ਕਰਨ ਵਜੋਂ ਮਨਾਇਆ ਜਾਂਦਾ ਹੈ।

ਪਿਛਲੇ ਸਾਲ ਦੀ ਤਰ੍ਹਾਂ ਇਹ ਸਮਾਗਮ ਇਸ ਸਾਲ ਵੀ ਮਹਾਮਾਰੀ ਕਾਰਨ ਵਰਚੁਅਲ ਢੰਗ ਨਾਲ ਮਨਾਇਆ ਗਿਆ ਪਰ ਇਹ ਬਿਲਕੁਲ ਵੀ ਐੱਮ. ਬੀ. ਡੀ. ਗਰੁੱਪ ਦੇ ਉਨ੍ਹਾਂ ਚਾਹਵਾਨਾਂ, ਸਰਪ੍ਰਸਤਾਂ, ਕਰਮਚਾਰੀਆਂ ਅਤੇ ਮੈਨੇਜਮੈਂਟ ਦੇ ਜੋਸ਼ ਅਤੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਿਆ, ਜਿਨ੍ਹਾਂ ਨੇ ਇਹ ਸਮਾਰੋਹ ਸਾਕਾਰਾਤਮਕਤਾ ਅਤੇ ਖੁਸ਼ੀ ਨਾਲ ਮਨਾਇਆ। ਅਸ਼ੋਕ ਕੁਮਾਰ ਮਲਹੋਤਰਾ ਸਿੱਖਿਆ ਦੀ ਤਾਕਤ ਨੂੰ ਬਦਲਾਅ ਅਤੇ ਸ਼ਕਤੀਕਰਨ ਦਾ ਸ਼ਸਤਰ ਮੰਨਦੇ ਸਨ। ਉਨ੍ਹਾਂ ਦਾ ਜੀਵਨ ਉਸ ਬਦਲਾਅ ਦੀ ਇਕ ਕਿਤਾਬ ਸੀ, ਜੋ ਉਹ ਦੇਖਣਾ ਚਾਹੁੰਦੇ ਸਨ। ਉਹ ਜਾਣਦੇ ਸਨ ਕਿ ਇਹ ਟੀਚਾ ਬਹੁਤ ਵੱਡਾ ਹੈ, ਇਸ ਲਈ ਉਨ੍ਹਾਂ ਨੇ 1956 ’ਚ ਬਹੁਤ ਛੋਟੀ ਉਮਰ, ਆਪਣੀ ਕਿਸ਼ੋਰ ਅਵਸਥਾ ਦੇ ਸ਼ੁਰੂਆਤੀ ਸਾਲਾਂ ’ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਕੀਤੀ ਅਤੇ ਬਿਨਾਂ ਸ਼ੱਕ ਮਹਿਜ਼ 13 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਇਕ ਕਿਤਾਬ ਜਨਰਲ ਐਜੂਕੇਸ਼ਨ ਨਾਮੀ ਖੁਦ ਲਿਖੀ ਅਤੇ ਉਸ ਦਾ ਪ੍ਰਕਾਸ਼ਨ ਵੀ ਖੁਦ ਕੀਤਾ ਪਰ ਉਹ ਸਿਰਫ ਸਿੱਖਿਆ ਤਕ ਹੀ ਸੀਮਤ ਨਹੀਂ ਰਹੇ। ਕਿਤਾਬਾਂ ਅਤੇ ਛਪਾਈ ਈ-ਸਿੱਖਿਆ ਤੋਂ ਲੈ ਕੇ ਹਾਸਪਿਟੈਲਿਟੀ, ਰਿਅਲਟੀ ਅਤੇ ਡਿਜ਼ਾਈਨ ਅਤੇ ਕਨਸਟ੍ਰੱਕਸ਼ਨ ਦੇ ਉਨ੍ਹਾਂ ਨੇ ਨਿਵੇਕਲੇ ਸੁਪਨੇ ਦੇਖੇ ਅਤੇ ਉਨ੍ਹਾਂ ਨੂੰ ਸੱਚ ਕਰਨ ਲਈ ਉਨ੍ਹਾਂ ਨੇ ਦਿਨ-ਰਾਤ ਇਕ ਕਰ ਦਿੱਤਾ। ਉਹ ਆਪਣੀ ਕਿਸਮਤ ਨੂੰ ਬਹੁਤ ਵੱਡੇ ਪੱਧਰ ’ਤੇ ਆਪਣੀ ਐੱਮ. ਬੀ. ਡੀ. ਟੀਮ ਨਾਲ ਅਤੇ ਸਮਾਜ ਨਾਲ ਵੀ ਵੰਡਣਾ ਚਾਹੁੰਦੇ ਸਨ। ਇਹ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ ਕਿ ਦੂਸਰਿਆਂ ਦੀ ਮਦਦ ਕਰਨ ਨਾਲ ਹਮੇਸ਼ਾ ਸਾਕਾਰਾਤਮਕ ਰਸਤੇ ਖੁੱਲ੍ਹਦੇ ਹਨ।

