‘ਲੋਕ ਸਭਾ ਚੋਣਾਂ ’ਚ ਸਰਕਾਰ ਵਿਰੁੱਧ ਰੋਸ ਪ੍ਰਗਟਾ ਕੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਬਦਲ ਦਿਆਂਗੇ’

10/17/2018 1:33:37 AM

ਹੁਸ਼ਿਆਰਪੁਰ,   (ਘੁੰਮਣ)-  ਗਜ਼ਟਿਡ ਅਤੇ ਨਾਨ-ਗਜ਼ਟਿਡ ਅਨੁਸੂੂਚਿਤ ਜਾਤੀਆਂ ਤੇ ਪੱਛਡ਼ੀਆਂ ਸ਼੍ਰੇਣੀਆਂ ਮੁਲਾਜ਼ਮ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਅਤੇ ਅੰਬੇਡਕਰ ਮਿਸ਼ਨ ਕਲੱਬ (ਰਜਿ.) ਪੰਜਾਬ ਦੀਆਂ ਸੂਬਾ ਕਮੇਟੀਆਂ ਦੀ ਮੀਟਿੰਗ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਪ੍ਰਧਾਨ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ,  ਜਿਸ  ਵਿਚ ਸਮੂਹ ਜ਼ਿਲਾ ਕੋੋਰ ਕਮੇਟੀਆਂ ਦੇ ਮੈਂਬਰ ਸ਼ਾਮਲ ਹੋਏ। ਮੀਟਿੰਗ ਵਿਚ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਸੂਬੇ ਦੀ 75 ਫੀਸਦੀ ਆਬਾਦੀ ਦੇ ਹਿੱਤਾਂ ਨਾਲ ਕੀਤੇ ਜਾ ਰਹੇ ਖਿਲਵਾਡ਼ ਦਾ ਗੰਭੀਰ ਨੋਟਿਸ ਲਿਆ ਗਿਆ। ਆਗੂਆਂ ਨੇ 85ਵੀਂ ਸੋਧ ਲਾਗੂ ਕਰਵਾਉਣ, ਠੇਕਾ ਆਧਾਰਿਤ ਮੁਲਾਜ਼ਮਾਂ ਨੂੰ  ਪੂਰੀ ਤਨਖਾਹ ’ਤੇ ਤੁਰੰਤ ਰੈਗੂਲਰ ਕਰਵਾਉਣ, ਲਗਭਗ ਪੰਜਾਹ ਲੱਖ ਬੇਰੋਜ਼ਗਾਰਾਂ ਨੂੰ ਰੋਜ਼ਗਾਰ/ਬੇਰੋਜ਼ਗਾਰੀ ਭੱਤਾ, 28 ਲੱਖ ਵਿਦਿਆਰਥੀਆਂ ਦਾ ਵਜ਼ੀਫਾ ਨਿਯਮਤ  ਬਿਨਾਂ ਆਮਦਨ ਸ਼ਰਤ ਕਰਵਾਉਣ ਆਦਿ ਭੱਖਦੇ ਮਸਲਿਆਂ ਦੇ ਹੱਲ ਲਈ ਸੰਘਰਸ਼ ਦਾ ਐਲਾਨ ਕਰਦੇ ਹੋਏ ਸਰਕਾਰ ਨੂੰ ਤਾਡ਼ਨਾ ਕੀਤੀ ਕਿ ਉਕਤ ਮੰਗਾਂ ਨੂੰ ਮੰਨਣ ਦਾ ਤੁਰੰਤ ਐਲਾਨ ਕਰੇ,  ਨਹੀਂ ਤਾਂ  ਭਵਿੱਖ ਵਿਚ ਚੰਡੀਗਡ਼੍ਹ ਵਿਖੇ ਪੱਕਾ ਮੋਰਚਾ ਲਾ ਕੇ ਲੋਕ ਸਭਾ ਚੋਣਾਂ ਵਿਚ ਸਰਕਾਰ ਵਿਰੁੱਧ ਰੋਸ ਪ੍ਰਗਟਾ ਕੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਬਦਲ ਦਿਆਂਗੇ। ਆਗੂਆਂ ਨੇ ਕਿਹਾ ਕਿ 21 ਅਕਤੂਬਰ ਤੋਂ 2 ਨਵੰਬਰ ਤੱਕ ਜ਼ਿਲਾ ਪੱਧਰੀ ਰੋਸ ਮੁਜ਼ਾਹਰਿਆਂ ਰਾਹੀਂ ਸਰਕਾਰ ਦਾ ਪਿੱਟ-ਸਿਆਪਾ ਕੀਤਾ ਜਾਵੇਗਾ ਅਤੇ 31 ਅਕਤੂਬਰ ਤੋਂ 10 ਨਵੰਬਰ ਤੱਕ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਰਕਾਰ ਦੀਆਂ ਦਲਿਤ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰ ਕੇ ਚੰਡੀਗਡ਼੍ਹ ਦੇ ਸੰਘਰਸ਼ ਲਈ ਲਾਮਬੰਦ ਕੀਤਾ ਜਾਵੇਗਾ। 
ਇਸ ਮੌਕੇ ਜੱਗਾ ਸਿੰਘ, ਸੁਖਦੇਵ ਸਿੰਘ, ਮੁਨਸ਼ੀ ਸਿੰਘ, ਦਿਲਵਾਰਾ ਸਿੰਘ ਸੰਗਰੂਰ, ਪ੍ਰਿੰਸੀਪਲ ਰਾਮ ਆਸਰਾ, ਹਰਮੇਸ਼ ਕੁਮਾਰ ਜਲੰਧਰ, ਸ਼ਿਵ ਸਿੰਘ ਬੰਗਡ਼, ਬਲਦੇਵ ਸਿੰਘ ਧੁੱਗਾ, ਜਸਪਾਲ ਸਿੰਘ ਹੁਸ਼ਿਆਰਪੁਰ, ਜਸਵੰਤ ਰਾਏ ਬਠਿੰਡਾ, ਮਨੋਹਰ ਲਾਲ, ਲੈਕ. ਪ੍ਰੇਮ ਕੁਮਾਰ ਫਰੀਦਕੋਟ, ਰਣਜੀਤ ਸਿੰਘ ਲੱਧਡ਼, ਰੇਸ਼ਮ ਸਿੰਘ, ਮੇਲਾ ਸਿੰਘ ਲੁਧਿਆਣਾ, ਗੁਰਬਖਸ਼ ਸਿੰਘ, ਡਾ. ਸੁਖਵਿੰਦਰ ਸਿੰਘ ਬਰਨਾਲਾ, ਡਾ. ਰੇਸ਼ਮ ਸਿੰਘ ਅਟਵਾਲ, ਲੈਕ. ਮੇਵਾ ਸਿੰਘ ਪਟਿਆਲਾ, ਸੰਜੀਵ ਕੁਮਾਰ ਬੈਂਸ ਫਤਿਹਗਡ਼੍ਹ ਸਾਹਿਬ, ਕੇਵਲ ਸਿੰਘ, ਬਲਵੀਰ ਸਿੰਘ, ਹਰੀ ਸਿੰਘ ਵਾਟਰ ਸਪਲਾਈ ਵਿਭਾਗ, ਬਲਵੰਤ ਸਿੰਘ ਮਾਲ ਵਿਭਾਗ, ਪ੍ਰਿੰਸੀਪਲ ਮੇਜਰ ਸਿੰਘ, ਨਾਜ਼ਰ ਸਿੰਘ, ਹਰਵਿੰਦਰ ਸਿੰਘ ਭੱਠਲ, ਜਗਜੀਤ ਇੰਦਰ ਸਿੰਘ ਡੀ. ਈ. ਓ. ਆਦਿ ਮੁੱਖ ਤੌਰ ’ਤੇ ਹਾਜ਼ਰ ਸਨ।


Related News