ਜਲੰਧਰ: ਲੇਡੀਜ਼ ਜਿਮਖਾਨਾ ਦੀਆਂ ਚੋਣਾਂ ਵਿਵਾਦਾਂ ’ਚ ਘਿਰੀਆਂ

Wednesday, Dec 08, 2021 - 04:21 PM (IST)

ਜਲੰਧਰ: ਲੇਡੀਜ਼ ਜਿਮਖਾਨਾ ਦੀਆਂ ਚੋਣਾਂ ਵਿਵਾਦਾਂ ’ਚ ਘਿਰੀਆਂ

ਜਲੰਧਰ (ਖੁਰਾਣਾ)- ਮੇਨ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਕਾਫ਼ੀ ਚੁੱਕ-ਥੱਲ ਵੇਖਣ ਨੂੰ ਮਿਲ ਹੀ ਰਹੀ ਹੈ ਪਰ 15 ਦਸੰਬਰ ਨੂੰ ਹੋਣ ਜਾ ਰਹੀਆਂ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਉਸ ਸਮੇਂ ਵਿਵਾਦਾਂ ਵਿਚ ਘਿਰ ਗਈਆਂ ਜਦੋਂ ਨਾਮਜ਼ਦਗੀ ਕਾਗਜ਼ ਭਰਨ ਦੇ ਆਖਰੀ ਦਿਨ ਇਕ ਉਮੀਦਵਾਰ ਵੱਲੋਂ ਭਰਿਆ ਨਾਮਜ਼ਦਗੀ ਕਾਗਜ਼ ਵਿਵਾਦ ਦਾ ਵਿਸ਼ਾ ਬਣ ਗਿਆ। ਇਕ ਗਰੁੱਪ ਨੇ ਰਿਟਰਨਿੰਗ ਅਧਿਕਾਰੀ ਸਾਹਮਣੇ ਦੋਸ਼ ਲਾਇਆ ਕਿ ਅੱਜ ਸ਼੍ਰੀਮਤੀ ਨੀਲਮ ਠਾਕੁਰ ਨੇ ਫੂਡ ਸੈਕਟਰੀ ਅਹੁਦੇ ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤਾ, ਜਦਕਿ ਉਹ ਕੱਲ ਬਤੌਰ ਐਗਜ਼ੀਕਿਊਟਿਵ ਉਮੀਦਵਾਰ ਆਪਣਾ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਚੁੱਕੇ ਸਨ ਅਤੇ ਉਥੇ ਮੌਜੂਦ ਸਟਾਫ਼ ਨੇ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਵੀ ਸੀ। ਇਸ ਗਰੁੱਪ ਦਾ ਕਹਿਣਾ ਸੀ ਕਿ ਇਕ ਵਾਰ ਇਕ ਅਹੁਦੇ ਲਈ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਪਤਾ ਲੱਗਾ ਹੈ ਕਿ ਉਮੀਦਵਾਰਾਂ ਕੋਲੋਂ ਕਾਗਜ਼ ਲੈਣ ਵਾਲੇ ਸਟਾਫ ਨੇ ਆਪਣੀ ਗਲਤੀ ਵੀ ਸਵੀਕਾਰ ਵੀ ਕੀਤੀ ਹੈ।

ਇਹ ਵੀ ਪੜ੍ਹੋ: ਮੱਥੇ ’ਤੇ ‘ਬਿੰਦੀ’ ਲਾਉਂਦੇ ਸਮੇਂ ਲਾਸ਼ ਨੂੰ ਵੇਖ ਰੋਂਦੇ ਬੋਲੀ ਭੈਣ, ‘ਸੁਹਾਗਣ ਵਿਦਾ ਹੋਣਾ ਚਾਹੁੰਦੀ ਸੀ ਮੇਰੀ ਭੈਣ'

