ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਨੇ ਲਈ ਇਕ ਹੋਰ ਜਾਨ, ਮ੍ਰਿਤਕਾਂ ਦੀ ਗਿਣਤੀ ਹੋਈ 194

Monday, Dec 21, 2020 - 10:28 PM (IST)

ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਨੇ ਲਈ ਇਕ ਹੋਰ ਜਾਨ, ਮ੍ਰਿਤਕਾਂ ਦੀ ਗਿਣਤੀ ਹੋਈ 194

ਕਪੂਰਥਲਾ, (ਮਹਾਜਨ)-ਕੋਰੋਨਾ ਵਾਇਰਸ ਨੇ ਸੋਮਵਾਰ ਨੂੰ ਇੱਕ ਹੋਰ ਜ਼ਿਲ੍ਹਾ ਵਾਸੀ ਦੀ ਜਾਨ ਲੈ ਲਈ। ਇੱਕ ਹੋਰ ਮੌਤ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 194 ਹੋ ਗਈ ਕੋਰੋਨਾ ਨਾਲ 45 ਸਾਲਾ ਔਰਤ ਵਾਸੀ ਪਿੰਡ ਜੱਬੋਵਾਲ ਦੀ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਮੌਤ ਹੋ ਗਈ। ਉੱਥੇ ਹੀ ਜਿਲੇ ’ਚ 6 ਨਵੇਂ ਕਰੋਨਾ ਦੇ ਮਰੀਜ ਪਾਜੀਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ 8 ਲੋਕਾਂ ਦੇ ਠੀਕ ਹੋਣ ‘ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ’ਚ ਸੋਮਵਾਰ ਨੂੰ ਕੁੱਲ 1552 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 305, ਫਗਵਾਡ਼ਾ ਤੋਂ 317, ਭੁਲੱਥ ਤੋਂ 58, ਸੁਲਤਾਨਪੁਰ ਲੋਧੀ ਤੋਂ 71, ਬੇਗੋਵਾਲ ਤੋਂ 133, ਢਿਲਵਾਂ ਤੋਂ 155, ਕਾਲਾ ਸੰਘਿਆਂ ਤੋਂ 136, ਫੱਤੂਢੀਂਗਾ ਤੋਂ 120, ਪਾਂਛਟਾ ਤੋਂ 154 ਤੇ ਟਿੱਬਾ ਤੋਂ 103 ਲੋਕਾਂ ਦੇ ਸੈਂਪਲ ਲਏ ਗਏ ਹਨ।


author

Deepak Kumar

Content Editor

Related News