ਹਾਜੀਪੁਰ ''ਚ ਜੀਪ ਤੇ ਟਿੱਪਰ ਵਿਚਾਲੇ ਹੋਈ ਟੱਕਰ, ਇਕ ਵਿਅਕਤੀ ਦੀ ਮੌਤ

Saturday, Oct 12, 2024 - 05:23 AM (IST)

ਹਾਜੀਪੁਰ ''ਚ ਜੀਪ ਤੇ ਟਿੱਪਰ ਵਿਚਾਲੇ ਹੋਈ ਟੱਕਰ, ਇਕ ਵਿਅਕਤੀ ਦੀ ਮੌਤ

ਹਾਜੀਪੁਰ (ਜੋਸ਼ੀ)- ਤਲਵਾੜਾ ਥਾਣੇ ਅਧੀਨ ਦੌਲਤਪੁਰ ਸੜਕ ’ਤੇ ਪੈਂਦੇ ਪਿੰਡ ਡੁਲਾਲ ਦੇ ਲਾਗੇ ਹੋਈ ਇਕ ਜੀਪ-ਟਿੱਪਰ ਟੱਕਰ ’ਚ ਜੀਪ ਚਾਲਕ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ׀ ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਤਲਵਾੜਾ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਵੀਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਚਲੋਲਾ, ਪੁਲਸ ਥਾਣਾ ਸਦਰ ਊਨਾ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਹੈ ਕਿ ਮੇਰਾ ਭਰਾ ਹਰਦਿਆਲ ਸਿੰਘ ਜੋ ਇਕ ਜੀਪ ਚਾਲਕ ਸੀ।

9 ਅਕਤੂਬਰ ਨੂੰ ਉਹ ਜੀਪ ਨੰਬਰ ਐੱਚ. ਪੀ.72-ਡੀ-2208 ਲੈ ਕੇ ਰਾਤ ਕਰੀਬ 8 ਵਜੇ ਚੰਬਾ (ਹਿਮਾਚਲ) ਲਈ ਰਵਾਨਾ ਹੋਇਆ ਸੀ ׀ ਉਸੇ ਰਾਤ ਕਰੀਬ 10:30 ’ਤੇ ਕਿਸੇ ਆਦਮੀ ਦਾ ਫੋਨ ਆਇਆ ਕਿ ਉਸ ਦੇ ਭਰਾ ਹਰਦਿਆਲ ਸਿਘ ਦੀ ਜੀਪ ਦੀ ਤਲਵਾੜਾ ਤੋਂ ਦੌਲਤਪੁਰ ਸੜਕ ’ਤੇ ਪੈਂਦੇ ਪਿੰਡ ਡੁਲਾਲ ਦੇ ਲਾਗੇ ਇਕ ਟਿੱਪਰ ਨੰਬਰ ਪੀ. ਬੀ. 07-ਬੀ. ਡੀ.-0036 ਦੇ ਨਾਲ ਟੱਕਰ ਹੋ ਗਈ ਹੈ ׀

ਇਹ ਵੀ ਪੜ੍ਹੋ- ਫਗਵਾੜਾ ਥਾਣੇ ਦਾ SHO ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ 

ਸੂਚਨਾ ਮਿਲਦੇ ਹੀ ਮੈਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਘਟਨਾ ਵਾਲੀ ਥਾਂ ’ਤੇ ਪੁੱਜਿਆ ਤਾਂ ਵੇਖਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ ਪੂਰੀ ਤਰਾਂ ਨਾਲ ਟੁੱਟ ਗਈ ਸੀ ਅਤੇ ਹਰਦਿਆਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਸੀ ׀ ਤਲਵਾੜਾ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਅਤੇ ਗੱਡੀਆਂ ਨੂੰ ਕਬਜ਼ੇ ’ਚ ਲਈ ਕੇ ਟਿੱਪਰ ਚਾਲਕ ਜੋ ਮੌਕੇ ਤੋਂ ਫਰਾਰ ਸੀ, ਦੇ ਖ਼ਿਲਾਫ਼ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ 281,105,324 (4) ਬੀ. ਐੱਨ. ਐੱਸ. ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀

ਇਹ ਵੀ ਪੜ੍ਹੋ- ਨਿੱਜੀ ਹਸਪਤਾਲ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ, ਸੌਰੀ ਡੈਡੀ ਮੈਂ ...
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News