PunjabKesari

ਉਨ੍ਹਾਂ ਗਲਤੀ ਨਾਲ ਨੀਲਮ ਠਾਕੁਰ ਦਾ ਨਾਂ ਲੈ ਦਿੱਤਾ, ਜਦੋਂ ਕਿ ਨਾਮਜ਼ਦਗੀ ਕਾਗਜ਼ ਕਿਸੇ ਹੋਰ ਨੇ ਭਰਿਆ ਸੀ। ਇਸ ਮਾਮਲੇ ਵਿਚ ਕਿਰਨ ਭਾਰਤੀ ਨੇ ਦੱਸਿਆ ਕਿ ਸ਼੍ਰੀਮਤੀ ਨੀਲਮ ਠਾਕੁਰ ਨੇ ਸੋਮਵਾਰ ਨੂੰ ਐਗਜ਼ੀਕਿਊਟਿਵ ਅਹੁਦੇ ਦੇ ਉਮੀਦਵਾਰ ਵਜੋਂ ਸਿਰਫ ਇੰਟਰੋਡਕਸ਼ਨ ਦਿੱਤੀ ਸੀ ਅਤੇ ਕੋਈ ਨਾਮਜ਼ਦਗੀ ਕਾਗਜ਼ ਨਹੀਂ ਭਰਿਆ ਸੀ। ਅੱਜ ਉਨ੍ਹਾਂ ਆਪਣਾ ਵਿਚਾਰ ਬਦਲ ਲਿਆ ਅਤੇ ਬਤੌਰ ਫੂਡ ਸੈਕਟਰੀ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤਾ, ਜਿਸ ਵਿਚ ਕੁਝ ਵੀ ਗਲਤ ਨਹੀਂ ਹੈ।

PunjabKesari

ਇਸ ਵਿਚਕਾਰ ਚੋਣਾਂ ਵਿਚ ਖੜ੍ਹੇ ਇਕ ਗਰੁੱਪ ਦਾ ਇਹ ਵੀ ਦੋਸ਼ ਸੀ ਕਿ ਨਾਮਜ਼ਦਗੀ ਕਾਗਜ਼ਾਂ ਵਿਚ ਪਨਿਸ਼ਮੈਂਟ ਸਬੰਧੀ ਕਲਾਜ਼ ਸਾਫ਼ ਲਿਖੀ ਹੋਈ ਹੈ ਅਤੇ ਉਸ ’ਤੇ ਯੈੱਸ ਜਾਂ ਨੋ ਲਿਖਣਾ ਹੁੰਦਾ ਹੈ ਪਰ ਇਕ ਉਮੀਦਵਾਰ ਨੂੰ ਲੇਡੀਜ਼ ਜਿਮਖਾਨਾ ਦੀ ਹੀ ਇਕ ਟਰਮ ਵਿਚ ਪਨਿਸ਼ਮੈਂਟ ਮਿਲ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਲਿਖਿਆ ਸੌਰੀ ਲੈਟਰ ਵੀ ਕਲੱਬ ਦੇ ਰਿਕਾਰਡ ਵਿਚ ਦਰਜ ਹੈ। ਕੁਝ ਉਮੀਦਵਾਰਾਂ ਦਾ ਕਹਿਣਾ ਸੀ ਕਿ ਜੇਕਰ ਨਾਮਜ਼ਦਗੀ ਕਾਗਜ਼ਾਂ ਵਿਚ ਅਜਿਹੀਆਂ ਬੇਨਿਯਮੀਆਂ ਪਾਈਆਂ ਗਈਆਂ ਤਾਂ ਕੁਝ ਲੋਕ ਚੋਣਾਂ ਦਾ ਬਾਈਕਾਟ ਤੱਕ ਕਰ ਸਕਦੇ ਹਨ, ਇਸ ਲਈ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਦੋਵੇਂ ਵਿਵਾਦ ਗਰਮਾ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ’ਚ ਬਾਦਲ ਪਰਿਵਾਰ ਨੂੰ ਝਟਕਾ ਦੇਣ ਲਈ ਭਾਜਪਾ ਨੇ ਤਿਆਰ ਕੀਤੀ ਰਣਨੀਤੀ

PunjabKesari

ਇਹ ਵੀ ਪੜ੍ਹੋ: ਵਿਰਾਸਤ-ਏ-ਖਾਲਸਾ ਪੁੱਜੇ CM ਚੰਨੀ ਨੇ ਕਈ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ, ਕੀਤੇ ਵੱਡੇ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News