ਟਰੇਨ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ
Monday, Mar 04, 2019 - 03:24 PM (IST)

ਜਲੰਧਰ (ਮਹੇਸ਼)— ਪੀ. ਏ. ਪੀ. ਪੁਲ ਨੇੜੇ ਦੇਰ ਰਾਤ ਰੇਲਵੇ ਟਰੈਕ ਤੋਂ ਰੇਲਵੇ ਪੁਲਸ ਜਲੰਧਰ ਕੈਂਟ ਨੂੰ ਇਕ 30 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਮੌਤ ਕਿਸੇ ਟਰੇਨ ਦੀ ਲਪੇਟ 'ਚ ਆਉਣ ਕਾਰਨ ਹੋਈ ਹੈ। ਜੀ. ਆਰ. ਪੀ. ਚੌਕੀ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਉਸ ਦੀ ਪਛਾਣ ਨਹੀਂ ਸਕੀ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਦਾ ਮੰਨਣਾ ਹੈ ਕਿ ਮ੍ਰਿਤਕ ਕੋਈ ਮੁਲਾਜ਼ਮ ਵੀ ਹੋ ਸਕਦਾ ਹੈ ਕਿਉਂਕਿ ਨੇੜੇ ਹੀ ਪੀ. ਏ. ਪੀ. ਦੇ ਮੁਲਾਜ਼ਮਾਂ ਦੇ ਕੁਆਰਟਰ ਵੀ ਹਨ। ਪੁਲਸ ਨੇ ਫਿਲਹਾਲ 174 ਦੀ ਕਾਰਵਾਈ ਕੀਤੀ ਹੈ ਅਤੇ ਉਸ ਦੀ ਪਛਾਣ ਨੂੰ ਲੈ ਕੇ ਕੋਸ਼ਿਸ਼ ਕੀਤੀ ਜਾ ਰਿਹਾ ਹੈ। ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾ ਹੋਣ 'ਤੇ 72 ਘੰਟਿਆਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।