ਪਿਛਲੇ ਸਾਲ ਜਦੋਂ ਵਿਦਿਆਰਥੀਆਂ ਨੂੰ ਘਰ ਰਹਿਣਾ ਪਿਆ ਅਤੇ ਸਿੱਖਿਆ ਅਤੇ ਪੜ੍ਹਾਈ ਵਿਚ ਜਿਵੇਂ ਕਿ ਅਸੀਂ ਜਾਣਦੇ ਹਾਂ, ਬਦਲਾਅ ਆਇਆ, ਐੱਮ. ਬੀ. ਡੀ. ਗਰੁੱਪ ਨੇ AASOKA APP ਸ਼ੁਰੂ ਕੀਤਾ, ਜਿਸ ਨੇ ਵਿਦਿਆਰਥੀਆਂ ਨੂੰ ਉੱਚ ਕੋਟੀ ਦੀ ਪੜ੍ਹਾਈ ਸਮੱਗਰੀ ਮੁਹੱਈਆ ਕਰਵਾਈ––ਈ-ਕਿਤਾਬਾਂ, ਆਡੀਓ ਪਾਠ, ਵੀਡੀਓ ਪਾਠ ਅਤੇ online ਅਸੈੱਸਮੈਂਟਸ ਅਤੇ ਅਸਾਈਨਮੈਂਟਸ ਦੇ ਰੂਪ ਵਿਚ, ਜੋ ਉਨ੍ਹਾਂ ਨੂੰ ਪੜ੍ਹਾਈ ਵਿਚ ਉਸਾਰੂ ਅਤੇ ਦਿਲਚਸਪ ਢੰਗ ਨਾਲ ਧਿਆਨ ਦੇਣ ’ਚ ਮਦਦ ਕਰਦੀ ਹੈ। ਸਕੂਲਾਂ ਵਾਸਤੇ ALTS (Aasoka Learning and Teaching Solutions) ਵੀ ਤਿਆਰ ਕੀਤਾ ਗਿਆ; ਇਹ ਇਕ ਕਲਾਊਡ ਬੇਸਡ ਪਲੇਟਫ਼ਾਰਮ ਹੈ, ਜੋ CBSE, ICSE/ISC ਅਤੇ ਵਿਭਿੰਨ ਸਟੇਟ ਬੋਰਡਸ ਦੇ ਪਾਠਕ੍ਰਮ ਦੇ ਨਾਲ ਸਾਰੇ ਵਿੱਦਿਅਕ, ਪ੍ਰਬੰਧਕੀ, ਸਿੱਖਣ ਅਤੇ ਸਿਖਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਐੱਮ. ਬੀ. ਡੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਮੋਨਿਕਾ ਮਲਹੋਤਰਾ ਕੰਧਾਰੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ALTS & AASOKA APP ਦੇ ਰੂਪ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਬਦਲ ਦੇ ਕੇ ਚੁਣੌਤੀਆਂ ਤੋਂ ਉੱਪਰ ਉੱਠੇ ਹਾਂ। ਇਨ੍ਹਾਂ ਦੋਵਾਂ ਉਤਪਾਦਾਂ ਵਿਚ ਅਸੀਂ ਐਡਟੇਕ ਸਪੇਸ ਵਿਚ ਐੱਮ. ਬੀ. ਡੀ. ਪਰਿਵਾਰ ਦਾ ਉੱਜਵਲ ਭਵਿੱਖ ਦੇਖਦੇ ਹਾਂ।

