ਅੰਮ੍ਰਿਤਸਰ-ਜਲੰਧਰ ਟਰੇਨ ਰਹੇਗੀ ਰੱਦ: 1 ਘੰਟਾ ਦੇਰੀ ਨਾਲ ਪੁੱਜੀ ਸ਼ਤਾਬਦੀ, ਜੰਮੂਤਵੀ ਤੇ ਸ਼ਾਲੀਮਾਰ ਸਣੇ ਕਈ ਟਰੇਨਾਂ 3 ਘੰਟੇ ਲੇਟ

Sunday, Jul 07, 2024 - 12:42 PM (IST)

ਜਲੰਧਰ (ਪੁਨੀਤ)–ਰੇਲਵੇ ਵੱਲੋਂ ਕਰਤਾਰਪੁਰ ਟਰੈਕ ’ਤੇ ਕਰਵਾਏ ਜਾ ਰਹੇ ਨਾਨ-ਇੰਟਰਲਾਕਿੰਗ ਕੰਮਾਂ ਕਾਰਨ 12 ਜੁਲਾਈ ਤਕ ਵੱਖ-ਵੱਖ ਟਰੇਨਾਂ ਰੱਦ ਰਹਿਣ ਵਾਲੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਉਠਾਉਣੀਆਂ ਪੈ ਸਕਦੀਆਂ ਹਨ। ਇਸੇ ਸਿਲਸਿਲੇ ਵਿਚ ਵੱਖ-ਵੱਖ ਟਰੇਨਾਂ ਡਾਇਵਰਟ ਰੂਟਾਂ ਜ਼ਰੀਏ ਚਲਾਈਆਂ ਜਾਣਗੀਆਂ, ਜਦਕਿ ਕਈ ਟਰੇਨਾਂ ਸ਼ਾਰਟ ਟਰਮੀਨੇਟ ਰਹਿਣ ਵਾਲੀਆਂ ਹਨ। ਇਸੇ ਸਿਲਸਿਲੇ ਵਿਚ ਸ਼ਨੀਵਾਰ ਸ਼ਤਾਬਦੀ, ਜੰਮੂਤਵੀ, ਸ਼ਾਲੀਮਾਰ ਸਮੇਤ ਵੱਖ-ਵੱਖ ਟਰੇਨਾਂ 3 ਘੰਟੇ ਤਕ ਲੇਟ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪਈ।

ਰੇਲਵੇ ਵੱਲੋਂ ਤੈਅ ਕੀਤੇ ਗਏ ਸ਼ਡਿਊਲ ਮੁਤਾਬਕ ਜਲੰਧਰ ਸਿਟੀ ਤੋਂ ਅੰਮ੍ਰਿਤਸਰ ਜਾਣ ਵਾਲੀ 09771-09772 ਨੂੰ 12 ਜੁਲਾਈ ਤਕ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਤੋਂ ਛੇਹਰਟਾ (ਅੰਮ੍ਰਿਤਸਰ) ਵਿਚਕਾਰ ਚੱਲਣ ਵਾਲੀ 04591-04592 ਅਤੇ ਅੰਮ੍ਰਿਤਸਰ ਤੋਂ ਨੰਗਲ ਡੈਮ 14505-14506 ਵੀ ਇਸ ਸਮੇਂ ਦੌਰਾਨ ਨਹੀਂ ਚੱਲੇਗੀ। ਟਰੇਨਾਂ ਦੇ ਲੇਟ ਹੋਣ ਦੇ ਸਿਲਸਿਲੇ ਵਿਚ ਪੰਜਾਬ ਦੀ ਮਹੱਤਵਪੂਰਨ ਟਰੇਨ 12029 ਸਵਰਨ ਸ਼ਤਾਬਦੀ ਐਕਸਪ੍ਰੈੱਸ ਆਪਣੇ ਤੈਅ ਸਮੇਂ 12.06 ਤੋਂ ਲਗਭਗ 1 ਘੰਟੇ ਦੀ ਦੇਰੀ ਨਾਲ ਸਿਟੀ ਸਟੇਸ਼ਨ ’ਤੇ ਪੁੱਜੀ। ਇਸੇ ਤਰ੍ਹਾਂ ਨਾਲ 12469 ਜੰਮੂਤਵੀ ਐਕਸਪ੍ਰੈੱਸ ਅਤੇ 16031 ਅੰਡੇਮਾਨ ਐਕਸਪ੍ਰੈੱਸ 3 ਘੰਟੇ ਲੇਟ ਰਹੀ। ਸਵਰਨ ਐਕਸਪ੍ਰੈੱਸ 12471 ਅਤੇ 14646 ਸਰਯੂ-ਯਮੁਨਾ ਢਾਈ ਘੰਟੇ ਲੇਟ ਰਹੀ।

