ਜਲੰਧਰ-ਫਗਵਾੜਾ ਹਾਈਵੇਅ ’ਤੇ ਸਥਿਤ ਫਲੈਟਾਂ ਤੋਂ ਸ਼ੱਕੀ ਹਾਲਾਤ ’ਚ ਵਕੀਲ ਲਾਪਤਾ, ਮਚਿਆ ਹੰਗਾਮਾ

Monday, Apr 28, 2025 - 07:00 PM (IST)

ਜਲੰਧਰ-ਫਗਵਾੜਾ ਹਾਈਵੇਅ ’ਤੇ ਸਥਿਤ ਫਲੈਟਾਂ ਤੋਂ ਸ਼ੱਕੀ ਹਾਲਾਤ ’ਚ ਵਕੀਲ ਲਾਪਤਾ, ਮਚਿਆ ਹੰਗਾਮਾ

ਜਲੰਧਰ (ਸੁਧੀਰ)-ਸਥਾਨਕ ਜਲੰਧਰ-ਫਗਵਾੜਾ ਹਾਈਵੇਅ ’ਤੇ ਸਥਿਤ ਫਲੈਟਾਂ ਤੋਂ ਸ਼ੱਕੀ ਹਾਲਾਤ ’ਚ ਇਕ ਵਕੀਲ ਦੇ ਲਾਪਤਾ ਹੋਣ ਦੀ ਸੂਚਨਾ ਨਾਲ ਹੰਗਾਮਾ ਮਚ ਗਿਆ। ਲਗਭਗ 8 ਦਿਨ ਬੀਤ ਜਾਣ ਦੇ ਬਾਅਦ ਵੀ ਫਿਲਹਾਲ ਲਾਪਤਾ ਵਕੀਲ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਬੀਤੇ ਸ਼ਨੀਵਾਰ ਜਲੰਧਰ ਵਾਸੀ ਇਕ ਵਕੀਲ ਆਪਣੇ ਪਰਿਵਾਰ ਵਾਲਿਆਂ ਨੂੰ ਜਲੰਧਰ-ਫਗਵਾੜਾ ਹਾਈਵੇ ’ਤੇ ਸਥਿਤ ਆਪਣੇ ਫਲੈਟ ’ਚ ਰਾਤ ਰੁਕਣ ਦੀ ਗੱਲ ਕਹਿ ਕੇ ਘਰੋਂ ਗਿਆ ਪਰ ਐਤਵਾਰ ਨੂੰ ਵੀ ਉਹ ਘਰ ਨਾ ਪਰਤਿਆ। ਐਤਵਾਰ ਦੀ ਛੁੱਟੀ ਹੋਣ ਕਾਰਨ ਪਰਿਵਾਰ ਨੇ ਉਸ ਨੂੰ ਫੋਨ ਵੀ ਨਹੀਂ ਕੀਤਾ। ਸੋਮਵਾਰ ਜਦੋਂ ਪਰਿਵਾਰ ਵਾਲਿਆਂ ਨੇ ਫੋਨ ਕੀਤਾ ਤਾਂ ਵਕੀਲ ਦਾ ਫੋਨ ਬੰਦ ਆ ਰਿਹਾ ਸੀ। ਪਰਿਵਾਰ ਨੇ ਦੇਰ ਸ਼ਾਮ ਦੁਬਾਰਾ ਫੋਨ ਕੀਤਾ ਤਾਂ ਉਹ ਬੰਦ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ, 355 ਪੁਲਸ ਮੁਲਾਜ਼ਮਾਂ ਦੇ ਤਬਾਦਲੇ

ਪਰਿਵਾਰ ਵਾਲੇ ਉਕਤ ਫਲੈਟ ’ਚ ਪਹੁੰਚੇ ਤੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਬਾਹਰ ਨਾ ਆਇਆ। ਪਰਿਵਾਰ ਨੇ ਇਸ ਮਾਮਲੇ ਸਬੰਧੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਲਿਖਤੀ ਸ਼ਿਕਾਇਤ ਕੀਤੀ, ਜਿਸ ’ਤੇ ਉਨ੍ਹਾਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਪੁਲਸ ਟੀਮ ਦਾ ਗਠਨ ਕੀਤਾ। ਮਾਮਲਾ ਫਗਵਾੜਾ ਪੁਲਸ ਦੀ ਹੱਦਬੰਦੀ ’ਚ ਆਉਂਦਾ ਦੇਖ ਕੇ ਕਮਿਸ਼ਨਰੇਟ ਪੁਲਸ ਨੇ ਮਾਮਲੇ ਦੀ ਜਾਂਚ ਕਪੂਰਥਲਾ ਪੁਲਸ ਨੂੰ ਸੌਂਪ ਦਿੱਤੀ ਪਰ ਲਗਭਗ 1 ਹਫ਼ਤਾ ਬੀਤ ਜਾਣ ਦੇ ਬਾਅਦ ਵੀ ਪੁਲਸ ਲਾਪਤਾ ਵਕੀਲ ਨੂੰ ਲੱਭ ਨਹੀਂ ਸਕੀ।

ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਗਵਾੜਾ (ਕਪੂਰਥਲਾ) ਪੁਲਸ ਨੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਮਾਮਲੇ ’ਚ ਪੀੜਤ ਪੱਖ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਪੁਲਸ ਨੇ ਇਸ ਮਾਮਲੇ ’ਚ ਲਗਭਗ 3-4 ਲੋਕਾਂ ਨੂੰ ਰਾਊਂਡਅਪ ਕੀਤਾ ਹੈ, ਜਿਨ੍ਹਾਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਇਸ ਮਾਮਲੇ ਦੀ ਅਧਿਕਾਰਿਕ ਤੌਰ ’ਤੇ ਪੁਸ਼ਟੀ ਨਹੀਂ ਹੋਈ।

ਇਹ ਵੀ ਪੜ੍ਹੋ: ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ

ਲਾਪਤਾ ਵਕੀਲ ਦੀ ਕਾਰ ਲੁਧਿਆਣਾ ਤੋਂ ਬਰਾਮਦ
ਸੂਤਰਾਂ ਤੋਂ ਮਿਲੀ ਜਾਣਕਾਰੀ ਸ਼ੱਕੀ ਹਾਲਾਤ ’ਚ ਲਾਪਤਾ ਵਕੀਲ ਦੀ ਕਾਰ ਲੁਧਿਆਣਾ ’ਚ ਸ਼ੱਕੀ ਹਾਲਾਤ ’ਚ ਖੜ੍ਹੀ ਮਿਲੀ ਹੈ। ਲੁਧਿਆਣਾ ਪੁਲਸ ਨੇ ਇਸ ਬਾਰੇ ਜਲੰਧਰ ਪੁਲਸ ਅਤੇ ਵਕੀਲ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਵੀ ਲੁਧਿਆਣਾ ਪਹੁੰਚੀ ਅਤੇ ਕਾਰ ਨੂੰ ਬਰਾਮਦ ਕਰ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਪੁਲਸ ਨੇ ਫਲੈਟਾਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਅਤੇ ਲੁਧਿਆਣਾ ਦੇ ਰਸਤੇ ’ਚ ਟੋਲ ਪਲਾਜ਼ਾ ਅਤੇ ਹੋਰ ਕਈ ਥਾਵਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ, ਜਿਸ ਦੇ ਆਧਾਰ ’ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਕੈਂਟ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਇਹ ਲੋਕ, ਬ੍ਰਿਗੇਡੀਅਰ ਨੇ 4 ਵਜੇ ਤੱਕ ਦਾ...

ਕਮਿਸ਼ਨਰੇਟ ਪੁਲਸ ਅਤੇ ਫਗਵਾੜਾ ਪੁਲਸ ਸਾਂਝੇ ਰੂਪ ਨਾਲ ਕਰ ਰਹੀਆਂ ਮਾਮਲੇ ਦੀ ਜਾਂਚ : ਪੁਲਸ ਕਮਿਸ਼ਨਰ
ਇਸ ਮਾਮਲੇ ਨੂੰ ਟ੍ਰੇਸ ਕਰਨ ਲਈ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਨੋਟਿਸ ’ਚ ਆਉਂਦੇ ਹੀ ਉਨ੍ਹਾਂ ਮਾਮਲੇ ਦੀ ਆਪਣੀ ਸੁਪਰਵਿਜ਼ਨ ’ਚ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਪੁਲਸ ਟੀਮ ਨੂੰ ਮਾਮਲੇ ਦੀ ਜਾਂਚ ਲਈ ਜਲੰਧਰ-ਫਗਵਾੜਾ ਹਾਈਵੇ ’ਤੇ ਸਥਿਤ ਫਲੈਟਾਂ ’ਚ ਭੇਜਿਆ, ਜਿਥੇ ਕਮਿਸ਼ਨਰੇਟ ਪੁਲਸ ਨੂੰ ਇਸ ਮਾਮਲੇ ’ਚ ਕਈ ਅਹਿਮ ਸੁਰਾਗ ਮਿਲੇ। ਉਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਫਗਵਾੜਾ (ਕਪੂਰਥਲਾ) ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਜ਼ਿਲਿਆਂ ਦੀ ਪੁਲਸ ਨੇ ਸਾਂਝੇ ਰੂਪ ਨਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਉਹ ਕਪੂਰਥਲਾ ਪੁਲਸ ਨਾਲ ਲਗਾਤਾਰ ਸੰਪਰਕ ’ਚ ਹਨ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਕਮਿਸ਼ਨਰੇਟ ਅਤੇ ਫਗਵਾੜਾ ਪੁਲਸ ਨੂੰ ਇਸ ਮਾਮਲੇ ’ਚ ਕਈ ਅਹਿਮ ਸੁਰਾਗ ਮਿਲੇ ਹਨ। ਪੁਲਸ ਨੇ ਪੁੱਛਗਿੱਛ ਲਈ ਕੁਝ ਲੋਕਾਂ ਨੂੰ ਹਿਰਾਸਤ ’ਚ ਵੀ ਲਿਆ ਹੈ ਅਤੇ ਪੁਲਸ ਫੜੇ ਗਏ ਲੋਕਾਂ ਨਾਲ ਵੀ ਇਸ ਮਾਮਲੇ ’ਚ ਕਈ ਅਹਿਮ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਸਖ਼ਤ ਹੁਕਮ ਜਾਰੀ, ਰਜਿਸਟਰੀਆਂ ਵਾਲੇ ਵੀ ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News