ਐੱਮ. ਬੀ. ਡੀ. ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਮੋਨਿਕਾ ਮਲਹੋਤਰਾ ਨੇ ਕਿਹਾ ਕਿ ਉੱਤਰ, ਪੱਛਮ ਅਤੇ ਦੱਖਣ ਭਾਰਤ ਵਿਚ ਫੈਲੇ ਹੋਏ ਐੱਮ. ਬੀ. ਡੀ. ਗਰੁੱਪ ਦੇ ਹਾਸਪਿਟੈਲਿਟੀ ਅਭਿਆਨ, ਐੱਮ. ਬੀ. ਡੀ. ਸਟੀਨਬਰਗਰ ਅਤੇ ਐੱਮ. ਬੀ. ਡੀ. ਐਕਸਪ੍ਰੈੱਸ, ਸਨਮਾਨਜਨਕ ਤਰੀਕੇ ਨਾਲ ਅੱਗੇ ਵਧ ਰਹੇ ਹਨ। ਸਾਡਾ ਲਗਜ਼ਰੀ ਹਾਸਪਿਟੈਲਿਟੀ ਬਰਾਂਡ ਐੱਮ. ਬੀ. ਡੀ. ਸਟੀਨਬਰਗਰ ਉਹ 250 ਕੀਸ ਦੇ ਨਾਲ ਮੁੰਬਈ ਵਿਚ, 320 ਕੀਸ ਦੇ ਨਾਲ ਬੈਂਗਲੁਰੂ ’ਚ ਅਤੇ 36 ਕੀਸ ਦੇ ਨਾਲ ਰਣਥੰਭੋਰ ਵਿਚ ਪਹਿਲਾਂ ਹੀ ਦਸਤਖਤ ਕੀਤੇ ਗਏ ਹਨ। ਭਾਰਤ ਦੀ ਕੀ ਮਾਰਕੀਟ ਵਿਚ ਪਰਵੇਸ਼ ਕਰਨ ਦੀ ਰਾਹ ਦੇਖ ਰਿਹਾ ਹੈ। ਸਾਡਾ ਨਿਵੇਕਲਾ ਪ੍ਰਵੇਸ਼ਕ ਐੱਮ. ਬੀ. ਡੀ. ਐਕਸਪ੍ਰੈੱਸ 950 ਕੀਸ ਦੇ ਨਾਲ ਪਹਿਲਾਂ ਤੋਂ ਹੀ ਦਸਤਖਤ ਕਰ ਚੁੱਕਾ ਹੈ, ਇਕ ਵਿਲਖਣ ਅੰਦਾਜ਼, ਜੋ ਦਰਮਿਆਨੀ ਮਾਰਕੀਟ ਦੇ ਸੈਗਮੈਂਟ ਵਿਚ ਗਾਹਕਾਂ ਨੂੰ ਇਕ ਤਜਰਬੇਕਾਰ ਹਾਸਪਿਟੈਲਿਟੀ ਦੀ ਪੇਸ਼ਕਸ਼ ਕਰਦਾ ਹੈ, ਉਸ ਨੇ ਦਿੱਲੀ ਐੱਨ. ਸੀ. ਆਰ., ਮੁੰਬਈ ਅਤੇ ਗੋਆ ਵਿਚ ਪ੍ਰਾਜੈਕਟ ਸਾਈਨ ਕੀਤੇ ਹਨ ਅਤੇ ਜਿਸ ਨੇ ਭਾਰਤ ਦੀਆਂ ਸਾਰੀਆਂ ਅਭਿਲਾਸ਼ੀ ਮਾਰਕੀਟਾਂ ’ਚ ਪ੍ਰਵੇਸ਼ ਕਰਨ ਦੀ ਰਾਹ ਦੇਖ ਰਿਹਾ ਹੈ।

