ਨਵੀਆਂ ਲੱਗ ਰਹੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਤੋਂ ਵੀ ਖੁਸ਼ ਨਹੀਂ ਕਈ ਕੌਂਸਲਰ

02/28/2021 5:14:37 PM

ਜਲੰਧਰ (ਖੁਰਾਣਾ)–ਇਸ ਸਮੇਂ ਸਮਾਰਟ ਸਿਟੀ ਦੇ ਫੰਡ ਨਾਲ ਸ਼ਹਿਰ ਵਿਚ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦਾ ਪ੍ਰਾਜੈਕਟ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ਤਹਿਤ ਹੁਣ ਤੱਕ ਕਰੀਬ 10 ਹਜ਼ਾਰ ਪੁਰਾਣੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ ਉਥੇ ਨਵੀਆਂ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਚੁੱਕੀਆਂ ਹਨ ਪਰ ਸ਼ਹਿਰ ਦੇ ਵਧੇਰੇ ਕੌਂਸਲਰ ਨਵੀਆਂ ਲੱਗ ਰਹੀਆਂ ਲਾਈਟਾਂ ਤੋਂ ਵੀ ਖੁਸ਼ ਨਹੀਂ ਹਨ। ਉਨ੍ਹਾਂ ਇਸ ਮਾਮਲੇ ਵਿਚ ਮੇਅਰ ਨੂੰ ਸ਼ਿਕਾਇਤ ਵੀ ਲਾਈ ਹੈ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਨਵੀਆਂ ਲਾਈਟਾਂ ਲਾ ਰਹੀ ਕੰਪਨੀ ਪੁਰਾਣੀਆਂ ਲਾਈਟਾਂ ਦੀ ਥਾਂ ’ਤੇ ਹੀ ਨਵੀਆਂ ਲਾਈਟਾਂ ਲਾਈ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਕੁਝ ਵੀ ਬਦਲਿਆ ਨਹੀਂ ਜਾ ਰਿਹਾ ਅਤੇ ਪੁਰਾਣਾ ਇਨਫਰਾਸਟਰੱਕਚਰ ਹੀ ਬਹਾਲ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼

ਦੂਜੇ ਪਾਸੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਨੂੰ ਦਿੱਤੇ ਗਏ ਟੈਂਡਰ ਵਿਚ ਪੁਰਾਣੀਆਂ ਲਾਈਟਾਂ ਨੂੰ ਬਦਲਣ ਦਾ ਹੀ ਵਰਕ ਸਕੋਪ ਹੈ ਅਤੇ ਸ਼ਹਿਰ ਦੇ ਸਾਰੇ ਸਟਰੀਟ ਲਾਈਟ ਇਨਫਰਾਸਟਰੱਕਚਰ ਨੂੰ ਇਕਦਮ ਬਦਲਿਆ ਨਹੀਂ ਜਾ ਸਕਦਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਗਲੀਆਂ-ਸੜਕਾਂ ਦੇ ਸਾਈਜ਼ ਆਦਿ ਦੇਖ ਕੇ ਹੀ ਓਨੇ ਵਾਰਡ ਦੀ ਨਵੀਂ ਲਾਈਟ ਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਮਾਹਿਲਪੁਰ ’ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਪਤਨੀ ਨੂੰ ਵੱਢ ਦਿੱਤੀ ਦਰਦਨਾਕ ਮੌਤ, ਸੱਸ-ਸਹੁਰੇ ਨੂੰ ਵੀ ਵੱਢਿਆ

3 ਤਰ੍ਹਾਂ ਦੀਆਂ ਲੱਗ ਰਹੀਆਂ ਲਾਈਟਾਂ
ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਤਹਿਤ ਸ਼ਹਿਰ ਵਿਚ ਤਿੰਨ ਤਰ੍ਹਾਂ ਦੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਲਾਈਆਂ ਜਾ ਰਹੀਆਂ ਹਨ। ਸ਼ਹਿਰ ਵਿਚ ਜਿੱਥੇ-ਜਿੱਥੇ ਪੁਰਾਣੀ ਸਟਰੀਟ ਲਾਈਟ ਵਜੋਂ ਟਿਊਬ ਲੱਗੀ ਹੋਈ ਹੈ, ਉਸ ਨੂੰ ਉਤਾਰ ਕੇ ਉਥੇ 18 ਵਾਟ ਦੀ ਐੱਲ. ਈ. ਡੀ. ਲਾਈਟ ਲਾਈ ਜਾ ਰਹੀ ਹੈ, ਜਦੋਂ ਕਿ ਜਿਨ੍ਹਾਂ ਲਾਈਟਾਂ ਵਿਚ 70 ਵਾਟ ਦੇ ਸੋਡੀਅਮ ਬੱਲਬ ਲੱਗੇ ਹੋਏ ਸਨ, ਉਥੇ 35 ਵਾਟ ਦੀ ਐੱਲ. ਈ. ਡੀ. ਲਾਈਟ ਫਿੱਟ ਕੀਤੀ ਜਾ ਰਹੀ ਹੈ। ਜਿਨ੍ਹਾਂ ਸੜਕਾਂ ’ਤੇ 150 ਵਾਟ ਦੀਆਂ ਪੁਰਾਣੀਆਂ ਲਾਈਟਾਂ ਲੱਗੀਆਂ ਸਨ, ਉਥੇ ਹੁਣ 70 ਵਾਟ ਦੀਆਂ ਨਵੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ।
ਕੰਪਨੀ ਦੀਆਂ ਟੀਮਾਂ ਗਲੀਆਂ-ਸੜਕਾਂ ਦੇ ਸਾਈਜ਼ ਵੇਖ ਕੇ ਆਪਣੇ ਹਿਸਾਬ ਨਾਲ ਲਾਈਟਾਂ ਲਾ ਰਹੀਆਂ ਹਨ, ਜਿਨ੍ਹਾਂ ਤੋਂ ਕਈ ਕੌਂਸਲਰ ਖੁਸ਼ ਨਹੀਂ ਹਨ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਨਿਗਮ ਅਧਿਕਾਰੀਆਂ ਦੀ ਟੀਮ ਨੇ ਦਿੱਲੀ ਜਾ ਕੇ ਕੰਪਨੀ ਦੇ ਪਲਾਂਟ ਵਿਚ 30 ਹਜ਼ਾਰ ਹੋਰ ਨਵੀਆਂ ਲਾਈਟਾਂ ਦੀ ਚੈਕਿੰਗ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੀ ਇਹ ਲਾਈਟਾਂ ਵੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲਾਈਆਂ ਜਾਣੀਆਂ ਸ਼ੁਰੂ ਹੋ ਜਾਣਗੀਆਂ।

ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ


shivani attri

Content Editor

Related News