ਅਮਰੀਕਾ ਤੋਂ ਪਰਤ ਰਹੇ ਪੰਜਾਬੀ ਦੀ ਜਹਾਜ਼ ''ਚ ਮੌਤ

Saturday, Jun 08, 2019 - 05:39 AM (IST)

ਅਮਰੀਕਾ ਤੋਂ ਪਰਤ ਰਹੇ ਪੰਜਾਬੀ ਦੀ ਜਹਾਜ਼ ''ਚ ਮੌਤ

ਨਡਾਲਾ, (ਸ਼ਰਮਾ)— ਪਿੰਡ ਲੱਖਣ ਕੇ ਪੱਡਾ (ਕਪੂਰਥਲਾ) ਦੇ 60 ਸਾਲਾ ਵਿਅਕਤੀ ਭੁਪਿੰਦਰਪਾਲ ਸਿੰਘ ਪੱਡਾ ਪੁੱਤਰ ਪੂਰਨ ਸਿੰਘ ਪੱਡਾ ਦੀ ਅਮਰੀਕਾ ਤੋਂ ਭਾਰਤ ਵਾਪਸ ਪਰਤ ਰਹੇ ਜਹਾਜ਼ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਛੋਟੇ ਬੇਟੇ ਬਹਮਜੋਤ ਸਿੰਘ ਪੱਡਾ ਨੇ ਦੱਸਿਆ ਕਿ ਉਸਦੇ ਪਿਤਾ ਤੇ ਮਾਤਾ ਪ੍ਰਭਦੀਪ ਕੌਰ ਬੀਤੀ 29 ਮਈ ਨੂੰ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ 'ਚ ਰਹਿੰਦੀ ਉਸਦੀ ਭੂਆ ਨੂੰ ਮਿਲਣ ਗਏ ਸਨ। ਕੁਝ ਦਿਨ ਰਹਿਣ ਪਿੱਛੋ 4 ਜੂਨ ਨੂੰ ਉਹ ਏਅਰ ਇੰਡੀਆ ਜਹਾਜ਼ ਰਾਹੀਂ ਭਾਰਤ ਵਾਪਤ ਪਰਤ ਰਹੇ ਸਨ ਤਾਂ 5 ਕੁ ਘੰਟੇ ਬਾਅਦ ਉਨ੍ਹਾਂ ਨੂੰ ਬੇਚੈਨੀ ਕਾਰਨ ਛਾਤੀ ਵਿੱਚ ਦਰਦ ਉਠਿਆ। ਇਸ ਦੌਰਾਨ ਜਹਾਜ਼ ਅਮਲੇ ਨੇ ਤੁਰੰਤ ਡਾਕਟਰੀ ਇਲਾਜ ਰਾਹੀਂ ਆਕਸੀਜਨ ਲਗਾ ਕੇ ਦਵਾਈ ਦਿੱਤੀ । ਇਸ ਦੌਰਾਨ ਉਨ੍ਹਾਂ ਕੁਝ ਰਾਹਤ ਮਹਿਸੂਸ ਕੀਤੀ। ਜਹਾਜ਼ ਅਮਲੇ ਨੇ ਉਨ੍ਹਾਂ ਨੂੰ ਇੰਗਲੈਡ ਉਤਰਣ ਦੀ ਪੇਸ਼ਕਸ਼ ਵੀ ਦਿੱਤੀ ਪਰ ਉਸਦੇ ਪਿਤਾ ਨੇ ਕਿਹਾ ਕਿ ਉਹ ਹੁਣ ਠੀਕ ਹਨ ਤੇ ਦਿੱਲੀ ਹੀ ਉਤਰਨਗੇ ਪਰ 2 ਘੰਟੇ ਬਾਅਦ ਫਿਰ ਤਕਲੀਫ ਹੋਣੀ ਸ਼ੁਰੂ ਹੋ ਗਈ, ਜਦ ਕਿ ਦਿੱਲੀ ਜਾਣ 'ਚ ਅਜੇ 6 ਘੰਟੇ ਆ ਸਮਾਂ ਲੱਗਣਾ ਸੀ। ਫਿਰ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਕਾਫੀ ਕੋਸ਼ਿਸ਼ਾਂ ਦੇ ਬਾਅਦ ਉਹਨਾਂ ਦੀ ਮੌਤ ਹੋ ਗਈ । ਇਸ ਦੌਰਾਨ ਜਹਾਜ਼ ਦੇ ਅਮਲੇ ਨੇ ਦਿੱਲੀ ਏਅਰਪੋਰਟ ਅਧਿਕਾਰੀਆ ਰਾਹੀਂ ਘਟਨਾ ਦੀ ਜਾਣਕਾਰੀ ਦਿੱਤੀ। ਦਿਤਾ ਜਾਵੇਗਾ।


author

KamalJeet Singh

Content Editor

Related News