20 ਗ੍ਰਾਮ ਹੈਰੋਇਨ ਸਣੇ ਇਕ ਨੋਜਵਾਨ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Saturday, Mar 07, 2020 - 12:05 PM (IST)

20 ਗ੍ਰਾਮ ਹੈਰੋਇਨ ਸਣੇ ਇਕ ਨੋਜਵਾਨ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਰੂਪਨਗਰ/ਕੁਰਾਲੀ (ਸੱਜਣ ਸੈਣੀ)— ਪੰਜਾਬ ਦੇ 'ਚੋਂ ਨਸ਼ੇ ਨੂੰ ਜੜ੍ਹੋ ਖਤਮ ਕਰਨ ਲਈ ਛੇੜੀ ਮੁਹਿੰਮ ਦੇ ਅਧੀਨ ਆਏ ਦਿਨ ਕੋਈ ਨਾਂ ਕੋਈ ਵੱਡਾ ਜਾ ਛੋਟਾ ਨਸ਼ਾ ਤਸਕਰ ਪੁਲਸ ਦੀ ਕੜਿੱਕੀ 'ਚ ਆਉਂਦਾ ਨਜ਼ਰ ਆ ਰਿਹਾ ਹੈ। ਕੁਝ ਅਜਿਹਾ ਹੀ ਇਕ ਮਾਮਲਾ ਕੁਰਾਲੀ ਥਾਣੇ 'ਚ ਦੇਖਣ ਨੂੰ ਮਿਲਿਆ, ਜਿੱਥੇ ਕੁਰਾਲੀ ਸਿਟੀ ਪੁਲਸ ਨੇ ਇਕ ਨਸ਼ਾ ਤਸਕਰ ਨੂੰ 20 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੁਰਾਲੀ ਸਿਟੀ ਥਾਣੇ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸੀਆਂ ਕਿ ਰੋਜ਼ ਦੀ ਤਰਾਂ ਪੁਲੀਸ ਪਾਰਟੀ ਨੇ ਪਪਰਾਲੀ ਰੋੜ ਸ਼ਮਸ਼ਾਨ ਘਾਟ ਦੇ ਕੋਲ ਨਾਕਾ ਲਗਾਇਆ ਹੋਇਆ ਸੀ ਤਾਂ ਇਕ ਨੋਜਵਾਨ ਨੂੰ ਸ਼ੱਕੀ ਹਾਲਾਤ 'ਚ ਘੁੰਮਦਾ ਦੇਖ ਪੁਲਸ ਪਾਰਟੀ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 20 ਗ੍ਰਾਮ ਹਿਰੋਈਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਦਾ ਨਾਂ ਕਰਨ ਹੈ ਅਤੇ ਕੁਰਾਲੀ ਸ਼ਹਿਰ ਦਾ ਹੀ ਰਹਿਣ ਵਾਲਾ ਹੈ। ਫਿਲਹਾਲ ਪੁਲਸ ਨੇ ਦੋਸ਼ੀ ਦੇ ਖਿਲਾਫ ਧਾਰਾ 21,61,85 ਦੇ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News