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤਦਿਆਂ ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 12 ਸਾਲਾ ਬੱਚੇ ਦੀ ਹੋਈ ਮੌਤ

ਇਸੇ ਤਰ੍ਹਾਂ ਨਾਲ 12919 ਮਾਲਵਾ ਐਕਸਪ੍ਰੈੱਸ, 14611 ਵੈਸ਼ਨੋ ਦੇਵੀ ਕਟੜਾ ਅਤੇ 22429 ਪਠਾਨਕੋਟ ਐਕਸਪ੍ਰੈੱਸ ਡੇਢ ਘੰਟਾ ਲੇਟ ਰਹੀ। ਇਸ ਤੋਂ ਇਲਾਵਾ ਲੇਟ ਰਹਿਣ ਵਾਲੀਆਂ ਟਰੇਨਾਂ ਵਿਚ ਅਮਰਨਾਥ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈੱਸ, ਆਮਰਪਾਲੀ, ਜੇਹਲਮ ਅਤੇ ਜਲਿਆਂਵਾਲਾ ਬਾਗ ਆਦਿ ਸ਼ਾਮਲ ਹਨ। ਉਥੇ ਹੀ, ਸ਼ਾਨ-ਏ-ਪੰਜਾਬ ਸਮੇਤ ਵੱਖ-ਵੱਖ ਟਰੇਨਾਂ ਨੂੰ ਸ਼ਨੀਵਾਰ ਰੱਦ ਰੱਖਿਆ ਗਿਆ। ਜਾਣਕਾਰੀ ਨਾ ਹੋਣ ਦੀ ਸੂਰਤ ਵਿਚ ਉਕਤ ਟਰੇਨਾਂ ਦੇ ਸਬੰਧ ਵਿਚ ਸਟੇਸ਼ਨ ਆਉਣ ਵਾਲੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਪੇਸ਼ ਆਈਆਂ। ਉਥੇ ਹੀ, ਸ਼ਤਾਬਦੀ ਨੂੰ ਦੂਜੇ ਇੰਜਣ ਨਾਲ ਚਲਾਇਆ ਗਿਆ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੇ ਮੈਦਾਨ 'ਚ ਉਤਰੇ CM ਮਾਨ, ਜਾਣੋ ਕੌਣ ਨੇ ਮੋਹਿੰਦਰ ਭਗਤ, ਜਿਸ ਲਈ 'ਆਪ' ਹੋਈ ਪੱਬਾਂ ਭਾਰ

ਟਰੇਨਾਂ ਦੇ ਰੱਦ ਹੋਣ ਕਾਰਨ ਮਿਲੇਗਾ ਪੂਰਾ ਰਿਫੰਡ
ਰੇਲਵੇ ਵੱਲੋਂ ਟਰੇਨਾਂ ਨੂੰ ਰੱਦ ਕੀਤੇ ਜਾਣ ਕਾਰਨ ਯਾਤਰੀਆਂ ਨੂੰ ਆਪਣੀਆਂ ਟਿਕਟਾਂ ਦਾ ਪੂਰਾ ਰਿਫੰਡ ਮਿਲੇਗਾ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਵੱਲੋਂ ਕੋਈ ਵੀ ਵਿਕਾਸ ਕਾਰਜ ਕਰਵਾਉਣ ਤੋਂ ਪਹਿਲਾਂ ਉਸਦਾ ਪੂਰਾ ਸ਼ਡਿਊਲ ਕੁਝ ਦਿਨ ਪਹਿਲਾਂ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਕਿ ਯਾਤਰੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ। ਸਟੇਸ਼ਨਾਂ ’ਤੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਕਾਰਨ ਯਾਤਰੀਆਂ ਨੂੰ ਆਉਣ ਵਾਲੇ ਸਮੇਂ ਵਿਚ ਜ਼ਿਆਦਾ ਸਹੂਲਤਾਂ ਮਿਲ ਸਕਣਗੀਆਂ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, ਮਧੂਮੱਖੀਆਂ ਲੜਨ ਕਾਰਨ 5 ਸਾਲਾ ਬੱਚੀ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News