ਦੁਕਾਨਦਾਰ ਨੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ, ਸ਼ਰੇਆਮ ਪਿਲਾਈ ਜਾ ਰਹੀ ਸ਼ਰਾਬ
Monday, Jan 20, 2025 - 12:08 PM (IST)
ਜਲੰਧਰ (ਕੁੰਦਨ, ਪੰਕਜ)- ਜਲੰਧਰ ਦੀ 120 ਫੁੱਟੀ ਰੋਡ 'ਤੇ ਪੈਟਰੋਲ ਪੰਪ ਦੇ ਕੋਲ ਆਰ ਚਿਕਨ ਦੇ ਨਾਂ ਨਾਲ ਮਸ਼ਹੂਰ ਦੁਕਾਨ 'ਤੇ ਸ਼ਾਮ ਹੁੰਦੇ ਹੀ ਦੁਕਾਨ ਦੇ ਬਾਹਰ ਟੇਬਲ ਅਤੇ ਕੁਰਸੀਆਂ ਲਗਾ ਕੇ ਸ਼ਰੇਆਮ ਦੁਕਾਨ ਦੇ ਬਾਹਰ ਅਤੇ ਅੰਦਰ ਸ਼ਰਾਬ ਪਿਲਾਈ ਜਾ ਰਹੀ ਹੈ। ਇਸ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਆਪਣੀ ਦੁਕਾਨ ਦੇ ਬਾਹਰ ਸ਼ਰਾਬ ਪਿਲਾ ਕੇ ਉਕਤ ਦੁਕਾਨਦਾਰ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਸਾਵਧਾਨ, 26 ਜਨਵਰੀ ਤੋਂ ਘਰ-ਘਰ ਪਹੁੰਚਣਗੇ ਚਲਾਨ
ਇਥੇ ਦੱਸ ਦੇਈਏ ਕਿ ਇਸ ਦੀ ਥੋੜ੍ਹੀ ਦੂਰੀ 'ਤੇ ਏ. ਸੀ. ਪੀ. ਵੈਸਟ ਦਾ ਦਫ਼ਤਰ ਅਤੇ ਥਾਣਾ ਨੰਬਰ 5 ਦਾ ਪੁਲਸ ਸਟੇਸ਼ਨ ਪੈਂਦਾ ਹੈ। ਇਸ ਦੇ ਬਾਵਜੂਦ ਵੀ ਇਸ ਤਰ੍ਹਾਂ ਸ਼ਰਾਬ ਪਿਲਾਉਣਾ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਸਭ ਪੁਲਸ ਵਾਲਿਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਹੋਣਾ ਸੰਭਵ ਨਹੀਂ ਹੈ। ਪੱਛਮੀ ਖੇਤਰ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਦੁਕਾਨਦਾਰਾਂ ਵਿਰੁੱਧ ਕਾਨੂੰਨ ਤਹਿਤ ਢੁੱਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜੋ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਦੇ ਵਿਚਕਾਰ ਸ਼ਰਾਬ ਪਰੋਸਦੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e