ਐੱਮ. ਬੀ. ਡੀ. ਗਰੁੱਪ ਦੀ ਚੇਅਰਪਰਸਨ ਸਤੀਸ਼ ਬਾਲਾ ਮਲਹੋਤਰਾ ਨੇ ਕਿਹਾ ਕਿ ਐੱਮ. ਬੀ. ਡੀ. ਗਰੁੱਪ ਦੇ ਫਾਊਂਡਰ ਦੇ ਅਖੰਡਤਾ, ਸੰਵੇਦਨਾ ਅਤੇ ਉਤਸ਼ਾਹ ਦੇ ਮਹੱਤਵਪੂਰਨ ਮੁੱਲ ਗਰੁੱਪ ਦਾ ਮਾਰਗਦਰਸ਼ਨ ਕਰਦੇ ਹਨ। ਦਇਆ ਅਤੇ ਉਦਾਰਤਾ ਦੀ ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਐੱਮ. ਬੀ. ਡੀ. ਗਰੁੱਪ ਦੀ ਚੇਅਰਪਰਸਨ ਸ਼੍ਰੀਮਤੀ ਸਤੀਸ਼ ਬਾਲਾ ਮਲਹੋਤਰਾ ਗਰੁੱਪ ਦੇ ਕਰਮਚਾਰੀਆਂ ਦੀ ਭਲਾਈ ਲਈ ਸਾਧਨ ਨਿਰੰਤਰ ਪ੍ਰਦਾਨ ਕਰਦੇ ਆ ਰਹੇ ਹਨ। ‘‘ਅਸੀਂ ਆਪਣੇ ਕਰਮਚਾਰੀਆਂ ਲਈ ਮੈਡੀਕਲ ਇੰਸ਼ੋਰੈਂਸ ਕਵਰ ਨੂੰ ਦੁੱਗਣਾ ਕਰ ਦਿੱਤਾ ਹੈ ਤਾਂ ਕਿ ਉਹ ਸੁਰੱਖਿਅਤ ਰਹਿਣ ਅਤੇ ਉਨ੍ਹਾਂ ’ਚੋਂ ਕੋਈ ਵੀ ਸਹਾਇਤਾ ਜਾਂ ਸਾਧਨਾਂ ਦੀ ਕਮੀ ਦੇ ਚਲਦੇ ਇਲਾਜ ਅਤੇ ਦੇਖ-ਭਾਲ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਸਾਡੇ ਜਿਹੜੇ ਕਰਮਚਾਰੀ ਕੋਰੋਨਾ ਦੀ ਜੰਗ ਹਾਰ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਆਰਥਿਕ ਅਤੇ ਭਾਵਨਾਤਮਕ ਸਹਾਰਾ ਵੀ ਦਿਆਂਗੇ। ਅਸੀਂ ਸਕੂਲਾਂ ਨੂੰ ਮੁਫ਼ਤ ਡਿਜੀਟਲ ਸਾਧਨ ਅਤੇ ਆਨਲਾਈਨ ਟੀਚਰ ਟ੍ਰੇਨਿੰਗ ਉਪਲੱਬਧ ਕਰਵਾਈ ਹੈ ਤਾਂ ਜੋ ਸਿੱਖਿਆ ਤੇ ਪੜ੍ਹਾਈ ਨੂੰ ਲਗਾਤਾਰ ਯਕੀਨੀ ਬਣਾਇਆ ਜਾ ਸਕੇ।

ਕੋਰੋਨਾ ਮਹਾਮਾਰੀ ਦੇ ਔਖੇ ਸਮੇਂ ਦੌਰਾਨ ਵੀ ਐੱਮ. ਬੀ. ਡੀ. ਗਰੁੱਪ ਨੇ ਅੱਗੇ ਵਧਣਾ ਜਾਰੀ ਰੱਖਿਆ। ਜਿਵੇਂ ਹੀ ਸੰਚਾਲਨ WFH ਮੌਡ ਵਿਚ ਗਿਆ, ਸੇਵਾ ਅਤੇ ਵਪਾਰ ਨਾਲ ਸੰਬੰਧਤ ਵਿਤਰਣ, ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਿਹਾ। ਸਮੇਂ ਦੀ ਹੱਦ ਦਾ ਉਲੰਘਣ ਕਦੇ ਨਹੀਂ ਕੀਤਾ ਗਿਆ। ਐੱਮ.ਬੀ.ਡੀਅਨਜ਼ (ਐੱਮ. ਬੀ. ਡੀ. ਗਰੁੱਪ ਦੇ ਕਰਮਚਾਰੀ ਆਪਣੇ ਆਪ ਨੂੰ ਇਸ ਤਰ੍ਹਾਂ ਸੰਬੋਧਿਤ ਕਰਦੇ ਹਨ) ਦੇ ਅਸਾਧਾਰਣ ਹੌਸਲੇ ਅਤੇ ਉੱਥਾਨਸ਼ੀਲਤਾ ਦਾ ਸਨਮਾਨ ਉਨ੍ਹਾਂ ਨੂੰ ਐੱਮ. ਬੀ. ਡੀ. ਹੀਰੋ ਦਾ ਉਹ ਪੁਰਸਕਾਰ ਦੇ ਕੇ ਕੀਤਾ ਗਿਆ, ਜੋ ਉਨ੍ਹਾਂ ਕਰਮਚਾਰੀਆਂ ਦੀ ਮਹਾਨਤਾ ਦੀ ਝਲਕ ਦਾ ਸਨਮਾਨ ਕਰਦਾ ਹੈ, ਜਿਨ੍ਹਾਂ ਨੇ ਚੁਣੌਤੀਆਂ ਦੇ ਬਾਵਜੂਦ ਸਹੀ ਕੰਮ ਕਰਨਾ ਜਾਰੀ ਰੱਖਿਆ।

