ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
Wednesday, Apr 09, 2025 - 03:19 PM (IST)

ਸੁਲਤਾਨਪੁਰ ਲੋਧੀ (ਧੰਜੂ)- ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਹੁਸੈਨਪੁਰ ਦੂਲੋਵਾਲ ਮੇਨ ਰੋਡ 'ਤੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਗੱਲਬਾਤ ਦੌਰਾਨ ਮੋਹਿੰਦਰ ਲਾਲ ਪੁੱਤਰ ਜਾਗਰ ਰਾਮ ਨੇ ਦੱਸਿਆ ਕਿ ਮੈਂ ਆਪਣੇ ਚਾਚਾ ਦੇਸ ਰਾਜ ਪੁੱਤਰ ਮਹਿੰਗਾ ਰਾਮ ਵਾਸੀ ਲੱਧੇਵਾਲੀ ਜਲੰਧਰ ਤੋਂ ਆਪਣੀ ਸਕੂਟੀ ਐਕਟਿਵਾ ਪੀ. ਬੀ. 08 ਐੱਫ਼. ਡੀ 8781 'ਤੇ ਪਿੰਡ ਪੱਮਣ ਰਿਸ਼ਤੇਦਾਰਾਂ ਦੇ ਜਾ ਰਹੇ ਸੀ। ਜਦੋਂ ਅਸੀਂ ਪਿੰਡ ਹੁਸੈਨਪੁਰ ਦੂਲੋਵਾਲ ਨੇੜੇ ਆਏ ਤਾਂ ਪਤਾ ਨਹੀਂ ਲੱਗਾ ਸ਼ਾਇਦ ਦੇਸ ਰਾਜ ਨੂੰ ਪਿੱਛੇ ਬੈਠੇ ਨੀਂਦ ਆ ਗਈ। ਜਿਸ ਕਾਰਨ ਸਕੂਟੀ ਦਾ ਸੰਤੁਲਨ ਵਿਗੜ ਗਿਆ ਅਤੇ ਮੇਰੇ ਕੋਲੋਂ ਸਕੂਟੀ ਰੋਡ ਤੋਂ ਹੇਠਾਂ ਉੱਤਰ ਕੇ ਸਾਈਡ 'ਤੇ ਲੱਗੇ ਬੋਰਡ ਨਾਲ ਟਕਰਾ ਗਈ। ਮੈਂ ਅਤੇ ਦੇਸ ਰਾਜ ਹੇਠਾਂ ਡਿੱਗ ਪਏ। ਪੁਲਸ ਦੀ ਗੱਡੀ ਵਿਚ ਪਾ ਕੇ ਜਦੋਂ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਿਊਟੀ ਦੌਰਾਨ ਹਾਜ਼ਰ ਡਾਕਟਰਾਂ ਨੇ ਦੇਸ ਰਾਜ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਪੁੱਤ ਰਹਿੰਦਾ ਸੀ ਵਿਦੇਸ਼, ਨੂੰਹ ਨੂੰ ਵੇਖ ਸਹੁਰੇ ਦੀ ਬਦਲੀ ਨੀਅਤ, ਕਾਰਾ ਜਾਣ ਟੱਬਰ ਦੇ ਉੱਡੇ ਹੋਸ਼
ਡਿਊਟੀ ਅਫ਼ਸਰ ਏ. ਐੱਸ. ਈ. ਹਰਜਿੰਦਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਇਤਲਾਹ ਮਿਲਣ ਉਪਰੰਤ ਪੁਲਸ ਪਾਰਟੀ ਹਾਦਸੇ ਵਾਲੇ ਸਥਾਨ 'ਤੇ ਪੁੱਜੀ। ਦੇਸ ਰਾਜ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ। ਦੇਸ ਰਾਜ ਦੀ ਮ੍ਰਿਤਕ ਦੇਹ ਮੋਰਚਰੀ ਵਿਚ ਰੱਖਵਾ ਦਿੱਤੀ ਹੈ। ਪਰਿਵਾਰਕ ਮੈਂਬਰ ਆਉਣ 'ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: PSPCL ਨੂੰ ਸਖ਼ਤ ਹੁਕਮ ਜਾਰੀ, ਪੰਜਾਬ 'ਚ ਹੁਣ ਇਨ੍ਹਾਂ ਘਰਾਂ 'ਚ ਵੀ ਮਿਲੇਗਾ ਬਿਜਲੀ ਕੁਨੈਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e