ਬਿਜਲੀ ਦਾ ਝੱਟਕਾ ਲੱਗਣ ਨਾਲ ਅਸਿਸਟੈਂਟ ਲਾਈਨਮੈਨ ਦੀ ਮੌਤ

06/22/2020 3:07:13 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੇ ਪਿੰਡ ਪੰਡੋਰੀ ਖਜ਼ੂਰ 'ਚ ਬਿਜਲੀ ਦੀ ਲਾਈਨ ਠੀਕ ਕਰ ਰਹੇ ਅਸਿਸਟੈਂਟ ਲਾਈਨਮੈਨ ਬਲਵੀਰ ਸਿੰਘ ਨਿਵਾਸੀ ਮੰਡਿਆਲਾ ਨੂੰ ਬਿਜਲੀ ਦਾ ਜ਼ੋਰਦਾਰ ਝੱਟਕਾ ਲੱਗਣ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਸਾਥੀ ਕਰਮਚਾਰੀਆਂ ਅਤੇ ਲੋਕਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', 44 ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਸੂਚਨਾ ਮਿਲਦੇ ਹੀ ਬੁੱਲ੍ਹੋਵਾਲ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਬਖਸ਼ੀਸ਼ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸਿਵਲ ਹਸਪਤਾਲ ਵਿਖੇ ਮ੍ਰਿਤਕ 47 ਸਾਲਾ ਅਸਿਸਟੈਂਟ ਲਾਈਨਮੈਨ ਬਲਵੀਰ ਸਿੰਘ ਪੁੱਤਰ ਮਲਕੀਤ ਰਾਮ ਵਾਸੀ ਮੰਡਿਆਲਾ ਦੇ ਲੜਕੇ ਬਲਜਿੰਦਰ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵੀਰ ਸਿੰਘ ਪਿਛਲੇ 15 ਸਾਲਾਂ ਤੋਂ ਪਾਵਰਕਾਮ 'ਚ ਕੰਮ ਕਰ ਰਿਹਾ ਸੀ ਅਤੇ ਬੀਤੇ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਡਿਊਟੀ ਲਈ ਗਿਆ ਸੀ। ਮ੍ਰਿਤਕ ਬਲਵੀਰ ਸਿੰਘ ਆਪਣੇ ਪਿੱਛੇ ਪਤਨੀ ਕ੍ਰਿਸ਼ਨਾ ਦੇਵੀ, 2 ਬੇਟੀਆਂ ਅਤੇ 1 ਬੇਟੇ ਬਲਜਿੰਦਰ ਸਿੰਘ ਨੂੰ ਛੱਡ ਗਿਆ ਹੈ। ਥਾਣਾ ਬੁੱਲ੍ਹੋਵਾਲ 'ਚ ਤਾਇਨਾਤ ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਪੁਲਸ ਨੇ ਧਾਰਾ 174 ਤਹਿਤ ਲੋੜੀਂਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਅਫਸਰਸ਼ਾਹੀ ਤੇ ਮੰਤਰੀਆਂ ਦਾ ਵਿਵਾਦ, ਪ੍ਰਤਾਪ ਬਾਜਵਾ ਨੇ ਮੁੜ ਘੇਰੀ ਕੈਪਟਨ ਸਰਕਾਰ


shivani attri

Content Editor

Related News