ਐੱਮ.ਬੀ. ਡੀਅਨਜ਼ ਦੇ ਹੌਸਲੇ ਅਤੇ ਉਨ੍ਹਾਂ ਦੀ ਦ੍ਰਿੜ੍ਹਤਾ ਦੀ ਪ੍ਰਸ਼ੰਸਾ ਕਰਦੇ ਹੋਏ ਐੱਮ. ਬੀ. ਡੀ. ਗਰੁੱਪ ਦੀ ਚੇਅਰਪਰਸਨ ਸ਼ਤੀਸ ਬਾਲਾ ਮਲਹੋਤਰਾ ਨੇ ਕਿਹਾ, ‘‘ਅਸੀਂ ਉਸ ਚੁਣੌਤੀ ਤੋਂ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੇ ਹਾਂ, ਜੋ ਹੁਣ ਤੱਕ ਦੀ ਸਭ ਤੋਂ ਅਸਾਧਾਰਣ ਅਤੇ ਬੇਜੋੜ ਚੁਣੌਤੀ ਸੀ। ਅਸੀਂ ਆਪਣੀਆਂ ਅਤੇ ਦੂਸਰਿਆਂ ਦੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਅਤੇ ਕਾਰਜ ਪ੍ਰਣਾਲੀ ਨੂੰ ਸਹੀ ਕਰਨ ਲਈ ਚੀਜ਼ਾਂ ਦਾ ਅਵਲੋਕਨ ਕੀਤਾ, ਵਿਸ਼ਲੇਸ਼ਣ ਕੀਤਾ, ਨਵੇਂ ਪਰਿਵਰਤਨ ਕੀਤੇ, ਕੁਝ ਸੁਧਾਰ ਕੀਤੇ ਅਤੇ ਇਸ ਦੀ ਸ਼ੁਰੂਆਤ ਕੀਤੀ। ਜੋਖਿਮ ਉਠਾਏ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਅਤੇ ਮਾਨਵੀ ਰੂਪ ਨਾਲ ਜੋ ਕੁਝ ਵੀ ਸੰਭਵ ਸੀ, ਉਹ ਸਭ ਕੀਤਾ ਤਾਂ ਜੋ ਕੰਮ ਚਲਦਾ ਰਹੇ ਅਤੇ ਇਸ ਤਰ੍ਹਾਂ ਅਸੀਂ ਚਲਦੇ ਰਹੇ ਕਿਉਂਕਿ ਇਹੀ ਜ਼ਿੰਦਗੀ ਹੈ।’’ ਅੱਜ ਐੱਮ. ਬੀ. ਡੀ. ਗਰੁੱਪ ਭਾਰਤ ਅਤੇ ਵਿਦੇਸ਼ਾਂ ਵਿਚ ਪਬਲਿਸ਼ਿੰਗ, ਹਾਸਪਿਟੈਲਿਟੀ, ਮਾਲਜ਼, ਰਿਅਲਟੀ, ਡਿਜ਼ਾਈਨ ਐਂਡ ਕਨਸਟਰੱਕਸ਼ਨ, ਪ੍ਰਿੰਟਿੰਗ, ਐਡ-ਟੈਕ, ਪੇਪਰ ਮੈਨਿਊਫ਼ੈਕਚਰਿੰਗ, ਨੋਟ ਬੁੱਕਸ, ਸਕਿੱਲ ਡਿਵੈੱਲਪਮੈਂਟ, ਕਪੈਸਟੀ, ਬਿਲਡਿੰਗ, ਐਕਸਪੋਰਟ, ਫੂਡ ਐਂਡ ਬੇਵਰੇਜਿਜ਼, ਰੈਜ਼ੀਡੈਂਸੀਜ਼ ਐਂਡ ਕਮਰਸ਼ੀਅਲ ਆਫਿਸ ਸਪੇਸ ’ਚ ਰੁਚੀ ਰੱਖਦਾ ਹੈ।


Manoj

Content Editor

Related News