ਫਗਵਾੜਾ ਵਿਚ ਖ਼ੌਫ਼ਨਾਕ ਵਾਰਦਾਤ, ਭਤੀਜੇ ਵੱਲੋਂ ਚਾਚੇ ਦਾ ਬੇਰਹਿਮੀ ਨਾਲ ਕਤਲ

02/15/2021 1:59:36 PM

ਫਗਵਾੜਾ (ਜਲੋਟਾ, ਹਰਜੋਤ)– ਫਗਵਾੜਾ ਦੇ ਪਿੰਡ ਪੰਡੋਰੀ ਵਿਖੇ ਭਤੀਜੇ ਵੱਲੋਂ ਆਪਣੇ ਹੀ ਸਕੇ ਚਾਚੇ ਦਾ ਕਥਿਤ ਤੌਰ ਉਤੇ ਗਲਾ ਘੁੱਟ ਕੇ ਕਤਲ ਕਰਨ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਇਸ ਕਤਲ ਨੂੰ ਲੈ ਕੇ ਥਾਣਾ ਸਦਰ ਪੁਲਸ ਨੇ ਦੋਸ਼ੀ ਭਤੀਜੇ ਖ਼ਿਲਾਫ਼ ਕਤਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ

ਜਾਣਕਾਰੀ ਮੁਤਾਬਕ ਕਤਲ ਕੀਤੇ ਗਏ ਚਾਚੇ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਫਗਵਾੜਾ ਦੇ ਰੂਪ ਵਜੋਂ ਹੋਈ ਹੈ। ਪੁਲਸ ਅਨੁਸਾਰ ਦੋਸ਼ੀ ਭਤੀਜਾ ਬਿਕਰਮਜੀਤ ਸਿੰਘ ਆਪਣੀ ਮਾਂ ਨਾਲ ਝਗੜਾ ਕਰ ਰਿਹਾ ਸੀ, ਜਿਸ ਨੂੰ ਹਟਾਉਣ ਲਈ ਉਸ ਦਾ ਚਾਚਾ ਜਸਵਿੰਦਰ ਸਿੰਘ ਉਨ੍ਹਾਂ ਦੇ ਕਮਰੇ ਵਿੱਚ ਗਿਆ ਤਾਂ ਉਥੇ ਦੋਸ਼ੀ ਭਤੀਜੇ ਨੇ ਆਪਣੇ ਚਾਚਾ ਜਸਵਿੰਦਰ ਸਿੰਘ ਦਾ ਜ਼ੋਰ ਨਾਲ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਜਦੋਂ ਜਸਵਿੰਦਰ ਸਿੰਘ ਨੂੰ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰ ਨੇ ਜਸਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜ੍ਹੋ :  ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ

ਥਾਣਾ ਸਦਰ ਦੇ ਐੱਸ. ਐੱਚ. ਓ. ਰਮਨ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉੱਤੇ ਉਹ ਪਿੰਡ ਪੰਡੋਰੀ ਪਹੁੰਚੇ ਤਾਂ ਪਰਿਵਾਰ ਵਾਲੇ ਜਸਵਿੰਦਰ ਸਿੰਘ ਨੂੰ ਹਸਪਤਾਲ ਲੈ ਕੇ ਗਏ ਹੋਏ ਸਨ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸ. ਐੱਚ. ਓ. ਅਨੁਸਾਰ ਜਸਵਿੰਦਰ ਸਿੰਘ ਦਾ ਭਤੀਜਾ ਬਿਕਰਮਜੀਤ ਸਿੰਘ ਮਾਨਸਿਕ ਤੌਰ ਉਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ, ਜਿਸ ਨੇ ਗਲਾ ਘੁੱਟ ਕੇ ਆਪਣੇ ਹੀ ਚਾਚੇ ਦਾ ਕਤਲ ਕਰ ਦਿੱਤਾ। 
ਇਹ ਵੀ ਪੜ੍ਹੋ : ਗੋਰਾਇਆ: 12 ਸਾਲਾ ਬੱਚੀ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਕਰਕੇ ਇੰਝ ਦਿੱਤੀ ਬੇਰਹਿਮ ਮੌਤ

ਉਨ੍ਹਾਂ ਦੱਸਿਆ ਕਿ ਤੁਸੀ ਬਿਕਰਮਜੀਤ ਸਿੰਘ ਖ਼ਿਲਾਫ਼ ਕਤਲ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਪੁਲਸ ਸੂਤਰਾਂ ਮੁਤਾਬਕ ਦੋਸ਼ੀ ਭਤੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਪੁਲਸ ਨੇ ਇਸ ਸੂਚਨਾ ਦੀ ਕਿਸੇ ਵੀ ਤਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਲਾੜੇ ਨੇ ਨਿਭਾਇਆ ਆਪਣਾ ਫਰਜ਼, ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ


shivani attri

Content Editor

Related News